ਖ਼ਬਰਾਂ |

ਤਾਜ਼ਾ |

Yuvraj Singh News: ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਘਰ ਹੋਈ ਚੋਰੀ, ਨਕਦੀ ਤੇ ਗਹਿਣੇ ਲੈ ਗਏ ਫਰਾਰ ਹੋਏ ਚੋਰ
Published : Feb 16, 2024, 3:08 pm IST
Updated : Feb 16, 2024, 3:08 pm IST
SHARE ARTICLE
Former cricketer Yuvraj Singh's house was stolen News in punjabi
Former cricketer Yuvraj Singh's house was stolen News in punjabi

Yuvraj Singh News: ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ

Former cricketer Yuvraj Singh's house was stolen News in punjabi : ਪੰਚਕੂਲਾ ਦੇ ਸੈਕਟਰ-4 ਐਮਡੀਸੀ ਵਿਚ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਘਰੋਂ 75 ਹਜ਼ਾਰ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਯੁਵਰਾਜ ਦੀ ਮਾਂ ਨੇ ਨੌਕਰ ਅਤੇ ਨੌਕਰਾਣੀ 'ਤੇ ਚੋਰੀ ਦਾ ਦੋਸ਼ ਲਗਾਇਆ ਹੈ। ਐਮਡੀਸੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Lok Sabha polls News: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ "ਇਸ ਵਾਰ 70 ਪਾਰ" ਵੋਟ ਪ੍ਰਤੀਸ਼ਤ ਦਾ ਟੀਚਾ 

ਪੁਲਿਸ ਅਨੁਸਾਰ ਸੈਕਟਰ-4 ਐਮਡੀਸੀ ਵਾਸੀ ਸ਼ਬਨਮ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਘਰ ਦੀ ਸਫ਼ਾਈ ਲਈ ਲਲਿਤਾ ਦੇਵੀ ਵਾਸੀ ਸਾਕੇਤਦੀ ਅਤੇ ਸਲਿੰਦਰ ਦਾਸ ਵਾਸੀ ਬਿਹਾਰ ਨੂੰ ਖਾਣਾ ਪਕਾਉਣ ਲਈ ਰੱਖਿਆ ਸੀ। ਉਸ ਦਾ ਦੂਜਾ ਘਰ ਗੁਰੂਗ੍ਰਾਮ ਵਿੱਚ ਵੀ ਹੈ। ਉਹ ਕੁਝ ਸਮੇਂ ਲਈ ਆਪਣੇ ਦੂਜੇ ਘਰ ਵੀ ਰਹਿਣ ਲਈ ਚਲੀ ਗਈ।

ਇਹ ਵੀ ਪੜ੍ਹੋ: Italy news: ਇਟਲੀ ਵਿਚ ਕਾਰੋਬਾਰ ਕਰਨ ਵਾਲਿਆਂ ਲਈ ਰਾਹਤ ਭਰੀ ਖਬਰ, ਹੁਣ ਪੰਜਾਬੀ ਭਾਸ਼ਾ ਵਿਚ ਹੋ ਸਕੇਗਾ ਪੇਪਰ ਵਰਕ 

ਸਤੰਬਰ 2023 ਵਿਚ, ਉਹ ਗੁਰੂਗ੍ਰਾਮ ਵਿਚ ਆਪਣੇ ਘਰ ਗਈ। ਜਦੋਂ ਉਹ 5 ਅਕਤੂਬਰ, 2023 ਨੂੰ ਆਪਣੇ ਐਮਡੀਸੀ ਘਰ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਘਰ ਦੀ ਪਹਿਲੀ ਮੰਜ਼ਿਲ 'ਤੇ ਉਸ ਦੇ ਕਮਰੇ ਦੀ ਅਲਮਾਰੀ ਵਿੱਚ ਕੁਝ ਗਹਿਣੇ, ਲਗਭਗ 75 ਹਜ਼ਾਰ ਰੁਪਏ ਅਤੇ ਕੁਝ ਹੋਰ ਸਾਮਾਨ ਰੱਖਿਆ ਹੋਇਆ ਸੀ, ਜੋ ਉਸ ਨੂੰ ਨਹੀਂ ਮਿਲਿਆ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਿਸੇ ਨੇ ਨਕਦੀ ਤੇ ਗਹਿਣੇ ਚੋਰੀ ਕਰ ਲਏ। ਉਸ ਨੇ ਆਪਣੇ ਪੱਧਰ 'ਤੇ ਕਾਫੀ ਪੁੱਛਗਿੱਛ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਲਲਿਤਾ ਦੇਵੀ ਅਤੇ ਸਲਿੰਦਰ ਦਾਸ 2023 ਵਿੱਚ ਦੀਵਾਲੀ ਦੇ ਆਸਪਾਸ ਨੌਕਰੀ ਛੱਡ ਕੇ ਚਲੇ ਗਏ ਸਨ। ਉਸ ਨੇ ਬਾਕੀ ਸਾਰੇ ਨੌਕਰਾਂ ਤੋਂ ਵੀ ਪੁੱਛਗਿੱਛ ਕੀਤੀ। ਉਸ ਨੂੰ ਪੂਰਾ ਸ਼ੱਕ ਹੈ ਕਿ ਉਸ ਦੇ ਨੌਕਰਾਂ ਲਲਿਤਾ ਦੇਵੀ ਅਤੇ ਸਲਿੰਦਰ ਦਾਸ ਨੇ ਗਹਿਣੇ ਅਤੇ ਨਕਦੀ ਚੋਰੀ ਕੀਤੀ ਹੈ। ਚੋਰੀ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ ਹੈ। ਐਮਡੀਸੀ ਥਾਣੇ ਦੇ ਐਸਐਚਓ ਧਰਮਪਾਲ ਸਿੰਘ ਨੇ ਦੱਸਿਆ ਕਿ ਉਹ ਫਿਲਹਾਲ ਡਿਊਟੀ ਕਾਰਨ ਬਾਹਰ ਹਨ। ਇਸ ਲਈ ਇਹ ਮਾਮਲਾ ਅਜੇ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ।

(For more Punjabi news apart from Former cricketer Yuvraj Singh's house was stolen News in punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement