ਸੋਸ਼ਲ ਮੀਡੀਆ ’ਤੇ ਦੋਸਤੀ ਕਰ ਮਾਂ-ਧੀ ਨੇ ਮਾਰੀ 31.50 ਲੱਖ ਰੁਪਏ ਦੀ ਠੱਗੀ, ਪੁਲਿਸ ਨੇ ਕਪੂਰਥਲਾ ਤੋਂ ਕੀਤਾ ਗ੍ਰਿਫ਼ਤਾਰ
Published : Jan 16, 2023, 8:37 am IST
Updated : Jan 16, 2023, 8:37 am IST
SHARE ARTICLE
Mother and daughter cheated of 31.50 lakh rupees through friendship on social media
Mother and daughter cheated of 31.50 lakh rupees through friendship on social media

ਦੋਵਾਂ ਖ਼ਿਲਾਫ਼ ਗਾਜ਼ੀਆਬਾਦ ਦੇ ਕਵੀ ਨਗਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ।

 

ਕਪੂਰਥਲਾ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੀ ਪੁਲਿਸ ਨੇ 31.50 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਔਰਤ ਅਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਧੋਖਾਧੜੀ ਕਰਨ ਵਾਲੀ ਔਰਤ ਦਾ ਪਤੀ ਐਨਆਰਆਈ ਹੈ। ਔਰਤ ਨੇ ਸੋਸ਼ਲ ਮੀਡੀਆ 'ਤੇ ਇਕ ਨੌਜਵਾਨ ਨਾਲ ਦੋਸਤੀ ਕੀਤੀ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ। ਦੋਵਾਂ ਖ਼ਿਲਾਫ਼ ਗਾਜ਼ੀਆਬਾਦ ਦੇ ਕਵੀ ਨਗਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਨੂੰ ਟਰਾਂਜ਼ਿਟ ਰਿਮਾਂਡ 'ਤੇ ਲਿਆ ਗਿਆ ਹੈ।

ਇਹ ਵੀ ਪੜ੍ਹੋ: 17 ਸਾਲ ਬਾਅਦ ਜੇਲ ’ਚੋਂ ਰਿਹਾਅ ਹੋਣ ’ਤੇ ਵਿਅਕਤੀ ਨੂੰ ਮਿਲੇ 8 ਕਰੋੜ ਰੁਪਏ, ਜਾਣੋ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਕਪੂਰਥਲਾ ਦੀ ਔਰਤ ਮਨਪ੍ਰੀਤ ਕੌਰ ਪਤਨੀ ਵਕੀਲ ਸਿੰਘ ਵਾਸੀ ਸੰਤਪੁਰਾ ਦੀ ਸੋਸ਼ਲ ਮੀਡੀਆ 'ਤੇ ਗਾਜ਼ੀਆਬਾਦ ਦੇ ਰਹਿਣ ਵਾਲੇ ਨੌਜਵਾਨ ਅਰਪਿਤ ਕੁਮਾਰ ਨਾਲ ਦੋਸਤੀ ਹੋਈ ਸੀ। ਦੋਸਤੀ ਦੌਰਾਨ ਉਸ ਨੇ ਵੀਡੀਓ ਕਾਲਿੰਗ ਸ਼ੁਰੂ ਕਰ ਦਿੱਤੀ। ਪਹਿਲਾਂ ਔਰਤ ਨੇ ਨੌਜਵਾਨ ਤੋਂ 5000 ਰੁਪਏ ਉਧਾਰ ਲਏ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦੋਵਾਂ ਦੀ ਗੱਲਬਾਤ ਹੁੰਦੀ ਰਹੀ। ਇਸ ਦੌਰਾਨ ਔਰਤ ਨੇ ਉਕਤ ਨੌਜਵਾਨ ਦੀ ਨਗਨ ਵੀਡੀਓ ਅਤੇ ਫੋਟੋ ਖਿੱਚ ਲਈ। ਫਿਰ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਸਰਦੀਆਂ ਵਿਚ ਜ਼ਰੂਰ ਕਰੋ ਕਾਲੇ ਤਿਲ ਦਾ ਇਸਤੇਮਾਲ, ਹੋਣਗੇ ਕਈ ਫ਼ਾਇਦੇ 

ਕਵੀ ਨਗਰ ਥਾਣੇ ਦੇ ਜਾਂਚ ਅਧਿਕਾਰੀ ਮਹਿੰਦਰ ਪ੍ਰਤਾਪ ਨੇ ਦੱਸਿਆ ਕਿ ਉਸ ਦੀ ਮਾਂ ਗੁਰਮੀਤ ਕੌਰ ਵੀ ਇਸ ਬਲੈਕਮੇਲ ਦੇ ਧੰਦੇ ਵਿਚ ਸ਼ਾਮਲ ਸੀ। ਜਾਂਚ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਉਕਤ ਮਾਂ-ਧੀ ਨੇ ਸ਼ਿਕਾਇਤਕਰਤਾ ਅਰਪਿਤ ਨਾਲ 31.5 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਦਿਖਾ ਕੇ ਹੋਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ: ਲੁਧਿਆਣਾ ਦੀ ਡਾ. ਅੰਜੂ ਗਰਗ ਨੇ ਜਿੱਤਿਆ ਮਿਸਿਜ਼ ਇੰਡੀਆ ਨਾਰਥ ਕਲਾਸਿਕ

ਪੀੜਤ ਅਰਪਿਤ ਦੇ ਬਿਆਨਾਂ ’ਤੇ ਥਾਣਾ ਕਵੀ ਨਗਰ ਵਿਚ ਐਫਆਈਆਰ ਨੰਬਰ 1633 ਦਰਜ ਕੀਤੀ ਗਈ। ਇਸ ਤੋਂ ਬਾਅਦ ਯੂਪੀ ਪੁਲਿਸ ਮਹਿਲਾ ਦੀ ਭਾਲ ਕਰ ਰਹੀ ਸੀ। ਯੂਪੀ ਪੁਲਿਸ ਮੁਲਜ਼ਮ ਔਰਤ ਦਾ ਮੋਬਾਈਲ ਨੰਬਰ ਟਰੇਸ ਕਰਦੇ ਹੋਏ ਕਪੂਰਥਲਾ ਪਹੁੰਚੀ। ਉਹ ਤਾਲੇ ਦੀਆਂ ਚਾਬੀਆਂ ਬਣਾਉਣ ਵਾਲੇ ਨੌਜਵਾਨ ਜ਼ਰੀਏ ਔਰਤ ਦੇ ਘਰ ਪੁੱਜੇ। ਦੋਵੇਂ ਦੋਸ਼ੀ ਮਾਂ-ਧੀ ਨੂੰ ਹਿਰਾਸਤ 'ਚ ਲੈ ਕੇ ਟਰਾਂਜ਼ਿਟ ਰਿਮਾਂਡ 'ਤੇ ਲਿਆ ਗਿਆ ਹੈ। ਪੁਲਿਸ ਦੋਵਾਂ ਨੂੰ ਗਾਜ਼ੀਆਬਾਦ ਲੈ ਗਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement