
ਕਿਹਾ, ਹਾਰੇ ਹੋਏ ਉਮੀਦਵਾਰ ਦਾ ਤਹਿਸੀਲ ਕੰਪਲੈਕਸ ਦੇ ਕੋਰਟ ਰੂਮ ਵਿਚ ਅਧਿਕਾਰੀਆਂ ਨਾਲ ਬੈਠਣਾ ਗਲਤ
Punjab News: ਗੁਰਦਾਸਪੁਰ 'ਚ ਮਾਲ ਵਿਭਾਗ ਦੇ ਕੈਂਪ 'ਚ 'ਆਪ' ਆਗੂ ਸ਼ਮਸ਼ੇਰ ਸਿੰਘ ਦੀ ਮੌਜੂਦਗੀ 'ਤੇ ਦੀਨਾਨਗਰ ਤੋਂ ਵਿਧਾਇਕਾ ਅਰੁਣਾ ਚੌਧਰੀ ਗੁੱਸੇ 'ਚ ਆ ਗਏ। ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਹੈ ਕਿ ਹਾਰੇ ਹੋਏ ਉਮੀਦਵਾਰ ਦਾ ਤਹਿਸੀਲ ਕੰਪਲੈਕਸ ਦੇ ਕੋਰਟ ਰੂਮ ਵਿਚ ਐਸਡੀਐਮ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਨਾਲ ਬੈਠਣਾ ਸਰਾਸਰ ਗਲਤ ਹੈ। ਸ਼ਮਸ਼ੇਰ ਸਿੰਘ ਕੋਲ ਕੋਈ ਸਰਕਾਰੀ ਅਹੁਦਾ ਨਹੀਂ ਹੈ, ਜਿਸ ਕਾਰਨ ਅਧਿਕਾਰੀਆਂ ਦਾ ਇਹ ਵਤੀਰਾ ਬੇਹੱਦ ਇਤਰਾਜ਼ਯੋਗ ਹੈ।
ਵਿਧਾਇਕਾ ਨੇ ਕਿਹਾ ਕਿ ਇਸ ਤੋਂ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦਾ ਹੈ ਕਿ ਅਧਿਕਾਰੀ ਲੋਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਥਾਨਕ ਪ੍ਰਸ਼ਾਸਨ 'ਤੇ ਸਿਰਫ਼ ਹਾਰੇ ਹੋਏ ਉਮੀਦਵਾਰ ਦਾ ਹੀ ਕੰਟਰੋਲ ਹੈ। ਇਹ ਸਰਕਾਰ ਇਕ ਵਿਧਾਇਕ ਦੇ ਪ੍ਰੋਟੋਕੋਲ ਅਤੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਵਿਧਾਇਕ ਨੇ ਲਿਖਿਆ ਹੈ ਕਿ ਇਸ ਤਰ੍ਹਾਂ ਦੇ ਕਈ ਮਾਮਲੇ ਤੁਹਾਡੇ ਧਿਆਨ 'ਚ ਵੀ ਲਿਆਂਦੇ ਜਾ ਚੁੱਕੇ ਹਨ ਪਰ ਹੁਣ ਤਕ ਨਾ ਤਾਂ ਕੋਈ ਕਾਰਵਾਈ ਹੋਈ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਜਵਾਬ ਭੇਜਿਆ ਗਿਆ ਹੈ, ਜਦਕਿ ਵਿਧਾਇਕ ਦੀ ਹਰ ਚਿੱਠੀ ਦਾ 15 ਦਿਨਾਂ 'ਚ ਜਵਾਬ ਦੇਣਾ ਜ਼ਰੂਰੀ ਹੈ। ਉਨ੍ਹਾਂ ਡੀਸੀ ਨੂੰ ਇਸ ਮਾਮਲੇ ਵਿਚ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ। ਵਿਧਾਇਕ ਨੇ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਇਹ ਮਾਮਲਾ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਅਤੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ।
(For more Punjabi news apart from MLA objected to the presence of AAP leader in revenue department's camp , stay tuned to Rozana Spokesman)