ਵੱਡੀ ਖ਼ਬਰ: ਯੂਰਪ ਦਾ ਇਹ ਪਹਿਲਾ ਦੇਸ਼ ਬਣਿਆ ਕੋਰੋਨਾ ਮੁਕਤ
Published : May 16, 2020, 11:19 am IST
Updated : May 16, 2020, 11:19 am IST
SHARE ARTICLE
Slovenia first european nation to declare end of covid 19 within its territory
Slovenia first european nation to declare end of covid 19 within its territory

ਇਸ ਮੌਕੇ ਪ੍ਰਧਾਨ ਮੰਤਰੀ ਜਨੇਜ਼ ਜਨਸਾ  (Janez Jansa) ਨੇ ਕਿਹਾ ਕਿ...

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਪ੍ਰਕੋਪ ਦੀਆਂ ਖ਼ਬਰਾਂ ਦੇ ਚਲਦੇ ਯੂਰਪ ਤੋਂ ਇਕ ਚੰਗੀ ਖ਼ਬਰ ਵੀ ਸਾਹਮਣੇ ਆਈ ਹੈ। ਸਲੋਵੇਨਿਆ COVID-19 ਤੋਂ ਮੁਕਤ ਹੋਣ ਦਾ ਐਲਾਨ ਕਰਨ ਵਾਲਾ ਪਹਿਲਾ ਯੂਰਪੀਆ ਦੇਸ਼ ਬਣ ਗਿਆ ਹੈ। ਯੂਰਪੀਆ ਸੰਗਠਨ ਦੇ ਮੈਂਬਰ ਸਲੋਵੇਨਿਆ (Slovenia) ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਦਸਿਆ ਕਿ ਕੋਰੋਨਾ ਵਾਇਰਸ ਹੁਣ ਕੰਟਰੋਲ ਵਿਚ ਹੈ ਅਤੇ ਵਿਸ਼ੇਸ਼ ਸਿਹਤ ਉਪਾਵਾਂ ਦੀ ਜ਼ਰੂਰਤ ਨਹੀਂ ਹੈ।

EuropeEurope

ਇਸ ਮੌਕੇ ਪ੍ਰਧਾਨ ਮੰਤਰੀ ਜਨੇਜ਼ ਜਨਸਾ  (Janez Jansa) ਨੇ ਕਿਹਾ ਕਿ ਜੇ ਯੂਰਪ (Europe) ਵਿਚ ਮਹਾਂਮਾਰੀ ਦੇ ਹਾਲ ਨੂੰ ਦੇਖੀਏ ਤਾਂ ਸਲੋਵੇਨੀਆ ਦੇ ਕੋਰੋਨਾ ਵਾਇਰਸ ਤੋਂ ਮੁਕਤ ਹੋਣ ਦਾ ਐਲਾਨ ਪਿਛਲੇ 14 ਦਿਨਾਂ ਦੇ ਵਾਇਰਸ ਦੇ ਮਾਮਲਿਆਂ ਵਿਚ ਆਈ ਕਮੀ ਦੇ ਆਧਾਰ ਤੇ ਕੀਤਾ ਗਿਆ ਹੈ।

corona virusCorona virus

ਅਧਿਕਾਰੀਆਂ ਅਨੁਸਾਰ ਪਿਛਲੇ 14 ਦਿਨਾੰ ਵਿਚ ਹਰ ਦਿਨ ਕੋਰੋਨਾ ਦੇ ਸੱਤ ਤੋਂ ਘਟ ਕੇਸ ਦਰਜ ਕੀਤੇ ਗਏ। ਜਿਸ ਤੋਂ ਇਹ ਪਤਾ ਲਗਦਾ ਹੈ ਕਿ ਵਾਇਰਸ ਪੂਰੀ ਤਰ੍ਹਾਂ ਨਾਲ ਕੰਟਰੋਲ ਵਿਚ ਆ ਗਿਆ ਹੈ। ਇਸ ਐਲਾਨ ਦੇ ਨਾਲ ਹੀ ਕੋਰੋਨਾ ਨਾਲ ਨਿਪਟਣ ਲਈ ਲਾਗੂ ਕੀਤੇ ਗਏ ਸਖ਼ਤ ਨਿਯਮਾਂ ਨੂੰ ਜਾਂ ਤਾਂ ਹਟਾ ਦਿੱਤਾ ਗਿਆ ਹੈ ਜਾਂ ਫਿਰ ਉਹਨਾਂ ਵਿਚ ਢਿੱਲ ਦਿੱਤੀ ਜਾ ਰਹੀ ਹੈ।

coronaCorona Virus

ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਯੂਰਪੀਆ ਸੰਗਠਨ ਦੇ ਨਿਵਾਸੀ ਪਹਿਲਾਂ ਤੋਂ ਨਿਰਧਾਰਤ ਅਸਾਮੀਆਂ 'ਤੇ ਆਸਟਰੀਆ, ਇਟਲੀ ਅਤੇ ਹੰਗਰੀ ਤੋਂ ਸਲੋਵੇਨੀਆ ਜਾਣ ਲਈ ਸੁਤੰਤਰ ਹਨ ਪਰ ਜਿਹੜੇ ਲੋਕ ਯੂਰਪੀਅਨ ਯੂਨੀਅਨ ਦੇ ਵਸਨੀਕ ਨਹੀਂ ਹਨ ਉਹਨਾਂ ਨੂੰ 14 ਦਿਨਾਂ ਲਈ ਕੁਆਰੰਟੀਨ ਰਹਿਣਾ ਪਵੇਗਾ।

Corona virus infected cases 4 nations whers more death than indiaCorona virus 

ਪ੍ਰੀਸਕੂਲ ਅਤੇ ਪ੍ਰਾਇਮਰੀ ਸਕੂਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਨਾਲ ਹੀ ਸਾਰੀਆਂ ਦੁਕਾਨਾਂ ਅਤੇ ਡ੍ਰਾਇਵਿੰਗ ਸਕੂਲਾਂ ਨੂੰ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰਨ ਲਈ ਸਰਕਾਰ ਤੋਂ ਹਰੀ ਝੰਡੀ ਮਿਲ ਗਈ ਹੈ। ਹਾਲਾਂਕਿ ਦੁਕਾਨਾਂ ਨੂੰ ਛੱਡ ਕੇ ਜੋ 12 ਮਾਰਚ ਤੋਂ ਪਹਿਲਾਂ 10 ਘੰਟੇ ਤੋਂ ਘੱਟ ਸਮੇਂ ਲਈ ਖੁੱਲੀਆਂ ਸਨ, ਖਾਣੇ ਦੀਆਂ ਦੁਕਾਨਾਂ ਦੇ ਖੁੱਲਣ ਦੇ ਘੰਟੇ ਅਜੇ ਵੀ ਸਵੇਰੇ 8:00 ਵਜੇ ਤੋਂ ਸ਼ਾਮ 6 ਵਜੇ ਤੱਕ ਵਰਜਿਤ ਹਨ।

Corona VirusCorona Virus

ਪਹਾੜਾਂ ਵਿਚ ਘਿਰੇ 20 ਲੱਖ ਦੀ ਅਬਾਦੀ ਵਾਲੇ ਸਲੋਵੇਨੀਆ ਦੀਆਂ ਸਰਹੱਦਾਂ ਇਟਲੀ ਨਾਲ ਲਗੀਆਂ ਹੋਈਆਂ ਹਨ। ਕੋਰੋਨਾ ਤੇ ਕੰਟਰੋਲ ਦੇ ਐਲਾਨ ਨਾਲ ਹੀ ਸਰਹੱਦਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਸਲੋਵੇਨੀਆ ਵਿਚ COVID-19 ਦਾ ਪਹਿਲਾ ਮਾਮਲਾ 4 ਮਾਰਚ ਨੂੰ ਸਾਹਮਣੇ ਆਇਆ ਸੀ। 12 ਮਾਰਚ ਨੂੰ ਕੋਰੋਨਾ ਨੂੰ ਰਾਸ਼ਟਰ ਵਿਆਪੀ ਮਹਾਂਮਾਰੀ ਐਲਾਨਿਆ ਗਿਆ ਅਤੇ ਵਾਇਰਸ ਨੂੰ ਘਟ ਕਰਨ ਲਈ ਸਖ਼ਤਾਈ ਵਰਤੀ ਜਾਣ ਲੱਗੀ। ਵੀਰਵਾਰ ਤਕ ਇੱਥੇ 1500 ਮਾਮਲੇ ਸਾਮਣੇ ਆਏ ਅਤੇ 103 ਲੋਕਾਂ ਦੀ ਮੌਤ ਹੋਈ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement