ਕਰਤਾਰਪੁਰ ਲਾਂਘੇ ਤੇ ਪਾਕਿ ਨਾਲ ਚੰਗੇ ਸਬੰਧਾਂ ਦੇ ਮੁੱਦਈ ਨਵਜੋਤ ਸਿੱਧੂ ਦੇ ਹੱਕ 'ਚ ਨਿੱਤਰੋ:ਸਿੰਘ ਸਭਾ
Published : Feb 16, 2022, 2:15 pm IST
Updated : Feb 16, 2022, 2:15 pm IST
SHARE ARTICLE
Kendri Singh Sabha
Kendri Singh Sabha

ਕੇਂਦਰੀ ਸਿੰਘ ਸਭਾ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਚੋਣਾਂ ਵਿਚ ਨਵਜੋਤ ਸਿੱਧੂ ਦਾ ਭਰਵਾਂ ਸਾਥ ਦਿੱਤਾ ਜਾਵੇ।

 

ਚੰਡੀਗੜ੍ਹ:  ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੇ ਰਾਜਪ੍ਰਬੰਧ ਵਿਚ ਮੁੱਢਲੀਆਂ ਤਬਦੀਲੀਆਂ ਕਰਨ ਦੀ ਸਮਰੱਥਾ ਨੂੰ ਮੁੱਖ ਰੱਖਦਿਆਂ ਅਤੇ ਉਹਨਾਂ ਦੇ ਕਰਤਾਰਪੁਰ ਸਾਹਿਬ ਲਾਂਘੇ ਵਿਚ ਪਾਏ ਵੱਡੇ ਯੋਗਦਾਨ ਨੂੰ ਮੁੱਖ ਰਖਦਿਆਂ ਕੇਂਦਰੀ ਸਿੰਘ ਸਭਾ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਚੋਣਾਂ ਵਿਚ ਨਵਜੋਤ ਸਿੱਧੂ ਦਾ ਭਰਵਾਂ ਸਾਥ ਦਿੱਤਾ ਜਾਵੇ।  ਜਾਰੀ ਬਿਆਨ ਵਚ ਕੇਂਦਰੀ ਸਿੰਘ ਸਭਾ ਨੇ ਕਿਹਾ ਕਿ ਪੰਜਾਬ ਦੀ ਵੰਡ ਦੀ ਸਿਆਸੀ ਲਕੀਰ ਨੇ 10 ਲੱਖ ਪੰਜਾਬੀਆਂ ਦਾ ਖੂਨ ਡੋਲਿਆ ਅਤੇ ਕਰੋੜ ਕੁ ਲੋਕਾਂ ਨੂੰ ਘਰੋਂ-ਬੇਘਰ ਕਰ ਦਿੱਤਾ ਸੀ। ਇਸ ਨਾ-ਭੁਲਣਯੋਗ ਵੱਡੇ ਦੁਖਾਂਤ ਦੀ ਜਨਮਦਾਤਾ ਦੋ ਵੱਡੀਆਂ ਰਾਜਨੀਤਿਕ ਧਿਰਾਂ ਸਨ ਜਿੰਨਾ ਨੇ ਬਰੇ-ਸਗੀਰ (ਉਪ ਮਹਾਂਦੀਪ) ਨੂੰ ਛੱਡਕੇ ਜਾ ਰਹੇ ਅੰਗਰੇਜ਼ ਹਾਕਮਾਂ ਤੋਂ ਵੱਧ ਤੋਂ ਵੱਧ ਰਾਜਸੀ ਸੱਤਾ ਅਤੇ ਜ਼ਮੀਨੀ ਖੇਤਰ ਨੂੰ ਹੜੱਪਣ ਵਾਸਤੇ ਆਪਣੀ ਆਪਸੀ ਟੱਕਰ ਨੂੰ ਧਾਰਮਿਕ ਸਭਿਆਚਾਰਕ ਰੰਗਤ ਦੇ ਦਿੱਤੀ ਸੀ। ਉਸੇ ਹੀ ਜਨੂੰਨੀ ਧਾਰਮਿਕ ਰੰਗਤ ਨੂੰ ਜਿੰਦਾ ਰੱਖਦਿਆ ਵੱਡੀਆਂ ਸਿਆਸੀ ਧਿਰਾਂ ਦੇਸ਼ ਦੀ ਏਕਤਾ-ਅਖੰਡਤਾ ਕਾਇਮ ਰੱਖਣ ਦੇ ਨਾਮ ਉੱਤੇ ਭਾਰਤੀ ਕੌਮੀਅਤ ਅਤੇ ਨੈਸ਼ਨਲਿਜ਼ਮ ਦੀ ਭਾਵਨਾ ਪ੍ਰਚੰਡ ਕਰਦੀਆਂ ਆ ਰਹੀਆ ਹਨ।

Navjot Singh Sidhu Navjot Singh Sidhu

ਸੱਤ ਦਹਾਕਿਆਂ ਬਾਅਦ ਵੀ 1947 ਦੀ ਵੰਡ ਵਿੱਚੋਂ ਨਿਕਲੇ ਪਾਕਿਸਤਾਨ ਨੂੰ ‘ਦੁਸ਼ਮਣ’ ਪੇਸ਼ ਕਰਕੇ, ਇਹਨਾਂ ਸਿਆਸੀ ਧਿਰਾਂ ਨੇ ਕੱਟੜ ਕੌਮੀਅਤਾ ਖੜ੍ਹੀ ਕਰਕੇ ਪੰਜਾਬ ਵਿੱਚ ਇੱਕ ਦਹਾਕਾ ਖੂਨ-ਖਰਾਬਾ ਕਰਵਾਇਆ। ਸਿੱਖ ਭਾਈਚਾਰੇ ਨੂੰ ਨਸਲਕੁਸ਼ੀ ਹਮਲਿਆਂ ਦੀ ਅੱਗ ਵਿੱਚ ਝੋਕਿਆ। ਪੰਜਾਬ ਨਾਲ ਲਗਦੇ ਪਾਕਿਸਤਾਨ ਬਾਰਡਰ ਉੱਤੇ ਕੰਡਿਆਲੀ ਤਾਰਾਂ ਲਾ ਕੇ, ਚੜ੍ਹਦੇ-ਲਹਿਦੇ ਪੰਜਾਬਾਂ ਦੇ ਸਭਿਆਚਾਰਕ ਅਤੇ ਤਜਾਰਤੀ ਸਬੰਧਾਂ ਉੱਤੇ ਕੱਟੜ ਰਾਸ਼ਟਰਵਾਦੀ ਰਾਜਨੀਤੀ ਨੇ ਤਾਲੇ ਲੱਗਾ ਦਿੱਤੇ ਹਨ। ਸਿੰਘ ਸਭਾ ਨੇ ਸਾਂਝੇ ਬਿਆਨ ਵਿਚ ਅੱਗੇ ਕਿਹਾ ਕਿ ਇਸ ਸੌੜੀ ਰਾਸ਼ਟਰਵਾਦੀ ਨੀਤੀਆਂ ਦਾ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਨੂੰ ਹੋਇਆ। ਚੜ੍ਹਦੇ ਪੰਜਾਬ ਦਾ ਸਦੀਆ ਪੁਰਾਣਾ ਮੱਧ ਏਸ਼ੀਆ ਤੱਕ ਦਾ ਵਪਾਰ ਖਤਮ ਹੋ ਗਿਆ ਅਤੇ ਸਿੱਖ ਗੁਰੂਆਂ ਅਤੇ ਸਿੱਖੀ ਸਿਧਾਂਤ ਦੇ ਵਿਕਾਸ ਨਾਲ ਜੁੜ੍ਹੇ ਬਹੁਗਿਣਤੀ ਧਾਰਮਿਕ ਸਥਾਨ ਪਾਕਿਸਤਾਨ ਵਿੱਚ ਰਹਿ ਗਏ। ਪਿਛਲੇ 70-75 ਸਾਲਾਂ ਤੋਂ ਸਿੱਖ ਉਹਨਾਂ ਧਾਰਮਿਕ ਅਸਥਾਨਾਂ ਦੇ ਖੁਲ਼੍ਹੇ ਦਰਸ਼ਨ ਦੀਦਾਰੇ ਕਰਨ ਲਈ ਰੋਜ਼ਾਨਾ ਅਰਦਾਸ ਕਰਦੇ ਆ ਰਹੇ ਹਨ।

Kartarpur Sahib Kartarpur Sahib

ਇੱਥੋਂ ਤੱਕ ਕਿ ਬਾਰਡਰ ਉੱਤੇ ਵਗਦੇ ਰਾਵੀ ਦਰਿਆਂ ਦੇ ਪਾਕਿਸਤਾਨ ਵਾਲੇ ਕੰਢੇ ਉੱਤੇ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਨੂੰ ਦੂਰੋਂ ਦੇਖਕੇ ਸਿੱਖ 70 ਸਾਲਾਂ ਤੋਂ ਅਰਦਾਸਾ ਕਰਦੇ ਰਹੇ ਸਨ। ਸਿੱਖੀ ਦਾ ਧੁਰਾ ਕਰਤਾਰਪੁਰ ਸਾਹਿਬ ਜਿਥੇ ਬਾਬਾ ਨਾਨਕ 17 ਸਾਲ ਤੋਂ ਵੱਧ ਸਮਾਂ ਬਿਤਾਕੇ ਸਿੱਖੀ ਸਿਧਾਂਤਾਂ ਦੀ ਅਮਲੀ ਸਿਰਜਨਾ ਕੀਤੀ ਸੀ, ਨੂੰ ਵੀਂ ਸਰਧਾਲੂਆਂ ਦੀ ਸਿੱਧੀ ਪਹੁੰਚ ਤੋਂ ਦੂਰ ਕਰ ਦਿੱਤਾ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਸਿੱਖਾਂ ਦੀ ਵਾਹਦ ਸਿਆਸੀ ਧਿਰ ਅਖਵਾਉਣ ਵਾਲੇ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਕੋਈ ਠੋਸ ਯਤਨ ਨਹੀਂ ਕੀਤੇ ਸਨ। 17 ਜਨਵਰੀ 1961 ਨੂੰ ਪਾਕਿਸਤਾਨ ਬਾਰਡਰ ਅੰਦਰ ਰਹਿ ਗਈ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਸਸਕਾਰ ਕਰਨ ਦੀ ਜਗ੍ਹਾਂ ਨੂੰ ਸਰਕਾਰ ਨੇ ਫਾਜ਼ਿਲਕਾ ਨੇੜੇਓ 12 ਪਿੰਡ ਪਾਕਿਸਤਾਨ ਨੂੰ ਦੇਕੇ, ਭਾਰਤ ਵਿੱਚ ਮਿਲਾ ਲਈ ਸੀ। ਉਸ ਵਰਤਾਰੇ ਨੂੰ ਅਧਾਰ ਬਣਾ ਕੇ ਵੀ, ਅਕਾਲੀ ਦਲ ਕਰਤਾਰਪੁਰ ਸਾਹਿਬ ਲਾਂਘੇ ਲਈ ਸਰਗਰਮ ਨਹੀਂ ਹੋਇਆ।  

Kendri Singh SabhaKendri Singh Sabha

ਕੇਂਦਰੀ ਸਿੰਘ ਸਭਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਅਜਿਹਾ ਇੱਕੋਂ ਇੱਕ ਸਿਆਸੀ ਨੇਤਾ ਸੀ ਜਿਸਨੇ ਕੱਟੜ੍ਹ ਰਾਸ਼ਟਰਵਾਦੀ ਰਾਜਨੀਤੀ ਦੇ ਦਬਾ ਦੀ ਪਰਵਾਹ ਨਾ ਕਰਦਿਆਂ 12 ਨੰਵਬਰ 2019 ਵਿੱਚ ਖੁੱਲ੍ਹੇ ਕਰਤਾਰਪੁਰ ਸਾਹਿਬ ਲਾਂਘੇ ਦੇ ਹੱਕ ਵਿੱਚ ਜਾ ਕੁੱਦਿਆ। ਜਦੋਂ ਕਿ ਅਕਾਲੀ ਦਲ ਦੇ ਲੀਡਰਾਂ ਅਤੇ ਕਾਂਗਰਸ ਦੇ ਮੁੱਖ ਮਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰਵਾਦੀ ਸਿਆਸਤ ਦਾ ਦਮ ਭਰਦਿਆਂ ਲਾਂਘੇ ਦਾ ਵਿਰੋਧ ਕੀਤਾ ਸੀ। ਇਸ ਕਰਕੇ, ਪੰਜਾਬੀਆਂ/ਸਿੱਖਾਂ ਦਾ ਇਖਲਾਕੀ/ਧਾਰਮਿਕ ਫਰਜ਼ ਬਣਦਾ ਕਿ ਉਹ ਕਰਤਾਰਪੁਰ ਸਾਹਿਬ ਲਾਂਘੇ ਉੱਤੇ ਮੌਕਾਪ੍ਰਸਤ ਰਾਸ਼ਟਰਵਾਦੀ ਸਿਆਸਤ ਕਰਨ ਵਾਲੀਆਂ ਪਾਰਟੀਆਂ ਨੂੰ ਠੁਕਰਾਉਣ ਅਤੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਖੜ੍ਹੇ ਹੋਣ।

ਸਪਸ਼ਟ ਹੈ ਜਿੰਨ੍ਹਾਂ ਚਿਰ ਚੜ੍ਹਦੇ ਪੰਜਾਬ ਦੇ ਵਪਾਰ ਲਈ ਪਾਕਿਸਤਾਨ ਦਾ ਵਾਹਗਾ ਅਤੇ ਹੁਸੈਨੀਵਾਲਾ ਬਾਰਡਰ ਨਹੀਂ ਖੋਲ੍ਹੇ ਜਾਂਦੇ, ਪੰਜਾਬ ਅਤੇ ਪੰਜਾਬੀ ਆਪਣੀ ਆਰਥਿਕ ਮੰਦਹਾਲੀ ‘ਚੋਂ ਨਹੀਂ ਨਿਕਲ ਸਕਦੇ। ਹੁਣ ਪੰਜਾਬ ਦੀ ਵਸਤਾਂ ਦਾ ਅਦਾਨ-ਪ੍ਰਦਾਨ ਮੁੰਬਈ ਬੰਦਰਗਾਹ ਅਤੇ ਡੁੱਬਈ ਵਰਗੇ ਦੇਸ਼ਾਂ ਰਾਹੀ ਹੁੰਦਾ। ਵਪਾਰ ਲਈ ਬਾਰਡਰ ਨਾਕੇ ਖੁਲ੍ਹਣ ਨਾਲ ਬਾਰਡਰ ਨੇੜੇ ਸਥਿਤ ਅੰਮ੍ਰਿਤਸਰ/ਫਿਰੋਜ਼ਪੁਰ ਵਰਗੇ ਵਪਾਰਕ ਕੇਂਦਰਾਂ ਦਾ ਵਿਕਾਸ ਹੋਵੇਗਾ ਅਤੇ ਪੰਜਾਬ ਦੀ ਫਸਲਾਂ, ਸਬਜ਼ੀਆਂ ਅਤੇ ਫਲਾਂ ਨੂੰ ਵੱਡੀ ਮਾਰਕੀਟ ਪ੍ਰਾਪਤ ਹੋਵਗੀ। ਪੰਜਾਬ ਕਾਂਗਰਸ ਦਾ ਮੌਜੂਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਨਾਲ ਵਪਾਰ ਲਈ ਬਾਰਡਰ ਨਾਕੇ ਖੋਲ੍ਹਣ ਦਾ ਵੀਂ ਵੱਡਾ ਮੁਦਈ ਹੈ।

Navjot SidhuNavjot Sidhu

ਤੀਸਰਾ ਮੁੱਦਾ, ਨਵਜੋਤ ਸਿੰਘ ਸਿੱਧੂ ਇਕ ਵਾਹਦ ਪੰਜਾਬੀ ਲੀਡਰ  ਜਿਸਨੇ “ਪੰਜਾਬ ਏਜੰਡੇ” ਰਾਹੀ ਪੰਜਾਬੀਆਂ ਦੇ ਮੁੱਖ ਮੁੱਦਿਆ ਨੂੰ ਸਿੱਧਾ ਚੁੱਕਿਆ ਹੈ ਜਦੋਂ ਦੂਜੀਆਂ ਸਿਆਸੀ ਧਿਰਾਂ ਅਤੇ ਉਹਨਾਂ ਦੇ ਲੀਡਰਾਂ ਵੱਲੋਂ ਰਾਜ ਸੱਤਾ ਹਥਿਆਉਣ ਲਈ ਝੂਠੇ ਵਾਇਦੇ ਅਤੇ ਲਾਰੇ ਲਾਉਣ ਵਾਲੀ ਸਿਆਸਤ ਤੱਕ ਹੀ ਮਹਿਦੂਦ ਹਨ। ਨਵਜੋਤ ਨੇ ਆਪਣੀ ਸਾਫ ਛਵੀ, ਨੈਤਿਕ ਬੁਲੰਦੀ ਅਤੇ ਲਾਲਚ-ਰਹਿਤ ਸਿਆਸੀ ਜਦੋ-ਜਹਿਦ ਰਾਹੀਂ ਪੰਜਾਬ ਦੀ ਰਾਜ ਸੱਤਾ ਉੱਤੇ 25 ਸਾਲਾਂ ਤੋਂ ਕਾਬਜ਼ ਦੋ ਪਰਿਵਾਰਾਂ ਦੀ ਰਾਜਨੀਤੀ ਨੂੰ ਸਿਰਫ ਨੰਗਾ ਹੀ ਨਹੀਂ ਕੀਤਾ ਬਲਕਿ ਸੜ੍ਹਕ ਉੱਤੇ ਲੈ ਆਂਦਾ ਹੈ। ਇਹ ਸਾਂਝਾ ਬਿਆਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ, ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸ਼ਲ, ਗੁਰਬਚਨ ਸਿੰਘ (ਸੰਪਾਦਕ ਦੇਸ ਪੰਜਾਬ), ਇੰਜ. ਸੁਰਿੰਦਰ ਸਿੰਘ, ਰਾਜਵਿੰਦਰ ਸਿੰਘ ਰਾਹੀ ਅਤੇ ਨਵਤੇਜ਼ ਸਿੰਘ ਆਦਿ ਵਲੋਂ ਜਾਰੀ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement