
ਕੋਰੋਨਾ ਵਾਇਰਸ ਦਾ ਕਹਿਰ ਹਰ ਕਿਸੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਹਰ ਕਿਸੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਮਈ ਮਹੀਨੇ ਦੀ ਸ਼ੁਰੂਆਤ ਵਿਚ ਕੋਰੋਨਾ ਦੀ ਰਫਤਾਰ 4 ਗੁਣਾ ਵਧ ਗਈ ਸੀ, ਜਿਸ ਨਾਲ ਸਰਕਾਰ ਲਈ ਵੱਡੀ ਸਮੱਸਿਆ ਖੜ੍ਹੀ ਹੋ ਗਈ ਸੀ। ਪਰ ਮਹੀਨੇ ਦੇ ਵਿਚਕਾਰ 15 ਮਈ ਨੂੰ ਪੰਜਾਬ ਤੋਂ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ।
Photo
ਦਰਅਸਲ ਪੰਜਾਬ ਵਿਚ ਰਿਕਵਰੀ ਰੇਟ 'ਚ 4 ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਕੁਝ ਸਮਾਂ ਪਹਿਲਾਂ ਪੰਜਾਬ ਵਿਚ ਕੋਰੋਨਾ ਵਾਇਰਸ ਦਾ ਰਿਕਵਰੀ ਰੇਟ 9 ਫੀਸਦੀ ਸੀ ਜੋ ਕਿ ਵਧ ਕੇ 37 ਫੀਸਦੀ ਤੱਕ ਪਹੁੰਚ ਗਿਆ ਹੈ। ਇਹ ਖ਼ਬਰ ਪੰਜਾਬ ਸਰਕਾਰ ਲਈ ਕਾਫੀ ਰਾਹਤ ਲੈ ਕੇ ਆਈ ਹੈ।
Photo
ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੁੱਲ 1932 ਮਰੀਜ਼ਾਂ ਵਿਚੋਂ ਹੁਣ ਤੱਕ 731 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ। 15 ਮਈ ਵਾਲੇ ਦਿਨ 508 ਰਿਕਾਰਡ ਮਰੀਜ਼ ਠੀਕ ਹੋਏ ਹਨ, ਇਸ ਨਾਲ ਪੰਜਾਬ ਵਿਚ ਰਿਕਵਰੀ ਰੇਟ ਵਿਚ ਵਾਧਾ ਹੋਇਆ ਹੈ।
Photo
ਇਹਨਾਂ ਵਿਚੋਂ ਸਭ ਤੋਂ ਜ਼ਿਆਦਾ ਮਰੀਜ਼ ਗੁਰਦਾਸਪੁਰ ਜ਼ਿਲ੍ਹੇ ਵਿਚੋਂ ਠੀਕ ਹੋਏ ਹਨ, ਜਿਨ੍ਹਾਂ ਦੀ ਗਿਣਤੀ 107 ਹੈ। ਇਸ ਤੋਂ ਬਾਅਦ ਤਰਨਤਾਰਨ ਤੋਂ 81, ਜਲੰਧਰ ਤੋਂ 79. ਅੰਮ੍ਰਿਤਸਰ ਤੋਂ 65, ਸੰਗਰੂਰ ਤੋਂ 51, ਮੋਗਾ ਤੋਂ 46, ਮੋਹਾਲੀ ਤੋਂ 35, ਬਠਿੰਡਾ ਤੋਂ 21, ਲੁਧਿਆਣਾ ਤੋਂ 11, ਫਤਿਹਗੜ੍ਹ ਸਾਹਿਬ ਤੋਂ 7, ਮੁਕਤਸਰ ਸਾਹਿਬ ਤੋਂ 2, ਸ਼ਹੀਦ ਭਗਤ ਸਿੰਘ ਨਗਰ, ਮਾਨਸਾ, ਫਰੀਦਕੋਟ ਤੋਂ 1-1 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ।