
Barnala missing boy news: ਪਿਛਲੇ ਤਿੰਨ ਦਿਨ ਤੋਂ ਲਾਪਤਾ ਹੈ ਦੀਪਕ, ਗੁਆਂਢ ਦੇ ਬੱਚਿਆਂ ਨਾਲ ਖੇਡਣ ਗਿਆ ਸੀ ਮੁੜ ਕੇ ਨਹੀਂ ਆਇਆ
Barnala missing boy: ਬਰਨਾਲਾ ਦੇ ਬਾਈ ਏਕੜ ਤੋਂ ਇਕ ਦਸ ਸਾਲਾ ਬੱਚਾ ਦੀਪਕ ਪਿਛਲੇ ਤਿੰਨ ਦਿਨ ਤੋਂ ਲਾਪਤਾ ਹੈ। ਜਿਸਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ। ਬੱਚੇ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਬੱਚੇ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਦੀਪਕ ਸਾਡੇ ਗੁਆਂਢ ਦੇ ਬੱਚਿਆਂ ਨਾਲ ਹੀ ਖੇਡਣ ਗਿਆ ਸੀ। ਉਸਦੇ ਗੁਆਂਢ ਦੇ ਬੱਚਿਆਂ ਨੇ ਕਿਹਾ ਕਿ ਬੱਸ ਸਟੈਂਡ ਤੱਕ ਦੀਪਕ ਸਾਡੇ ਨਾਲ ਸੀ ਇਸ ਤੋਂ ਬਾਅਦ ਫੁਹਾਰਾ ਚੌਂਕ ਵਿਖੇ ਉਹ ਅਚਾਨਕ ਗਾਇਬ ਹੋ ਗਿਆ। ਬੱ
ਚੇ ਦੀ ਮਾਤਾ ਨੇ ਕਿਹਾ ਕਿ ਉਹ ਆਪਣੇ ਪੱਧਰ ਤੇ ਵੀ ਉਸ ਦੀ ਭਾਲ ਕਰ ਚੁੱਕੇ ਹਨ ਲੇਕਿਨ ਉਸ ਦਾ ਬੱਚਾ ਨਹੀਂ ਮਿਲਿਆ। ਜਦੋਂ ਕਿ ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਬੱਚੇ ਨੂੰ ਲੱਭਣ ਵਿੱਚ ਜੁਟੀ ਹੋਈ ਹੈ ਅਤੇ ਜਲਦ ਹੀ ਬੱਚੇ ਨੂੰ ਲੱਭ ਕੇ ਉਸਦੇ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਜਾਵੇਗਾ।
(For more news apart from Barnala Latest News, stay tuned to Rozana Spokesman)