
ਪੀੜਤ ਨਾਬਾਲ਼ਗ ਕੁੜੀ ਦੀ ਮਾਂ ਦੇ ਸਨ ਨਾਜ਼ਾਇਜ਼ ਸੰਬੰਧ
ਕਰਤਾਰਪੁਰ : ਮੁਹੱਲਾ ਆਰੀਆ ਨਗਰ ਦੀ 8ਵੀ ਜਮਾਤ ਦੀ 13 ਸਾਲ ਦੀ ਵਿਦਿਆਰਥਣ ਨਾਲ ਜ਼ਬਰ ਜਨਾਹ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਦੋਸ਼ੀ ਕੁਨਾਲ ਨਿਵਾਸੀ ਮੰਡੀ ਮੁਹੱਲਾ ਨੂੰ ਘਰ ਚੋਂ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਨੇ ਦੋਸ਼ੀ ਨੂੰ ਰਿਮਾਂਡ ਉੱਤੇ ਭੇਜ ਦਿੱਤਾ ਹੈ। ਏਐਸਆਈ ਸੀਮਾ ਨੇ ਦੱਸਿਆ ਕਿ ਦੂਜੇ ਦੋਸ਼ੀ ਵਿਕਰਮ ਉਰਫ਼ ਵਿੱਕੀ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ਅਤੇ ਉਹ ਵੀ ਜਲਦ ਪੁਲਿਸ ਦੀ ਗ੍ਰਿਫ਼ ਵਿਚ ਹੋਵੇਗਾ। ਜ਼ਿਕਰਯੋਗ ਹੈ ਕਿ ਪੀੜਤ ਨਾਬਾਲ਼ਗ ਕੁੜੀ ਦੀ ਮਾਂ ਦੇ ਨਾਜ਼ਾਇਜ਼ ਸੰਬੰਧ ਸਨ।
Rape Case
ਅਤੇ ਕੁੜੀ ਦੀ ਮਾਂ ਨੇ ਹੀ ਆਪਣੀ ਧੀ ਨੂੰ ਆਪਣੇ ਪ੍ਰੇਮੀਆਂ ਦੇ ਹਵਾਲੇ ਕਰ ਦਿੱਤਾ ਸੀ। ਪੀੜਤ ਨਾਬਾਲਿਗ ਦੇ ਪਰਵਾਰਕ ਮੈਬਰਾਂ ਨੇ ਜ਼ਬਰ ਜਨਾਹ ਦੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਸੀ। ਏਐਸਆਈ ਸੀਮਾ ਨੇ ਦੱਸਿਆ ਕਿ ਕੁੜੀ ਤੋਂ ਕੀਤੀ ਗਈ ਪੁੱਛਗਿਛ ਵਿਚ ਕੁਨਾਲ ਅਤੇ ਵਿਕਰਮ ਉਰਫ਼ ਵਿੱਕੀ ਨਾਮਕ ਜਵਾਨਾਂ ਦੁਆਰਾ ਜ਼ਬਰ ਜਨਾਹ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਦੱਸ ਦਈਏ ਕਿ ਅਜਿਹੀ ਕੋਈ ਇਕ ਘਟਨਾ ਹੀ ਨਹੀਂ ਅਜਿਹੀਆਂ ਘਟਨਾਵਾਂ ਬਾਰ-ਬਾਰ ਸਾਹਮਣੇ ਆਉਂਦੀਆਂ ਹਨ।
Rape Case
ਅਜਿਹੀਆਂ ਘਟਨਾਵਾਂ ਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ ਵਿਚ ਬੱਚਿਆਂ ਦਾ ਜਿਨਸੀ ਸ਼ੋਸ਼ਣ ਹੋਣ ਦੀਆਂ ਘਟਨਾਵਾਂ ਸਭ ਤੋਂ ਜ਼ਿਆਦਾ ਹੁੰਦੀਆਂ ਹਨ। ਭਾਰਤ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਕਰਵਾਏ ਗਏ 2007 ਦੇ ਅਧਿਐਨ ਅਨੁਸਾਰ ਸਰਵੇਖਣ ਅਧੀਨ 53% ਬੱਚਿਆਂ ਨੇ ਕਿਹਾ ਕਿ ਉਹਨਾਂ ਨਾਲ ਕਿਸੇ ਨਾ ਕਿਸੇ ਕਿਸਮ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ। ਇਸ ਤਰ੍ਹਾਂ ਹੋਰ ਵੀ ਕਈ ਅਜਿਹੇ ਹੀ ਮਾਮਲੇ ਸਾਹਮਣੇ ਆਏ ਹਨ। ਕੁੜੀਆਂ ਤੇ ਅਤਿਆਚਾਰ ਕੀਤੇ ਜਾਂਦੇ ਹਨ ਤੇ ਉਹਨਾਂ ਨੂੰ ਨਸ਼ੇ ਵਾਲੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ।
Rape Case
ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਸਾਡੇ ਦੇਸ਼ ਦੇ ਨੇਤਾ ਅੱਖਾਂ ਤੇ ਪੱਟੀ ਬੰਨ੍ਹ ਕੇ ਬੈਠੇ ਹਨ। ਉਹ ਮਾਮਲੇ ਨੂੰ ਰਫਾ ਦਫਾ ਕਰਨ ਵਿਚ ਹੀ ਰੁੱਝੇ ਹੋਏ ਹਨ। ਅੱਜ ਦੀ ਸਥਿਤੀ ਅਜਿਹੀ ਹੋਈ ਪਈ ਹੈ ਕਿ ਜੇ ਕਿਸੇ ਔਰਤ ਦੀ ਧੂਹ ਘੜੀਸ, ਕੁੱਟ ਮਾਰ ਕੀਤੀ ਜਾਂਦੀ ਹੈ ਔਰਤਾਂ ਨਾਲ ਚੱਲਦੀਆਂ ਗੱਡੀਆਂ, ਖੇਤਾਂ ਜਾਂ ਘਰਾਂ ਵਿਚ ਸਮੂਹਿਕ ਬਲਾਤਕਾਰ ਹੁੰਦਾ ਹੈ, ਤਾਂ ਸਾਡੇ ਤੇ ਕੋਈ ਅਸਰ ਨਹੀਂ ਹੁੰਦਾ। ਭਾਰਤ ਵਿਚ ਔਰਤਾਂ ਪ੍ਰਤੀ ਅਪਰਾਧਾਂ ਵਿਚ ਬਲਾਤਕਾਰ ਚੌਥੇ ਨੰਬਰ ਤੇ ਹਨ। ਦੇਸ਼ ਵਿਚ ਹਰੇਕ ਮਿੰਟ ਤੇ 5 ਬਲਾਤਕਾਰ ਹੁੰਦੇ ਹਨ। ਛੇੜਖਾਨੀ ਦੀ ਘਟਨਾ ਹਰੇਕ 6 ਮਿੰਟ ਵਿਚ ਹੁੰਦੀ ਹੈ।