ਕਪੂਰਥਲਾ 'ਚ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ 4 ਸਾਲਾ ਬੇਟੇ ਦਾ ਕਤਲ
Published : Mar 5, 2018, 11:10 am IST
Updated : Mar 5, 2018, 5:40 am IST
SHARE ARTICLE

ਕਪੂਰਥਲਾ : ਆਪਣੇ ਪ੍ਰੇਮ ਸਬੰਧਾਂ ਦੀ ਖਾਤਰ ਆਪਣੇ ਹੀ 4 ਸਾਲ ਦੇ ਬੇਟੇ ਦਾ ਕਤਲ ਕਰਨ ਵਾਲੀ ਮਾਂ ਨੂੰ ਪ੍ਰੇਮੀ ਸਮੇਤ ਗ੍ਰਿਫਤਾਰ ਜ਼ਿਲਾ ਪੁਲਸ ਨੇ ਤਲਵੰਡੀ ਚੌਧਰੀਆਂ ਖੇਤਰ ਵਿਚ ਹੋਏ ਇਕ ਬੱਚੇ ਦੇ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਪੂਰੇ ਮਾਮਲੇ ਵਿਚ ਕਪੂਰਥਲਾ ਪੁਲਸ ਨੇ ਕਤਲ ਕੀਤੇ ਗਏ ਬੱਚੇ ਦੀ ਮਾਂ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।  ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ 2 ਮਾਰਚ ਨੂੰ ਜਰਨੈਲ ਸਿੰਘ ਐੱਸ. ਐੱਚ. ਓ. ਤਲਵੰਡੀ ਚੌਧਰੀਆਂ ਨੂੰ ਸੂਚਨਾ ਮਿਲੀ ਸੀ ਕਿ ਬਲਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਨਿਵਾਸੀ ਤਲਵੰਡੀ ਚੌਧਰੀਆਂ ਗੁਜਰਾਤ ਦੇ ਸੂਰਤ ਸ਼ਹਿਰ ਵਿਚ ਮੇਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ 5-6 ਮਹੀਨੇ ਦੇ ਬਾਅਦ ਘਰ ਆਉਂਦਾ ਹੈ ਅਤੇ ਉਸ ਦੀ ਗੈਰ ਹਾਜ਼ਰੀ ਵਿਚ ਉਸ ਦੀ ਪਤਨੀ ਰਜਵੰਤ ਕੌਰ ਆਪਣੀ ਧੀ ਅਤੇ 4 ਸਾਲ ਦੇ ਬੇਟੇ ਮਨਵੀਰ ਸਿੰਘ ਦੇ ਨਾਲ ਰਹਿੰਦੀ ਹੈ। 



ਇਸ ਦੌਰਾਨ ਰਜਵੰਤ ਕੌਰ ਦੇ ਨਾਜਾਇਜ਼ ਸਬੰਧ ਗੌਤਮ ਪੁੱਤਰ ਸ਼ਿਵ ਕੁਮਾਰ ਵਾਸੀ ਤਲਵੰਡੀ ਚੌਧਰੀਆਂ ਦੇ ਨਾਲ ਹੋਣ ਕਾਰਨ ਉਕਤ ਦੋਨੋਂ ਅਕਸਰ ਇਕ ਦੂਜੇ ਨੂੰ ਮਿਲਦੇ ਸਨ, ਜਿਸ ਦੇ ਦੌਰਾਨ 5 ਮਹੀਨੇ ਪਹਿਲਾਂ ਰਜਵੰਤ ਕੌਰ ਦਾ ਪਤੀ ਬਲਵਿੰਦਰ ਸਿੰਘ ਜਦੋਂ ਘਰ ਆਇਆ ਸੀ ਤਾਂ ਉਸਨੂੰ ਉਸ ਦੇ 4 ਸਾਲ ਦੇ ਲੜਕੇ ਮਨਵੀਰ ਸਿੰਘ ਨੇ ਆਪਣੀ ਮਾਂ ਰਜਵੰਤ ਕੌਰ ਦੇ ਗੌਤਮ ਦੇ ਨਾਲ ਸਬੰਧਾਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਸੀ। ਜਿਸ ਦੇ ਦੌਰਾਨ ਰਜਵੰਤ ਕੌਰ ਨੇ ਆਪਣੇ ਪਤੀ ਬਲਵਿੰਦਰ ਸਿੰਘ ਤੋਂ ਮਾਫੀ ਮੰਗ ਕੇ ਅੱਗੇ ਤੋਂ ਅਜਿਹੀ ਹਰਕਤ ਨਾ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਦੌਰਾਨ ਬਲਵਿੰਦਰ ਸਿੰਘ ਵਾਪਸ ਆਪਣੇ ਕੰਮ ਦੇ ਮਕਸਦ ਨਾਲ ਗੁਜਰਾਤ ਚਲਾ ਗਿਆ ਸੀ।



ਜਿਸ ਦੇ ਦੌਰਾਨ ਰਜਵੰਤ ਕੌਰ ਨੇ ਇਕ ਸਾਜ਼ਿਸ਼ ਦੇ ਤਹਿਤ ਆਪਣੇ 4 ਸਾਲ ਦੇ ਬੇਟੇ ਮਨਵੀਰ ਸਿੰਘ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਸੀ ਅਤੇ ਪੁਲਸ ਨੂੰ ਦਿੱਤੀ ਆਪਣੀ ਸੂਚਨਾ ਵਿਚ ਰਜਵੰਤ ਕੌਰ ਨੇ ਦੱਸਿਆ ਸੀ ਕਿ ਉਸ ਦਾ ਪੁੱਤਰ ਬੈੱਡ ਤੋਂ ਡਿੱਗ ਗਿਆ ਸੀ। ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਅਤੇ ਉਸ ਨੇ ਬੇਟੇ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਮੋਰਚਰੀ ਵਿਚ ਰੱਖਵਾ ਦਿੱਤਾ ਹੈ।

ਇਸ ਪੂਰੀ ਸੂਚਨਾ 'ਤੇ ਜਦੋਂ ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਜਰਨੈਲ ਸਿੰਘ ਨੇ ਆਪਣੇ ਤੌਰ 'ਤੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਚਲਿਆ ਕਿ ਇਹ ਸਾਰਾ ਮਾਮਲਾ ਕਤਲ ਨਾਲ ਜੁੜਿਆ ਹੋਇਆ ਹੈ ਅਤੇ ਮੁਲਜ਼ਮ ਮਹਿਲਾ ਰਜਵੰਤ ਕੌਰ ਨੇ ਆਪਣੇ ਬੇਟੇ ਮਨਵੀਰ ਸਿੰਘ ਨੂੰ ਰਸਤੇ ਤੋਂ ਨਿਕਲਣ ਦੇ ਮਕਸਦ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰਕੇ ਉਸ ਦੀ ਲਾਸ਼ ਨੂੰ ਮਰੋਚਰੀ ਵਿਚ ਰੱਖਵਾ ਦਿੱਤਾ ਹੈ । ਜਾਂਚ ਦੇ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਮੁਲਜ਼ਮ ਮਹਿਲਾ ਰਜਵੰਤ ਕੌਰ ਨੇ ਕੁਝ ਹੀ ਦਿਨਾਂ ਦੇ ਬਾਅਦ ਆਪਣੇ ਪ੍ਰੇਮੀ ਗੌਤਮ ਪੁੱਤਰ ਸ਼ਿਵ ਕੁਮਾਰ ਵਾਸੀ ਤਲਵੰਡੀ ਚੌਧਰੀਆਂ ਜਿਸ ਨੇ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ, ਦੇ ਨਾਲ ਉੱਤਰ ਪ੍ਰਦੇਸ਼ ਵਿਚ ਭੱਜ ਜਾਣਾ ਸੀ। 



ਜਿਸ ਦੇ ਆਧਾਰ 'ਤੇ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਜਰਨੈਲ ਸਿੰਘ ਨੇ ਦੋਨਾਂ ਮੁਲਜ਼ਮਾਂ ਰਜਵੰਤ ਕੌਰ ਅਤੇ ਗੌਤਮ ਨੂੰ ਗ੍ਰਿਫਤਾਰ ਕਰ ਕੇ ਇਸ ਮਾਮਲੇ ਦਾ ਖੁਲਾਸਾ ਕਰ ਦਿੱਤਾ। ਇਸ ਸਬੰਧ ਵਿਚ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਦੱਸਿਆ ਕਿ ਰਜਵੰਤ ਕੌਰ ਅਤੇ ਗੌਤਮ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਉਣ ਵਿਚ ਪਿੰਡ ਵਾਸੀਆਂ ਦਾ ਪੂਰਾ ਯੋਗਦਾਨਾ ਰਿਹਾ ਹੈ ਅਤੇ ਉਕਤ ਮਾਮਲੇ ਦੀ ਪੂਰੀ ਸੂਚਨਾ ਪਿੰਡ ਵਾਸੀਆਂ ਨੇ ਪੁਲਸ ਨੂੰ ਦਿੱਤੀ ਹੈ। ਐੱਸ. ਐੱਸ. ਪੀ. ਕਪੂਰਥਲਾ ਨੇ ਇਹ ਵੀ ਦੱਸਿਆ ਹੈ ਕਿ ਦੋਨਾਂ ਮੁਲਜ਼ਮਾਂ ਤੋਂ ਪੁੱਛਗਿਛ ਜਾਰੀ ਹੈ। ਪੁੱਛਗਿਛ ਦੇ ਦੌਰਾਨ ਕਈ ਅਹਿੰਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

SHARE ARTICLE
Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement