ਫਾਇਨੈਂਸਰ ਨੂੰ ਅਣਪਛਾਤੇ ਲੋਕਾਂ ਨੇ ਜਿੰਦਾ ਜਲਾਇਆ
Published : Apr 16, 2019, 10:34 am IST
Updated : Apr 16, 2019, 10:34 am IST
SHARE ARTICLE
Crime
Crime

ਮ੍ਰਿਤਕ ਨੌਜਵਾਨ ਅਸ਼ੋਕ ਕੁਮਾਰ ਪੁੱਤਰ ਹਰਬੰਸ ਲਾਲ ਕਪੂਰਥਲਾ ਨਿਵਾਸੀ ਗਲੀ ਨੰ:6 ਬਾਬਾ ਦੀਪ ਸਿੰਘ ਨਗਰ ਵਿਚ ਰਹਿੰਦਾ ਸੀ।

ਕਪੂਰਥਲਾ- ਕਪੂਰਥਲਾ ਨਕੋਦਰ ਰੋਡ ਤੇ ਰਾਤ ਅਣਪਛਾਤੇ ਲੋਕਾਂ ਨੇ ਇਕ ਬਾਈਕ ਫਾਇਨੈਂਸਰ ਤੇ ਪੈਟਰੋਲ ਪਾ ਕੇ ਉਸਨੂੰ ਜਿਊਂਦੇ ਨੂੰ ਜਲਾ ਦਿੱਤਾ। ਥਾਣਾ ਸਦਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਫਾਇਨੈਂਸਰ ਦੀ ਲਾਸ਼ ਨੂੰ ਕਬਜ਼ੇ ਚ ਕਰ ਲਿਆ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਨੌਜਵਾਨ ਦੇ ਪਿਤਾ ਰਿਟਾਇਰਡ ਸਬ-ਇੰਸਪੈਕਟਰ ਹਨ ਅਤੇ ਉਹਨਾਂ ਦੇ ਕਹਿਣ ਤੇ ਥਾਣਾ ਸਦਰ ਪੁਲਿਸ ਨੇ ਅਣਪਛਾਤੇ ਲੋਕਾਂ ਤੇ ਹੱਤਿਆ ਦਾ ਕੇਸ ਦਰਜ ਕੀਤਾ ਹੈ। ਮ੍ਰਿਤਕ ਨੌਜਵਾਨ ਅਸ਼ੋਕ ਕੁਮਾਰ ਪੁੱਤਰ ਹਰਬੰਸ ਲਾਲ ਕਪੂਰਥਲਾ ਨਿਵਾਸੀ ਗਲੀ ਨੰ:6 ਬਾਬਾ ਦੀਪ ਸਿੰਘ ਨਗਰ ਵਿਚ ਰਹਿੰਦਾ ਸੀ।

ਥਾਣਾ ਸਦਰ ਪੁਲਿਸ ਨੂੰ ਸ਼ਿਕਾਇਤ ਦੌਰਾਨ ਦੱਸਿਆ ਗਿਆ ਕਿ ਅਸ਼ੋਕ ਕੁਮਾਰ ਵਿਸ਼ਾਲ ਸ਼ਰਮਾ ਫਾਇਨੈਂਸ ਲਈ ਕੰਮ ਕਰਦਾ ਸੀ। ਐਤਵਾਰ ਦੀ ਸ਼ਾਮ ਨੂੰ ਉਹ ਕਰੀਬ 5 ਵਜੇ ਆਪਣੇ ਘਰ ਦੇ ਕੰਮ ਕਾਜ ਦੇ ਸੰਬੰਧ ਵਿਚ ਆਪਣੀ ਬਾਈਕ (ਪੀ.ਬੀ.09 ਐੱਚ.-0552) ਤੇ ਗਿਆ ਸੀ। ਰਾਤ ਕਰੀਬ 8:40 ਤੇ ਉਸਨੇ ਘਰ ਫੋਨ ਕਰਕੇ ਦੱਸਿਆ ਕਿ ਉਹ ਰਾਤ ਨੂੰ 10-15 ਮਿੰਟ ਲੇਟ ਘਰ ਆਵੇਗਾ। ਇਸ ਦੌਰਾਨ ਰਾਤ ਕਰੀਬ 9.30 ਵਜੇ ਜਦੋਂ ਵਿਸ਼ਾਲ ਸ਼ਰਮਾ ਦੇ ਪਿਤਾ ਨੇ ਆਪਣੇ ਮੁੰਡੇ ਨੂੰ ਫੋਨ ਕੀਤਾ ਤਾਂ ਵਿਸ਼ਾਲ ਸ਼ਰਮਾ ਦਾ ਫੋਨ ਬੰਦ ਆ ਰਿਹਾ ਸੀ।

 The financier was burnt alive by unknown peopleThe financier was burnt alive by unknown people

ਇਸ ਦੌਰਾਨ ਰਾਤ ਕਰੀਬ 10 ਵਜੇ ਪਤਾ ਚਲਿਆ ਕਿ ਅਸ਼ੋਕ ਕੁਮਾਰ ਨੂੰ ਅੱਗ ਲੱਗਣ  ਦੇ ਕਾਰਨ ਸਿਵਲ ਹਸਪਤਾਲ ਕਪੂਰਥਲਾ ਵਿਚ ਭਰਤੀ ਕਰਵਾਇਆ ਗਿਆ। ਜਦੋਂ ਉਹ ਸਿਵਲ ਹਸਪਤਾਲ ਪੁੱਜੇ ਤਾਂ ਉਸਦਾ ਮੁੰਡਾ ਅੱਗ ਨਾਲ ਬੁਰੀ ਤਰ੍ਹਾਂ ਝੁਲਸਿਆ ਹੋਇਆ ਮਿਲਿਆ। ਹਾਲਤ ਕਾਫੀ ਗੰਭੀਰ ਹੋਣ ਦੇ ਕਾਰਨ ਡਾਕਟਰਾਂ ਨੇ ਉਸਨੂੰ ਜਲੰਧਰ ਦੇ ਨਿਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ, ਜਿੱਥੇ ਅਸ਼ੋਕ ਕੁਮਾਰ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ । 

ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ ਸਬ ਡਿਵੀਜਨ ਹਰਿੰਦਰ ਸਿੰਘ ਗਿੱਲ ਅਤੇ ਐਸ.ਐਸ.ਓ ਸਦਰ ਗੁਰਦਿਆਲ ਸਿੰਘ ਪੁਲਿਸ ਟੀਮ  ਦੇ ਨਾਲ ਸਿਵਲ ਹਸਪਤਾਲ ਪੁੱਜੇ। ਇਸ ਦੌਰਾਨ ਖੁਲਾਸਾ ਹੋਇਆ ਕਿ ਅਸ਼ੋਕ ਕੁਮਾਰ ਉੱਤੇ ਅਣਪਛਾਤੇ ਲੋਕਾਂ ਨੇ ਕਪੂਰਥਲਾ-ਨਕੋਦਰ ਰਸਤੇ ਉੱਤੇ ਪਿੰਡ ਨੰਗਲ ਨਾਰਾਇਣਗੜ ਦੇ ਨਜਦੀਕ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਸੀ। ਇਸ ਕਾਰਨ ਉਹ ਪੂਰੀ ਤਰ੍ਹਾਂ ਨਾਲ ਝੁਲਸ ਗਿਆ ਸੀ।  ਡੀ. ਐਸ.ਪੀ. ਗਿੱਲ ਨੇ ਕਿਹਾ ਕਿ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਲਾਕੇ ਦੇ ਸੀ.ਸੀ.ਟੀ.ਵੀ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਛੇਤੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement