Special Mutation Camps: ਵਿਸ਼ੇਸ਼ ਕੈਂਪਾਂ ‘ਚ ਲੰਬਿਤ ਪਏ ਇੰਤਕਾਲਾਂ ਦੇ 50796 ਮਾਮਲਿਆਂ ਦਾ ਨਿਪਟਾਰਾ: ਜਿੰਪਾ
Published : Jan 16, 2024, 5:30 pm IST
Updated : Jan 16, 2024, 5:30 pm IST
SHARE ARTICLE
Special Mutation Camps held in all Tehsils & Sub-Tehsils across Punjab
Special Mutation Camps held in all Tehsils & Sub-Tehsils across Punjab

ਦੂਸਰੇ ਵਿਸ਼ੇਸ਼ ਕੈਂਪ ਦੌਰਾਨ 19258 ਲੰਬਿਤ ਪਏ ਇੰਤਕਾਲਾਂ ਦਾ ਨਿਪਟਾਰਾ

Special Mutation Camps: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ 15 ਜਨਵਰੀ ਨੂੰ ਪੂਰੇ ਪੰਜਾਬ ਦੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ 'ਚ ਲੋਕਹਿੱਤ ਨੂੰ ਮੁੱਖ ਰੱਖਦੇ ਹੋਏ ਇੰਤਕਾਲ ਦੇ ਪੈਂਡਿੰਗ (ਲੰਬਿਤ) ਪਏ ਮਾਮਲੇ ਨਿਪਟਾਉਣ ਲਈ ਦੂਸਰਾ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਤੋਂ ਪਹਿਲਾਂ 6 ਜਨਵਰੀ ਨੂੰ ਵੀ ਵਿਸ਼ੇਸ਼ ਕੈਂਪ ਲਗਾਇਆ ਗਿਆ ਸੀ ਜੋ ਕਿ ਬੇਹੱਦ ਸਫਲ ਰਿਹਾ ਸੀ। ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਕੈਂਪਾਂ ਦੌਰਾਨ ਇੰਤਕਾਲਾਂ ਦੇ ਲੰਬਿਤ ਪਏ 50796 ਮਾਮਲੇ ਨਿਪਟਾਏ ਗਏ ਹਨ। ਪਹਿਲੇ ਕੈਂਪ ਵਿਚ 31538 ਜਦਕਿ ਦੂਜੇ ਕੈਂਪ ਵਿਚ 19258 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਹੈ।

15 ਜਨਵਰੀ ਨੂੰ ਵਿਸ਼ੇਸ਼ ਕੈਂਪ ਦੌਰਾਨ ਜਿੰਪਾ ਨੇ ਖੁਦ ਬਲਾਚੌਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਪਟਿਆਲਾ ਤਹਿਸੀਲਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਕੇ ਆ ਰਹੀਆਂ ਸਮੱਸਿਆਂਵਾਂ ਦੇ ਹੱਲ ਲਈ ਸਬੰਧਿਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ। ਪਹਿਲੇ ਕੈਂਪ ਦੌਰਾਨ ਉਨ੍ਹਾਂ ਨੇ ਹੁਸ਼ਿਆਰਪੁਰ, ਫਗਵਾੜਾ, ਫਿਲੌਰ, ਲੁਧਿਆਣਾ ਪੂਰਬੀ, ਲੁਧਿਆਣਾ ਪੱਛਮੀ ਅਤੇ ਸ਼ਹੀਦ ਭਗਤ ਸਿੰਘ ਨਗਰ ਤਹਿਸੀਲਾਂ ਦਾ ਦੌਰਾ ਕਰਕੇ ਕੰਮਕਾਜ ਦਾ ਜਾਇਜ਼ਾ ਲਿਆ ਸੀ।  

ਮਾਲ ਮੰਤਰੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਇੰਤਕਾਲ ਦੇ ਮਾਮਲੇ ਪੈਂਡਿੰਗ ਪਏ ਸਨ ਉਨ੍ਹਾਂ ਨੇ ਸਬੰਧਿਤ ਤਹਿਸੀਲ/ਸਬ-ਤਹਿਸੀਲ ਵਿੱਚ ਪਹੁੰਚ ਕੇ ਇੰਤਕਾਲ ਸੰਬੰਧੀ ਆ ਰਹੀ ਸਮੱਸਿਆ ਦਾ ਮੌਕੇ ਉੱਤੇ ਹੱਲ ਕਰਵਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਖੱਜਲ ਖ਼ੁਆਰੀ ਘਟਾਉਣ ਲਈ ਵਚਨਬੱਧ ਹੈ।

 ਉਨ੍ਹਾਂ ਕਿਹਾ ਕਿ ਮਾਲ ਵਿਭਾਗ ਵਿਚ ਜੇਕਰ ਕਿਸੇ ਵੀ ਪੱਧਰ ‘ਤੇ ਲੋਕਾਂ ਨੂੰ ਕੰਮ ਕਰਵਾਉਣ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਬਾਬਤ ਹੈਲਪਲਾਈਨ ਨੰਬਰ 8184900002 ਜਾਰੀ ਕੀਤਾ ਹੋਇਆ ਹੈ ਜਿਸ ‘ਤੇ ਲਿਖਤੀ ਸ਼ਿਕਾਇਤ ਵੱਟਸਐਪ ਕੀਤੀ ਜਾ ਸਕਦੀ ਹੈ। ਐਨ.ਆਰ.ਆਈਜ਼ ਆਪਣੀਆਂ ਲਿਖਤੀ ਸ਼ਿਕਾਇਤਾਂ 9464100168 ਨੰਬਰ ‘ਤੇ ਭੇਜ ਸਕਦੇ ਹਨ।

ਜ਼ਿਕਰਯੋਗ ਹੈ ਕਿ ਮਾਲ ਮੰਤਰੀ ਜਲਦ ਹੀ ਤਹਿਸੀਲ ਦਫ਼ਤਰਾਂ ਦਾ ਅਚਾਨਕ ਦੌਰਾ ਕਰ ਕੇ ਕੰਮਕਾਜ ਦੀ ਸਮੀਖਿਆ ਕਰਨਗੇ ਤਾਂ ਜੋ ਲੋਕਾਂ ਨੂੰ ਪ੍ਰਸ਼ਾਸਨਿਕ ਕੰਮ ਕਰਵਾਉਣ ਵਿੱਚ ਕੋਈ ਦਿੱਕਤ ਨਾ ਆਵੇ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਹੁਸ਼ਿਆਰਪੁਰ ਤਹਿਸੀਲ ਦਾ ਦੌਰਾ ਕਰਕੇ ਲੋਕਾਂ ਨੂੰ ਪਾਰਦਰਸ਼ੀ ਅਤੇ ਖੱਜਲ ਖ਼ੁਆਰੀ ਰਹਿਤ ਸੇਵਾਵਾਂ ਦੇਣ ਦੀ ਵਚਨਬੱਧਤਾ ਦੋਹਰਾਈ ਸੀ। ਉਨ੍ਹਾਂ ਦੇ ਨਿਰਦੇਸ਼ਾਂ ਉੱਤੇ ਹੀ ਪਹਿਲੇ ਵਿਸ਼ੇਸ਼ ਕੈਂਪ ਦੀ ਸਫਲਤਾ ਤੋਂ ਬਾਅਦ 15 ਜਨਵਰੀ ਨੂੰ ਦੂਜਾ ਕੈਂਪ ਪੰਜਾਬ ਭਰ ਦੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਚ ਲਗਾਇਆ ਗਿਆ ਸੀ।

ਜਿੰਪਾ ਨੇ ਅਪੀਲ ਕੀਤੀ ਹੈ ਕਿ ਪੰਜਾਬ 'ਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਲੋਕ ਸਰਕਾਰ ਦਾ ਸਾਥ ਦੇਣ ਅਤੇ ਕਿਸੇ ਵੀ ਜਾਇਜ਼ ਕੰਮ ਲਈ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਕੋਈ ਰਿਸ਼ਵਤ ਨਾ ਦਿੱਤੀ ਜਾਵੇ ਅਤੇ ਜੇਕਰ ਮਾਲ ਵਿਭਾਗ ਦਾ ਕੋਈ ਅਧਿਕਾਰੀ/ਕਰਮਚਾਰੀ ਕਿਸੇ ਕੰਮ ਬਦਲੇ ਪੈਸਾ ਮੰਗਦਾ ਹੈ ਤਾਂ ਬੇਝਿਜਕ ਹੋ ਕੇ ਇਸ ਦੀ ਸ਼ਿਕਾਇਤ ਕੀਤੀ ਜਾਵੇ। ਦੋਸ਼ੀ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆਂ ਨਹੀਂ ਜਾਵੇਗਾ।

ਦੂਜੇ ਵਿਸ਼ੇਸ਼ ਕੈਂਪ ਦੌਰਾਨ ਕਿਸ ਜ਼ਿਲ੍ਹੇ ਚ ਕਿੰਨੇ ਇੰਤਕਾਲ ਦਰਜ ਹੋਏ:

ਪ੍ਰਾਪਤ ਹੋਈ ਰਿਪੋਰਟ ਅਨੁਸਾਰ ਸਭ ਤੋਂ ਜ਼ਿਆਦਾ 3528 ਇੰਤਕਾਲ ਲੁਧਿਆਣਾ ਜ਼ਿਲ੍ਹੇ ਵਿੱਚ ਦਰਜ ਕੀਤੇ ਗਏ। ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ 508, ਬਰਨਾਲਾ ‘ਚ 353, ਬਠਿੰਡਾ ‘ਚ 623, ਫ਼ਤਹਿਗੜ੍ਹ ਸਾਹਿਬ 'ਚ 646, ਫਾਜ਼ਿਲਕਾ ‘ਚ 733, ਫਰੀਦਕੋਟ ‘ਚ 386, ਫਿਰੋਜ਼ਪੁਰ ‘ਚ 409, ਗੁਰਦਾਸਪੁਰ ‘ਚ 1233, ਹੁਸ਼ਿਆਰਪੁਰ ‘ਚ 1456 ਅਤੇ ਜਲੰਧਰ ਜ਼ਿਲ੍ਹੇ ‘ਚ 996 ਇੰਤਕਾਲਾਂ ਦਾ ਨਿਪਟਾਰਾ ਕੀਤਾ ਗਿਆ।

ਕਪੂਰਥਲਾ ‘ਚ 444, ਮਾਲੇਰਕੋਟਲਾ ‘ਚ 197, ਮਾਨਸਾ ‘ਚ 636, ਮੋਗਾ ‘ਚ 433, ਪਟਿਆਲਾ ‘ਚ 934, ਪਠਾਨਕੋਟ ‘ਚ 551, ਰੂਪਨਗਰ ‘ਚ 856, ਸਾਹਿਬਜ਼ਾਦਾ ਅਜੀਤ ਸਿੰਘ ਨਗਰ ‘ਚ 1227, ਸ਼ਹੀਦ ਭਗਤ ਸਿੰਘ ਨਗਰ ‘ਚ 501, ਸੰਗਰੂਰ ‘ਚ 1458, ਸ੍ਰੀ ਮੁਕਤਸਰ ਸਾਹਿਬ ‘ਚ 593 ਅਤੇ ਤਰਨ ਤਾਰਨ ‘ਚ 557 ਇੰਤਕਾਲ ਦਰਜ ਕੀਤੇ ਗਏ ਹਨ।

 (For more Punjabi news apart from Special Mutation Camps held in all Tehsils & Sub-Tehsils across Punjab, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਗੁਰਸਿੱਖ ਬਜ਼ੁਰਗ ਦੀ ਚੰਗੀ ਪੈਨਸ਼ਨ, 3 ਬੱਚੇ ਵਿਦੇਸ਼ ਸੈੱਟ, ਫਿਰ ਵੀ ਵੇਚਦੇ ਗੰਨੇ ਦਾ ਜੂਸ

19 Sep 2024 9:28 AM

ਕਿਸਾਨਾਂ ਲਈ ਆ ਰਹੀ ਨਵੀਂ ਖੇਤੀ ਨੀਤੀ! ਸਰਕਾਰ ਨੇ ਖਾਕਾ ਕੀਤਾ ਤਿਆਰ.. ਕੀ ਹੁਣ ਕਿਸਾਨਾਂ ਦੇ ਸਾਰੇ ਮਸਲੇ ਹੋਣਗੇ ਹੱਲ?

19 Sep 2024 9:21 AM

'ਸਾਨੂੰ ਕੋਈ ਅਫ਼ਸੋਸ ਨਹੀਂ' ਚਾਚੇ ਦੇ ਮੁੰਡੇ ਨੂੰ ਆਸ਼ਿਕ ਨਾਲ ਮਿਲਕੇ ਮਾ*ਨ ਵਾਲੀ ਭੈਣ ਕਬੂਲਨਾਮਾ

18 Sep 2024 9:19 AM

'ਸਾਨੂੰ ਕੋਈ ਅਫ਼ਸੋਸ ਨਹੀਂ' ਚਾਚੇ ਦੇ ਮੁੰਡੇ ਨੂੰ ਆਸ਼ਿਕ ਨਾਲ ਮਿਲਕੇ ਮਾ*ਨ ਵਾਲੀ ਭੈਣ ਕਬੂਲਨਾਮਾ

18 Sep 2024 9:17 AM

ਹਿੰਦੂਆਂ ਲਈ ਅੱ+ਤ+ਵਾ+ਦੀ ਹੈ ਭਿੰਡਰਾਂਵਾਲਾ- ਵਿਜੇ ਭਾਰਦਵਾਜ "ਭਾਜਪਾ ਦੇ MP 5 ਦਿਨ ਸੰਤ ਭਿੰਡਰਾਂਵਾਲਾ ਦੇ ਨਾਲ ਰਹੇ ਸੀ"

18 Sep 2024 9:14 AM
Advertisement