ਗ੍ਰੰਥੀ ਨੇ ਸੁਣਾਇਆ ਫੁਰਮਾਨ, ਪਿੰਡ ’ਚ ਇਸ਼ਕ ਕਰਨ ਵਾਲਿਆਂ ਦੇ ਪਰਵਾਰਾਂ ਦਾ ਹੋਵੇਗਾ ਬਾਈਕਾਟ
Published : May 16, 2019, 2:06 pm IST
Updated : May 16, 2019, 2:06 pm IST
SHARE ARTICLE
Village Wattu news
Village Wattu news

ਗ੍ਰੰਥੀ ਨੇ ਸਪੱਸ਼ਟ ਕੀਤਾ ਕਿ ਜੇਕਰ ਪਿੰਡ ਦੇ ਕਿਸੇ ਮੁੰਡੇ-ਕੁੜੀ ਨੇ ਇਸ਼ਕ ਕੀਤਾ ਤਾਂ ਉਨ੍ਹਾਂ ਦੀ ਖੈਰ ਨਹੀਂ

ਸ਼੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਪਿੰਡ ਵੱਟੂ ਦੀ ਗੁਰਦੁਆਰਾ ਕਮੇਟੀ ਵਲੋਂ ਇਕ ਅਜਿਹਾ ਫਰਮਾਨ ਜਾਰੀ ਕੀਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਗੁਰਦੁਆਰਾ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਪਿੰਡ ਦੇ ਕਿਸੇ ਮੁੰਡੇ-ਕੁੜੀ ਨੇ ਪਿਆਰ ਕੀਤਾ ਤਾਂ ਉਨ੍ਹਾਂ ਦੀ ਕਦੇ ਵੀ ਬਖ਼ਸ਼ਿਆ ਨਹੀਂ ਜਾਵੇਗਾ। ਜੇਕਰ ਪਿੰਡ ਦੇ ਕਿਸੇ ਵੀ ਮੁੰਡੇ ਜਾਂ ਕੁੜੀ ਨੇ ਪ੍ਰੇਮ ਸਬੰਧ ਬਣਾਏ ਤਾਂ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੇ ਪੂਰੇ ਪਰਵਾਰ ਦਾ ਬਾਈਕਾਟ ਕੀਤਾ ਜਾਵੇਗਾ।

Village Wattu newsVillage Wattu news

ਪਿੰਡ ਵੱਟੂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਇਹ ਫਰਮਾਨ ਪੜ੍ਹ ਕੇ ਸਾਫ਼ ਕਿਹਾ ਹੈ ਕਿ ਜੇਕਰ ਪਿੰਡ ਦੇ ਕਿਸੇ ਮੁੰਡੇ-ਕੁੜੀ ਨੇ ਇਸ਼ਕ ਕੀਤਾ ਤਾਂ ਉਨ੍ਹਾਂ ਦੀ ਖੈਰ ਨਹੀਂ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਮੁੰਡਾ ਜਾਂ ਕੁੜੀ ਪ੍ਰੇਮ ਸਬੰਧ ਬਣਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਪ੍ਰੇਮੀ ਜੋੜੇ ਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਦੋਵਾਂ ਪਰਵਾਰਾਂ ਦਾ ਪਿੰਡ ਵਲੋਂ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਵੇਗਾ ਤੇ ਉਨ੍ਹਾਂ ਦੀ ਜ਼ਮੀਨ ਜਾਂ ਘਰ-ਬਾਰ ਕੋਈ ਠੇਕੇ ’ਤੇ ਜਾਂ ਕਿਰਾਏ ’ਤੇ ਨਹੀਂ ਲਵੇਗਾ ਤੇ ਨਾ ਹੀ ਪਿੰਡ ਵਿਚ ਉਨ੍ਹਾਂ ਦਾ ਕੋਈ ਸਾਥ ਦਵੇਗਾ।

Village Wattu NewsVillage Wattu News

ਇੰਨਾ ਹੀ ਨਹੀਂ ਅਗਲੇ ਮਤੇ ਅਨੁਸਾਰ ਜੇਕਰ ਕੋਈ ਵੀ ਮੁੰਡਾ-ਕੁੜੀ ਗਲਤ ਕਦਮ ਚੁੱਕਦਾ ਹੈ ਤੇ ਮਾਪਿਆਂ ਦੇ ਸਮਝਾਉਣ ’ਤੇ ਵੀ ਨਹੀਂ ਸਮਝਦੇ ਤਾਂ ਮਾਪੇ ਉਸ ਮੁੰਡੇ-ਕੁੜੀ ਦਾ ਜੋ ਮਰਜ਼ੀ ਨੁਕਸਾਨ ਕਰ ਦੇਣ, ਜੇਕਰ ਕਿਸੇ ਹੋਰ ਥਾਂ ਤੋਂ ਮੁੰਡਾ-ਕੁੜੀ ਗਲਤ ਹਰਕਤ ਕਰਕੇ ਪਿੰਡ ਆਉਂਦੇ ਹਨ ਤਾਂ ਪਨਾਹ ਦੇਣ ਵਾਲੇ ਨੂੰ ਵੀ ਬਰਾਬਰ ਦਾ ਦੋਸ਼ੀ ਮੰਨਿਆ ਜਾਵੇਗਾ। ਗੁਰਦੁਆਰਾ ਕਮੇਟੀ ਵਲੋਂ ਬੇਸ਼ੱਕ ਅਜਿਹਾ ਫੁਰਮਾਨ ਜਾਰੀ ਕਰ ਦਿਤਾ ਗਿਆ ਹੈ ਤੇ ਭਾਵੇਂ ਪਿੰਡ ਵਾਸੀ ਵੀ ਸਹਿਮਤ ਨਜ਼ਰ ਆ ਰਹੇ ਹਨ

Village Wattu NewsVillage Wattu News

ਪਰ ਪਿੰਡ ਦੀ ਸਰਪੰਚ ਨੇ ਦੱਸਿਆ ਕਿ ਅਜਿਹਾ ਕੋਈ ਫਰਮਾਨ ਪੰਚਾਇਤ ਵਲੋਂ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਪੰਚਾਇਤ ਦੇ ਲੈਟਰਪੈਡ ’ਤੇ ਕੁਝ ਅਜਿਹਾ ਲਿਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸੇ ਪਿੰਡ ਦੀ ਇਕ ਨੂੰਹ ਅਪਣੇ ਛੋਟੇ ਬੱਚੇ ਨੂੰ ਲੈ ਕੇ ਪਿੰਡ ਦੇ ਹੀ ਕਿਸੇ ਮੁੰਡੇ ਨਾਲ ਫ਼ਰਾਰ ਹੋ ਗਈ ਹੈ, ਜਿਸ ਕਾਰਨ ਪਿੰਡ ਵਾਸੀਆਂ ਵਿਚ ਗੁੱਸਾ ਹੈ ਪਰ ਪਿੰਡ ਦੀ ਪੰਚਾਇਤ ਮੁਤਾਬਕ ਪ੍ਰੇਮੀ ਜੋੜਿਆਂ ਵਿਰੁਧ ਕੋਈ ਮਤਾ ਪਾਸ ਨਹੀਂ ਕੀਤਾ ਗਿਆ ਹੈ।

Village Wattu NewsVillage Wattu News

ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਜੇਕਰ ਇਸ ਮਤੇ ਵਿਚ ਪਿੰਡ ਦੀ ਪੰਚਾਇਤ ਸਹਿਮਤ ਨਹੀਂ ਤਾਂ ਗੁਰਦੁਆਰਾ ਕਮੇਟੀ ਨੂੰ ਕਿਸ ਨੇ ਹੱਕ ਦਿਤਾ ਕਿ ਅਜਿਹੇ ਤੁਗਲਕੀ ਫੁਰਮਾਨ ਜਾਰੀ ਕਰਨ ਤੇ ਸ਼ਰੇਆਮ ਪ੍ਰੇਮੀ ਜੋੜਿਆਂ ਨੂੰ ਧਮਕੀ ਦੇਣ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement