ਨਿਹੰਗ ਸਿੰਘ ਦਲਾਂ ਨੇ ਕੀਤਾ ਮਤਾ : ਮਰਿਆਦਾ ਦੇ ਉਲੰਘਣ ਨਾਲ ਬਣੇ ਜਥੇਦਾਰ ਨੂੰ ਨਿਹੰਗ ਸਿੰਘ ਮਾਨਤਾ ਨਹੀਂ ਦਿੰਦੇ: ਸਮੂਹ ਨਿਹੰਗ ਸਿੰਘ ਜਥੇਬੰਦੀਆਂ

By : BALJINDERK

Published : Mar 16, 2025, 5:34 pm IST
Updated : Mar 16, 2025, 5:34 pm IST
SHARE ARTICLE
 ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਸਮੇਤ ਸਮੂਹ ਨਿਹੰਗ ਸਿੰਘ ਦਲਾਂ ਦੇ ਮੁਖੀ
 ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਸਮੇਤ ਸਮੂਹ ਨਿਹੰਗ ਸਿੰਘ ਦਲਾਂ ਦੇ ਮੁਖੀ

ਨਿਹੰਗ ਸਿੰਘ ਦਲਾਂ ਨੇ ਕੀਤਾ ਮਤਾ : ਤਰਨਾ ਦਲਾਂ ਦੇ ਮੁਖੀਆਂ ਨੇ ਪ੍ਰੈੱਸ ਮੂਹਰੇ ਇੱਕਤਰ ਹੋ ਕੇ ਮੌਜੂਦਾ ਹਲਾਤਾਂ ਬਾਰੇ ਜਾਣਕਾਰੀ ਜਨਤਕ ਕੀਤੀ

Sri Anandpur Sahib News in Punjabi :- ਨਿਹੰਗ ਸਿੰਘ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ, ਬਾਬਾ ਅਵਤਾਰ ਸਿੰਘ ਮੁਖੀ ਬਾਬਾ ਬਿਧੀਚੰਦ ਸਾਹਿਬ ਸੰਪਰਦਾਇ ਤਰਨਾ ਦਲ ਸੁਰਸਿੰਘ, ਜਥੇਦਾਰ ਬਾਬਾ ਜੋਗਾ ਸਿੰਘ ਮੁਖੀ ਮਿਸਲ ਸ਼ਹੀਦ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ ਦੀ ਸਰਪ੍ਰਸਤੀ ਹੇਠ ਸਮੂਹ ਤਰਨਾ ਦਲਾਂ ਦੇ ਮੁਖੀ ਸਾਹਿਬਾਨਾਂ ਦੀ ਗੁਰਦੁਆਰਾ ਸ਼ਹੀਦੀ ਬਾਗ਼ ਛਾਉਣੀ ਤਰਨਾ ਦਲ ਵਿਖੇ ਇੱਕਤਰਤਾ ਹੋਈ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ, ਬਾਬਾ ਅਵਤਾਰ ਸਿੰਘ ਤੇ ਬਾਬਾ ਜੋਗਾ ਸਿੰਘ ਨੇ ਆਪਣੀ ਵਿਚਾਰ ਚਰਚਾ ਉਪਰੰਤ ਸਮੂਹ ਤਰਨਾ ਦਲ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਦੇ ਨਿਪਟਾਰੇ ਲਈ ਪੁਰਾਤਨ ਰਵਾਇਤ ਮੁਤਾਬਕ ਗੁਰਮਤੇ ਕੀਤੇ। 

ਉਪਰੰਤ ਬਾਬਾ ਬਲਬੀਰ ਸਿੰਘ ਮੁਖੀ ਦੀ ਅਗਵਾਈ ’ਚ ਸਾਰੇ ਤਰਨਾ ਦਲਾਂ ਦੇ ਮੁਖੀਆਂ ਨੇ ਪ੍ਰੈੱਸ ਮੂਹਰੇ ਇੱਕਤਰ ਹੋ ਕੇ ਮੌਜੂਦਾ ਹਲਾਤਾਂ ਬਾਰੇ ਜਾਣਕਾਰੀ ਜਨਤਕ ਕੀਤੀ ਬਾਬਾ ਬਲਬੀਰ ਸਿੰਘ ਨੇ ਕਿਹਾ ਨਿਹੰਗ ਸਿੰਘ ਦਲ ਸਮੁੱਚੇ ਰੂਪ ’ਚ ਧਾਰਮਿਕ ਦਲ ਹਨ ਇਨ੍ਹਾਂ ਦੀ ਕਿਸੇ ਰਾਜਸੀ ਪਾਰਟੀ ਧੜੇ ਨਾਲ ਕੋਈ ਸਾਂਝ ਨਹੀਂ ਹੈ। ਇਹ ਪੁਰਾਤਨ ਸਮੇਂ ਤੋਂ ਮਰਿਆਦਾ ਦੀ ਰਾਖੀ ਕਰਦੇ ਆਏ ਹਨ ਤੇ ਅੱਗੇ ਵੀ ਕਰਨਗੇ।

ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਨਾਲ ਸਾਡਾ ਕੋਈ ਨਿੱਜੀ ਵਿਰੋਧ ਨਹੀਂ ਹੈ ਪਰ ਮਰਯਾਦਾ ਦੇ ਮਾਮਲੇ ਚ ਕਿਸੇ ਨਾਲ ਵੀ ਨਿਹੰਗ ਸਿੰਘ ਦਲਾਂ ਦਾ ਕੋਈ ਸਮਝੌਤਾ ਨਹੀਂ। ਮਰਯਾਦਾ ਦੀ ਉਲੰਘਣਾ ਕਰਕੇ ਬਣਾਏ ਕਿਸੇ ਜਥੇਦਾਰ ਨੂੰ ਨਿਹੰਗ ਸਿੰਘ ਦਲ ਮਾਨਤਾ ਨਹੀਂ ਦਿੰਦੇ ਉਹਨਾਂ ਕਿਹਾ ਇਹ ਮੁਖੀਆਂ ਦਾ ਸਭ ਤੋਂ ਪਹਿਲਾਂ ਵਿਰੋਧ ਨਿਹੰਗ ਸਿੰਘ ਦਲਾਂ ਨੇ ਕੀਤਾ ਸੀ ਜਿਸ ਤੇ ਇਨ ਬਿਨ ਅੱਜ ਵੀ ਡਟੇ ਹਾਂ। ਉਹਨਾਂ ਕਿਹਾ ਅੰਤ੍ਰਿੰਗ ਕਮੇਟੀ ਨੂੰ ਚਾਹੀਦਾ ਹੈ ਕਿ ਆਪਣੇ ਕੀਤੇ ਮਤਿਆਂ ਨੂੰ ਰੱਦ ਕਰੇ ਅਤੇ ਗਿਆਨੀ ਰਘਬੀਰ ਸਿੰਘ, ਗਿਆਨੀ ਸੁਲਤਾਨ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਮੁੜ ਬਹਾਲ ਕਰੇ। ਇਸ ਤੋਂ ਪਹਿਲਾਂ ਉਹਨਾਂ ਸਮੁੱਚੇ ਸਿੱਖ ਜਗਤ ਨੂੰ ਹੋਲੇ ਮਹੱਲੇ ਦੀ ਵਧਾਈ ਦਿੱਤੀ ਅਤੇ ਸ਼ਾਂਤੀ ਪੂਰਨ ਮੁਕੰਮਲ ਹੋ ਜਾਣ ਤੇ ਸਭ ਜਥੇਬੰਦੀਆਂ ਤੇ ਪ੍ਰਸ਼ਾਸਨ ਆਦਿ ਦਾ ਧੰਨਵਾਦ ਕੀਤਾ।

ਉਹਨਾਂ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਆਪ ਹੁਦਰੇ ਤਰੀਕੇ ਨਾਲ ਲਾਏ ਗਏ ਜਥੇਦਾਰਾਂ ਨੂੰ ਨਿਹੰਗ ਸਿੰਘ ਦਲ ਆਪਣੇ ਕਿਸੇ ਸਮਾਗਮ ਵਿੱਚ ਨਹੀਂ ਸੱਦਣਗੇ ਅਤੇ ਨਾ ਹੀ ਸਿਰਪਾਓ ਦਿੱਤਾ ਲਿਆ ਜਾਵੇਗਾ। ਇਸ ਮੌਕੇ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਬਾਬਾ ਨਾਗਰ ਸਿੰਘ ਹਰੀਆਂ ਬੇਲਾਂ, ਬਾਬਾ ਮੇਜਰ ਸਿੰਘ ਦਸ਼ਮੇਸ਼ ਤਰਨਾ ਦਲ, ਬਾਬਾ ਸਾਹਿਬ ਸਿੰਘ ਗੁਰੂ ਨਾਨਕ ਦਲ ਮੜੀਆਂ ਵਾਲਾ ਬਟਾਲਾ, ਬਾਬਾ ਕੁਲਦੀਪ ਸਿੰਘ ਮਾਣਕ ਝਾੜ ਸਾਹਿਬ, ਬਾਬਾ ਸ਼ਿੰਦਾ ਸਿੰਘ ਭਿੱਖੀਵਿੰਡ, ਬਾਬਾ ਨੰਦ ਸਿੰਘ, ਬਾਬਾ ਚੜਤ ਸਿੰਘ, ਬਾਬਾ ਪ੍ਰਗਟ ਸਿੰਘ, ਬਾਬਾ ਰਾਜਾਰਾਜ ਸਿੰਘ ਅਰਬਾਂ ਖਰਬਾਂ, ਬਾਬਾ ਕੁਲਵਿੰਦਰ ਸਿੰਘ ਚੌਂਤਾ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਖੜਕ ਸਿੰਘ, ਬਾਬਾ ਜਸਵਿੰਦਰ ਸਿੰਘ ਜੱਸੀ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਦਿਲਜੀਤ ਸਿੰਘ ਬੇਦੀ, ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ ਅਤੇ ਬੇਅੰਤ ਹੀ ਮੁਖੀ ਸ਼ਾਮਿਲ ਸਨ।  

(For more news apart from Nihang Singhs do not recognize Jathedars who were made in violation of etiquette: All Nihang Singh organizations News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement