Abohor News: ਅਬੋਹਰ ਨਹਿਰ 'ਚ ਦੇਖੀ ਨੌਜਵਾਨ ਦੀ ਲਾਸ਼, ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਤੈਰ ਕੇ ਅੱਗੇ ਪਹੁੰਚੀ ਲਾਸ਼
Published : Feb 16, 2024, 3:53 pm IST
Updated : Feb 16, 2024, 4:09 pm IST
SHARE ARTICLE
The deadbody of a young man seen in the Abohar Canal news in punjabi
The deadbody of a young man seen in the Abohar Canal news in punjabi

Abohor News: ਗੋਤਾਖੋਰਾਂ ਦੀ ਟੀਮ ਨੇ ਭਾਲ ਕੀਤੀ ਸ਼ੁਰੂ

The deadbody of a young man seen in the Abohar Canal news in punjabi : ਅਬੋਹਰ ਦੇ ਪਿੰਡ ਹਰੀਪੁਰਾ ਨੇੜੇ ਇਕ ਨਹਿਰ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਤੋਂ ਬਾਅਦ ਜਦੋਂ ਸਮਾਜ ਸੇਵੀ ਸੰਸਥਾ ਅਤੇ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਨਹਿਰ 'ਚ ਤੇਜ਼ ਵਹਾਅ ਹੋਣ ਕਾਰਨ ਲਾਸ਼ ਵਹਿ ਗਈ, ਜਿਸ ਦੀ ਪੁਲਿਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ |

ਇਹ ਵੀ ਪੜ੍ਹੋ: America News: ਪੱਕੀ ਸਹੇਲੀ ਹੀ ਨਕਲੀ ਕਾਤਲ, ਹੋਈ 99 ਸਾਲ ਦੀ ਸਜ਼ਾ 

ਜਾਣਕਾਰੀ ਅਨੁਸਾਰ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰ ਸੋਨੂੰ ਗਰੋਵਰ ਨੇ ਦੱਸਿਆ ਕਿ ਦੁਪਹਿਰ ਸਮੇਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਹਰੀਪੁਰਾ ਨੇੜਿਓਂ ਲੰਘਦੀ ਡੰਗਰਖੇੜਾ ਮਾਈਨਰ ਵਿਚ ਇਕ ਵਿਅਕਤੀ ਦੀ ਲਾਸ਼ ਰੁੜ੍ਹੀ ਜਾ ਰਹੀ ਹੈ। ਸੋਨੂੰ ਗਰੋਵਰ ਨੇ ਦੱਸਿਆ ਕਿ ਇਸੇ ਪਿੰਡ ਦੇ ਹੀ ਇੱਕ ਪਰਿਵਾਰ ਦਾ ਇੱਕ ਮੈਂਬਰ ਲਾਪਤਾ ਹੈ ਜਿਸ ਦੀ ਉਹ ਨਹਿਰ ਵਿੱਚ ਭਾਲ ਕਰ ਰਹੇ ਸਨ ਪਰ ਜਦੋਂ ਪਰਿਵਾਰ ਨੂੰ ਲਾਸ਼ ਨਾ ਮਿਲੀ ਤਾਂ ਉਨ੍ਹਾਂ ਨੇ ਖੂਈਆਂ ਪੁਲਿਸ ਨੂੰ ਸੂਚਿਤ ਕੀਤਾ ਕਿ ਪਾਣੀ ਵਿੱਚ ਲਾਸ਼ ਵਹਿ ਰਹੀ ਹੈ।

ਇਹ ਵੀ ਪੜ੍ਹੋ: Yuvraj Singh News: ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਘਰ ਹੋਈ ਚੋਰੀ, ਨਕਦੀ ਤੇ ਗਹਿਣੇ ਲੈ ਗਏ ਫਰਾਰ ਹੋਏ ਚੋਰ 

ਸੂਚਨਾ ਮਿਲਣ 'ਤੇ ਥਾਣਾ ਖੂਈਆਂ ਦੇ ਏ.ਐੱਸ.ਆਈ ਗੁਰਨਾਮ ਸਿੰਘ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਾਫੀ ਦੂਰ ਤੈਰਦੀ ਦੇਖ ਕੇ ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਕਮੇਟੀ ਮੈਂਬਰ ਨੇ ਦੱਸਿਆ ਕਿ ਲਾਸ਼ ਅਰਧ ਸੜੀ ਹਾਲਤ ਵਿਚ ਇਕ ਵਿਅਕਤੀ ਦੀ ਸੀ, ਜੋ ਅੱਗੇ ਪਿੰਡ ਬਕੈਨਵਾਲਾ ਦੀ ਟੇਲਾਂ ਤੱਕ ਪਹੁੰਚ ਸਕਦੀ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from The deadbody of a young man seen in the Abohar Canal news in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement