
ਮਹੇਸ਼ਇੰਦਰ ਸਿੰਘ ਗਰੇਵਾਲ ਦੇ ਚੋਣ ਪ੍ਰਚਾਰ ਨੂੰ ਮਿਲ ਰਿਹੈ ਭਰਵਾਂ ਹੁੰਗਰਾ
ਲੁਧਿਆਣਾ : ਲੋਕ ਸਭਾ ਚੋਣਾਂ ਦੇ ਅੰਤਮ ਗੇੜ ਤਹਿਤ ਉਮੀਦਵਾਰਾਂ ਵੱਲੋਂ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਚੋਣ ਪ੍ਰਚਾਰ ਨੂੰ ਅੰਤਮ ਛੋਹਾਂ 'ਚ ਭਰਵਾਂ ਹੁੰਗਰਾ ਮਿਲ ਰਿਹਾ ਹੈ।
Maheshinder Singh Grewal election campaign
ਅੱਜ ਦੀ ਮੀਟਿੰਗ ਬਲਜੀਤ ਸਿੰਘ ਛਤਵਾਲ ਦੀ ਅਗਵਾਈ ਹੇਠਾਂ ਹੋਈ। ਇਸ ਮੌਕੇ ਸ. ਛਤਵਾਲ ਨੇ ਕਿਹਾ 19 ਮਈ ਨੂੰ ਤੱਕੜੀ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਜਿਤਾ ਕੇ ਨਰਿੰਦਰ ਮੋਦੀ ਦੀ ਮਾਲਾ ਦਾ ਮਣਕਾ ਬਣਾਵਾਂਗੇ ਅਤੇ ਨਰਿੰਦਰ ਮੋਦੀ ਨੂੰ ਦੁਬਾਰਾ ਦੇਸ਼ ਦਾ ਪ੍ਰਧਾਨ ਮੰਤਰੀ ਬਣਾਵਾਂਗੇ। ਇਸ ਮੌਕੇ ਸ. ਗਰੇਵਾਲ ਨੇ ਇਲਾਕਾ ਵਾਸੀਆਂ ਨੂੰ ਕਿਹਾ, "ਮੈਂ ਯਕੀਨ ਦਵਾਉਂਦਾ ਹਾਂ ਕਿ ਮੈਂ ਆਪਣੇ ਕੀਤੇ ਹੋਏ ਹਰ ਵਾਅਦੇ 'ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ, ਜਿਸ ਤਰ੍ਹਾਂ ਦਾ ਸਮਰਥਨ ਇਲਾਕਾ ਵਾਸੀਆਂ ਵਲੋਂ ਮਿਲਾ ਰਿਹਾ ਹੈ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਉਸ ਲਈ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ।"
Maheshinder Singh Grewal election campaign
ਇਸ ਮੌਕੇ ਹਲਕਾ ਸੈਂਟਰਲ ਦੇ ਇੰਚਾਰਜ ਗੁਰਦੇਵ ਸ਼ਰਮਾ ਦੇਬੀ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿਲੋਂ, ਸੁਖਵਿੰਦਰ ਸਿੰਘ, ਅਮਿਤ ਗੁਸਾਈਂ, ਸੁਖਵੰਤ ਸਿੰਘ ਟਿਲੂ, ਅਨੂੰ ਮੰਗੋ, ਲਕਸ਼ ਕਾਂਤ, ਪਵਨ ਕੁਮਾਰ, ਅਰੁਣ ਜਾਟ, ਸਰਵਨ ਅਤਰੀ, ਪਵਨ ਚੋਪੜਾ, ਪ੍ਰਵੀਸ਼, ਭੇਰਾਵ ਝਾ, ਰਾਜੇਸ਼ ਝਾ, ਸੋਹਣ ਲਾਲ, ਸਤੀਸ਼ ਕੁਮਾਰ, ਸੂਰਜ, ਅਮਨ, ਅਰੁਣ, ਸੁਧੀਰ ਸਮੇਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ।