
ਪਠਾਨਕੋਟ ਇਕ ਵਾਰ ਅੱਤਵਾਦੀਆਂ ਦੇ ਨਿਸ਼ਾਨੇ ਜਾਪ ਰਿਹਾ ਹੈ। ਹੁਣ ਫਿਰ ਪਠਾਨਕੋਟ ਦੇ ਬਮਿਆਲ ਸੈਕਟਰ ਵਿਚ ਫਿਰ ਸ਼ੱਕੀ ਅੱਤਵਾਦੀਆਂ ਦੀਆਂ ....
ਪਠਾਨਕੋਟ : ਪਠਾਨਕੋਟ ਇਕ ਵਾਰ ਅਤਿਵਾਦੀਆਂ ਦੇ ਨਿਸ਼ਾਨੇ ਜਾਪ ਰਿਹਾ ਹੈ। ਹੁਣ ਫਿਰ ਪਠਾਨਕੋਟ ਦੇ ਬਮਿਆਲ ਸੈਕਟਰ ਵਿਚ ਫਿਰ ਸ਼ੱਕੀ ਅਤਿਵਾਦੀਆਂ ਦੀਆਂ ਵੱਡੀ ਕਾਰਵਾਈ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਲਾਕੇ ਵਿਚ ਅਲਰਟ ਜਾਰੀ ਕਰਦਿਆਂ ਸੁਰੱਖਿਆ ਚੌਕਸੀ ਵਧਾ ਦਿਤੀ ਗਈ ਹੈ।
Suspected armed militants again seen in Pathankot, alert
ਅੱਜ ਇੱਥੇ ਦੋ ਸ਼ੱਕੀ ਵਿਅਕਤੀ ਇਕ ਵਿਅਕਤੀ ਕੋਲੋਂ ਅਲਟੋ ਕਾਰ ਖੋਹ ਕੇ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਪੁਲਿਸ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੂਰੇ ਇਲਾਕੇ ਵਿਚ ਹਾਈ ਅਲਰਟ ਜਾਰੀ ਕਰ ਦਿਤਾ।
Suspected armed militants again seen in Pathankot, alert
ਪੁਲਿਸ ਵਲੋਂ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿਤੀ ਗਈ ਹੈ। ਸੁਰੱਖਿਆ ਚੌਕਸੀ ਵਧਦਿਆਂ ਅਤੇ ਨਾਕਾਬੰਦੀ ਹੁੰਦਿਆਂ ਹੀ ਸ਼ੱਕੀ ਵਿਅਕਤੀ ਕਾਰ ਛੱਡ ਫ਼ਰਾਰ ਹੋ ਗਏ। ਪੁਲਿਸ ਨੇ ਕਾਰ ਬਰਾਮਦ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਏ।
Suspected armed militants again seen in Pathankot, alert
ਦਸ ਦੇਈਏ ਕਿ ਪਠਾਨਕੋਟ ਵਿਚ ਅਤਿਵਾਦੀਆਂ ਨੇ ਪਹਿਲਾਂ ਵੀ ਠੀਕ ਇਸੇ ਤਰ੍ਹਾਂ ਕਿਸੇ ਦੀ ਕਾਰ ਖੋਹ ਕੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿਤਾ ਸੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਪੁਲਿਸ ਵਿਚਕਾਰ ਕਈ ਘੰਟਿਆਂ ਤਕ ਮੁਠਭੇੜ ਚੱਲੀ ਸੀ, ਜਿਸ ਤੋਂ ਬਾਅਦ ਭਾਵੇਂ ਅਤਿਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ ਸੀ ਪਰ ਇਸ ਦੌਰਾਨ ਕੁੱਝ ਪੁਲਿਸ ਮੁਲਾਜ਼ਮ ਵੀ ਸ਼ਹੀਦ ਹੋ ਗਏ ਸਨ।
Suspected armed militants again seen in Pathankot, alert
ਇਸ ਘਟਨਾ ਨੂੰ ਕਦੇ ਵੀ ਹਲਕੇ ਵਿਚ ਨਹੀਂ ਲਿਆ ਜਾ ਸਕਦਾ। ਫਿ਼ਲਹਾਲ ਪੁਲਿਸ ਵਲੋਂ ਸ਼ੱਕੀਆਂ ਦੀ ਭਾਲ ਲਈ ਸਰਚ ਅਪਰੇਸ਼ਨ ਕੀਤਾ ਜਾ ਰਿਹਾ ਏ..ਤਾਂ ਜੋ ਕਿਸੇ ਵੱਡੀ ਵਾਰਦਾਤ ਨੂੰ ਰੋਕਿਆ ਜਾ ਸਕੇ।