
ਘਨੌਰ, ਮੰਡੌਲੀ ਤੇ ਜੰਡਮੰਘੌਲੀ ਵਿਖੇ ਕੀਤਾ ਕਣਕ ਦੀ ਖ਼ਰੀਦ ਦਾ ਉਦਘਾਟਨ
ਪਟਿਆਲਾ, 15 ਅਪ੍ਰੈਲ (ਤੇਜਿੰਦਰ ਫ਼ਤਿਹਪੁਰ) : ਮੌਸਮ ਦੀ ਮਾਰ ਤੇ ਕੋਰੋਨਾ ਵਾਇਰਸ ਦੇ ਪ੍ਰਕੋਪ ਸਦਕਾ ਪੰਦਰਾਂ ਦਿਨ ਪੱਛੜ ਕੇ ਆਖਰਕਾਰ ਕਣਕ ਦੀ ਖਰੀਦ ਦਾ ਕੰਮ ਆਰੰਭ ਹੋ ਗਿਆ, ਜਿਸ ਨਾਲ ਕਿਸਾਨਾਂ ਦੇ ਮੁਰਝਾਏ ਚਹਿਰੇ 'ਤੇ ਕੁੱਝ ਹੱਦ ਤੱਕ ਰੋਣਕ ਤਾਂ ਪਰਤੀ ਪਰ ਦੇਸ਼ ਦੇ ਅਨੰਦਾਤਾ 'ਤੇ ਕਣਕ ਦੀ ਫ਼ਸਲ ਦੇ ਘੱਟ ਝਾੜ ਦੀ ਪਈ ਮਾਰ ਨੇ ਇਕ ਵਾਰ ਫਿਰ ਤੋਂ ਕਿਸਾਨਾਂ ਦਾ ਲੱਕ ਤੌੜ ਦਿੱਤਾ ਹੈ।
ਵਿਧਾਇਕ ਜਲਾਲਪੁਰ ਵਲੋਂ ਅਨਾਜ ਮੰਡੀਆਂ ਦਾ ਦੌਰਾ
ਅਜਿਹੇ 'ਚ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਪੱਲੇ ਪਏ ਅਨਾਜ ਰੂਪੀ ਕਣਕ ਦੀ ਫ਼ਸਲ ਲੈ ਕਿਸ਼ਾਨ ਮੰਡੀਆਂ 'ਚ ਪਹੁੰਚਣ ਲੱਗੇ ਹਨ ਜਿੱਥੇ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਲਈ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਹਲਕੇ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ ਅਤੇ ਚੇਅਰਮੈਨ ਮਾਰਕੀਟ ਕਮੇਟੀ ਘਨੌਰ ਬਲਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਮੁੱਖ ਅਨਾਜ ਕੇਂਦਰ ਘਨੌਰ ਸਮੇਤ ਸਬ ਸੈੰਟਰ ਮੰਡੌਲੀ ਤੇ ਜੰਡ ਮੰਗੌਲੀ ਮੰਡੀਆਂ 'ਚ ਕਣਕ ਦੀ ਖਰੀਦ ਸ਼ੁਰੂ ਕਰਵਾਈ।
ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਪ੍ਰਧਾਨ ਕਾਂਗਰਸ ਗੁਰਦੀਪ ਸਿੰਘ ਉਟਸਰ, ਪ੍ਰਧਾਨ ਨਗਰ ਪੰਚਾਇਤ ਨਰਭਿੰਦਰ ਸਿੰਘ ਭਿੰਦਾ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਲਾਲੀ, ਚੇਅਰਮੈਨ ਅੱਛਰ ਸਿੰਘ ਭੇਡਵਾਲ, ਮੈਂਬਰ ਬਲਾਕ ਸੰਮਤੀ ਰਣਧੀਰ ਸਿੰਘ ਕਾਂਮੀ, ਆੜਤੀ ਬਬਨਾ ਜਿੰਦਲ, ਹਰਵਿੰਦਰ ਸਿੰਘ ਕਾਂਮੀ, ਜਗਦੀਸ਼ ਕੁਮਾਰ, ਵਿਨੋਦ ਸ਼ਰਮਾਂ ਆਦਿ ਹਾਜ਼ਰ ਸਨ। ਇਸ ਮੌਕੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਣਕ ਦੀ ਫਸਲ ਦੇ ਘੱਟ ਝਾੜ ਤੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਕਰੋਨਾ ਦੀ ਪ੍ਰਕੋਪੀ ਸਮੇਂ ਕਿਸਾਨਾਂ ਦੇ ਭਲੇ ਲਈ ਕੇਂਦਰ ਸਰਕਾਰ ਤੋਂ ਤੁਰੰਤ ਦੋ ਸੌ ਰੁਪਏ ਬੋਨਸ ਜਾਰੀ ਕਰਨ ਦੀ ਮੰਗ ਕੀਤੀ।