Firozpur Accident News: ਪੇਪਰ ਦੇ ਕੇ ਵਾਪਸ ਆ ਰਹੇ ਨੌਜਵਾਨਾਂ ਦੀ ਕੰਧ ਨਾਲ ਟਕਰਾਈ ਕਾਰ, 5 ਨੌਜਵਾਨਾਂ ਦੀ ਹੋਈ ਮੌਤ

By : GAGANDEEP

Published : Feb 16, 2024, 4:29 pm IST
Updated : Feb 16, 2024, 5:07 pm IST
SHARE ARTICLE
5 youths died in a road accident in Firozpur News in punjabi
5 youths died in a road accident in Firozpur News in punjabi

Firozpur Accident News: ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ

5 youths died in a road accident in Firozpur News in punjabi: ਫ਼ਿਰੋਜ਼ਪੁਰ ਦੇ ਮੱਖੂ ਦੇ ਨੈਸ਼ਨਲ ਹਾਈਵੇਅ 54 'ਤੇ ਜੀਰਾ ਤੋਂ ਮੱਖੂ ਵੱਲ ਆ ਰਹੀ ਸਵਿਫ਼ਟ ਕਾਰ ਪਿੰਡ ਖਡੂਰ 'ਚ ਸਥਿਤ ਮੈਰਿਜ ਪੈਲੇਸ ਦੀ ਕੰਧ ਨਾਲ ਟਕਰਾ ਗਈ। ਇਸ ਹਾਦਸੇ 'ਚ ਕਾਰ 'ਚ ਸਵਾਰ 5 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਲਈ ਰੈਫਰ ਕਰ ਦਿਤਾ, ਸੂਚਨਾ ਮਿਲਦੇ ਹੀ ਥਾਣਾ ਮੱਖੂ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: Abohor News: ਅਬੋਹਰ ਨਹਿਰ 'ਚ ਦੇਖੀ ਨੌਜਵਾਨ ਦੀ ਲਾਸ਼, ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਤੈਰ ਕੇ ਅੱਗੇ ਪਹੁੰਚੀ ਲਾਸ਼  

ਮੱਖੂ ਥਾਣਾ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਵਿਫਟ ਕਾਰ 54 ਨੈਸ਼ਨਲ ਹਾਈਵੇ 'ਤੇ ਜੀਰਾ ਤੋਂ ਮੱਖੂ ਵੱਲ ਆ ਰਹੀ ਸੀ, ਜਿਵੇਂ ਹੀ ਇਹ ਪਿੰਡ ਖਡੂਰ 'ਚ ਸਥਿਤ ਮੈਰਿਜ ਪੈਲੇਸ ਨੇੜੇ ਪਹੁੰਚੀ ਤਾਂ ਅਚਾਨਕ ਸਵਿਫਟ ਕਾਰ ਦਾ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਪਲਟ ਗਈ ਤੇ ਪੈਲਿਸ ਦੀ ਕੰਧ 'ਤੇ ਨਾਲ ਟਕਰਾ ਗਈ।

ਇਹ ਵੀ ਪੜ੍ਹੋ: America News: ਪੱਕੀ ਸਹੇਲੀ ਹੀ ਨਕਲੀ ਕਾਤਲ, ਹੋਈ 99 ਸਾਲ ਦੀ ਸਜ਼ਾ 

ਇਸ ਹਾਦਸੇ ਵਿਚ ਕਾਰ ਸਵਾਰਾਂ ਵਿਚ ਜੁਗਰਾਜ ਸਿੰਘ, ਗੁਰਕੀਰਤ ਸਿੰਘ, ਵੰਸ਼ਦੀਪ ਤੇ ਅਰਸ਼ਦੀਪ ਚੰਦ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੁਰਮਨ ਸਿੰਘ ਅਤੇ ਜੋਬਨ ਵਾਸੀ ਪਠਾਨਕੋਟ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿਤਾ। ਮ੍ਰਿਤਕ ਸਵਿਫਟ ਕਾਰ ਵਿਚ ਵੈਟਰਨਰੀ ਪੋਲੀਟੈਕਨਿਕ ਕਾਲਜ ਕਾਲਝਰਾਣੀ ਬਠਿੰਡਾ ਵਿਖੇ ਪੇਪਰ ਦੇ ਕੇ ਵਾਪਸ ਆ ਰਹੇ ਸਨ।

ਇਹ ਵੀ ਪੜ੍ਹੋ: Yuvraj Singh News: ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਘਰ ਹੋਈ ਚੋਰੀ, ਨਕਦੀ ਤੇ ਗਹਿਣੇ ਲੈ ਗਏ ਫਰਾਰ ਹੋਏ ਚੋਰ 

ਰਸਤੇ 'ਚ ਉਨ੍ਹਾਂ ਨੇ ਪੈਟਰੋਲ ਪੰਪ ਤੋਂ ਤੇਲ ਭਰਵਾਇਆ ਅਤੇ ਜਿਵੇਂ ਹੀ ਉਹ ਬਠਿੰਡਾ ਅੰਮ੍ਰਿਤਸਰ ਹਾਈਵੇ 'ਤੇ ਚੜ੍ਹੇ ਤਾਂ ਕਾਰ ਦਾ ਟਾਇਰ ਫਟ ਗਿਆ ਅਤੇ ਕਾਰ ਬੇਕਾਬੂ ਹੋ ਕੇ ਪਿੰਡ ਖਡੂਰ ਸਥਿਤ ਪੈਲੇਸ ਦੀ ਕੰਧ ਨਾਲ ਟਕਰਾ ਕੇ ਪਲਟ ਗਈ। ਇਸ ਅਚਾਨਕ ਹੋਏ ਹਾਦਸੇ ਵਿੱਚ ਗੁਰਕੀਰਤ, ਜੁਗਰਾਜ, ਵੰਸ਼ਦੀਪ ਅਤੇ ਅਰਸ਼ਦੀਪ ਦੀ ਮੌਤ ਹੋ ਗਈ। ਗੁਰਮਨ ਅਤੇ ਜੋਬਨ ਗੰਭੀਰ ਜ਼ਖ਼ਮੀ ਹੋ ਗਏ, ਦੋਵਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਜਿਥੇ ਇਕ ਹੋਰ ਨੌਜਵਾਨ ਨੇ ਦਮ ਤੋੜ ਦਿਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from 5 youths died in a road accident in Firozpur News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement