ਪੰਜਾਬ ਵਿਚ ਤੇਜ਼ੀ ਨਾਲ ਹੇਠਾਂ ਨੂੰ ਜਾ ਰਿਹਾ ਹੈ ਪਾਣੀ ਦਾ ਪੱਧਰ, ਇਸ ਦੀ ਸੰਭਾਲ ਸਮੇਂ ਦੀ ਮੁੱਖ ਮੰਗ - ਸੰਤ ਸੀਚੇਵਾਲ 
Published : May 16, 2022, 9:51 pm IST
Updated : May 16, 2022, 9:51 pm IST
SHARE ARTICLE
Sant Balbir Singh Seechewal
Sant Balbir Singh Seechewal

ਆਖ਼ਰ ਕਿੱਥੇ ਜਾ ਰਿਹਾ ਹੈ ਬਿਸਤ ਦੁਆਬ ਦਾ 1452 ਕਿਊਸਿਕ ਪਾਣੀ?

ਚੰਡੀਗੜ੍ਹ : ਵਿਸ਼ਵ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਵੱਲੋਂ ਅੱਜ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਣ ਦਾ ਮੁੱਦਾ ਚੁੱਕਿਆ ਗਿਆ ਹੈ। ਉਨ੍ਹਾਂ ਅੱਜ ਆਪਣੇ ਫੇਸਬੁੱਕ ਪੇਜ਼ 'ਤੇ ਲਾਇਵ ਹੁੰਦਿਆਂ ਸਰਕਾਰਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਨਹਿਰੀ ਵਿਭਾਗ ਅਤੇ ਕਿਸਾਨਾਂ ਨੂੰ ਸਵਾਲ ਕਰਦਿਆਂ ਕਿਹਾ ਕਿ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਵਿੱਚ ਵਹਿ ਰਹਿ ਰਹੇ 250 ਕਿਊਸਿਕ ਪਾਣੀ ਤੋਂ ਛੇ ਗੁਣਾਂ ਵੱਧ ਬਿਸਤ ਦੁਆਬ ਦਾ 1452 ਕਿਊਸਿਕ ਪਾਣੀ ਆਖਰ ਕਿੱਥੇ ਜਾ ਰਿਹਾ ਹੈ? ਉਨ੍ਹਾਂ ਇਕ ਸਰਵੇ ਰਿਪੋਰਟ ਅਨੁਸਾਰ ਜਾਣਕਾਰੀ ਦਿੰਦਿਆ ਕਿਹਾ ਕਿ ਮੌਜੂਦਾ ਦੌਰ ਵਿਚ ਵਿਚ ਪੰਜਾਬ ਦੇ 147 ਬਲਾਕਾਂ ਵਿਚੋਂ 108 ਬਲਾਕ ਡਾਰਕ ਜ਼ੋਨ ਘੋਸ਼ਿਤ ਕਰ ਦਿੱਤੇ ਗਏ ਹਨ, ਜਿਸ ਵਿਚ ਦੁਆਬੇ ਦੇ ਲਗਭਗ ਸਾਰੇ ਬਲਾਕ ਸ਼ਾਮਲ ਹਨ।

Sant Balbir Singh SeechewalSant Balbir Singh Seechewal

ਪਵਿੱਤਰ ਕਾਲੀ ਵੇਈਂ ਦਾ ਜ਼ਿਕਰ ਕਰਦਿਆ ਸੰਤ ਸੀਚੇਵਾਲ (Sant Balbir Singh Seechewal)  ਨੇ ਕਿਹਾ ਕਿ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਜੋ ਕਿ ਕਿਸੇ ਵੇਲੇ ਪੂਰੀ ਤਰ੍ਹਾਂ ਨਾਲ ਸੁੱਕ ਗਈ ਸੀ ਤੇ ਕੂੜੇ ਦੇ ਢੇਰਾਂ ਨਾਲ ਭਰੀ ਪਈ ਸੀ। ਇਸ ਨੂੰ ਗੁਰਸੰਗਤਾਂ ਕਾਰਸੇਵਾ ਰਾਹੀਂ ਮੁੜ ਸੁਰਜੀਤ ਕੀਤਾ ਗਿਆ। ਇਸ ਵਿਚ 250 ਕਿਊਸਿਕ ਪਾਣੀ ਛੱਡਿਆ ਗਿਆ। ਜਿਸ ਨਾਲ ਜਿੱਥੇ ਪੂਰੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਨੀਚੇ ਜਾ ਰਿਹਾ ਸੀ, ਉਥੇ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨਾਲ ਇਸ ਇਲਾਕੇ ਦਾ ਧਰਤੀ ਹੇਠਲਾ ਪਾਣੀ ਉਪਰ ਆ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਬਾਬੇ ਨਾਨਕ ਦੀ ਵੇਈਂ ਵਿਚ 250 ਕਿਊਸਿਕ ਪਾਣੀ ਵੱਗਣ ਨਾਲ ਇਲਾਕੇ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ ਤਾਂ ਸਰਕਾਰਾਂ ਵਲੋਂ ਸਾਰੀਆਂ ਨਦੀਆਂ ਵਿਚ ਸਾਫ ਪਾਣੀ ਕਿਉਂ ਨਹੀਂ ਛੱਡਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ 1452 ਕਿਊਸਿਕ ਦੁਆਬੇ ਦਾ ਪਾਣੀ ਖੇਤੀ ਨੂੰ ਮਿਲਣ ਲੱਗ ਜਾਏ ਤਾਂ ਦੁਆਬੇ ਦਾ ਧਰਤੀ ਹੇਠਲਾ ਕਿੰਨਾ ਹੀ ਪਾਣੀ ਬਚਾਇਆ ਜਾ ਸਕਦਾ ਹੈ।

Sant Balbir Singh SeechewalSant Balbir Singh Seechewal

ਸੰਤ ਸੀਚੇਵਾਲ (Sant Balbir Singh Seechewal)  ਨੇ ਕਿਹਾ ਕਿ ਪੰਜਾਬ ਵਿਚ ਜੇਕਰ ਕੀਤੇ ਸਭ ਤੋਂ ਵੱਧ ਤੇਜ਼ੀ ਨਾਲ ਪਾਣੀ ਹੇਠ ਜਾ ਰਿਹਾ ਹੈ ਤਾਂ ਉਹ ਦੁਆਬੇ ਦਾ ਹੈ। ਅਜਿਹੇ ਵਿਚ ਦੁਆਬੇ ਦੇ ਹਿੱਸੇ ਦਾ ਸਰਕਾਰੀ ਰਿਕਾਰਡਾਂ ਮੁਤਾਬਿਕ ਸਿੰਚਾਈ ਲਈ 1452 ਕਿਊਸਿਕ ਪਾਣੀ ਕਿੱਥੇ ਜਾ ਰਿਹਾ ਹੈ ਤੇ ਕੌਣ ਲਗਾ ਰਿਹਾ ਹੈ ਇਸ ਬਾਰੇ ਨਾ ਤਾਂ ਮਹਿਕਮੇ ਕੋਲ ਹੈ ਜਵਾਬ ਹੈ, ਨਾ ਹੀ ਸਰਕਾਰ ਕੋਲ, ਨਾ ਹੀ ਦੁਆਬੇ ਦੇ ਕਿਸਾਨ ਕੋਲ ਤੇ ਨਾ ਹੀ ਸਬੰਧਿਤ ਨਿਹਾਰੀ ਅਤੇ ਸਿੰਚਾਈ ਵਿਭਾਗ ਕੋਲ। ਕੇਂਦਰ ਸਰਕਾਰ ਵੱਲੋਂ ਕਰਵਾਏ ਗਏ ਇਕ ਸਰਵੇ ਮੁਤਾਬਿਕ ਪੰਜਾਬ ਦੀ ਧਰਤੀ ਕੋਲ ਸਿਰਫ 17 ਸਾਲਾਂ ਦਾ ਪਾਣੀ ਹੀ ਬਚਿਆ ਹੈ, ਪਰ ਇਸ ਵੱਲ ਨਾ ਤਾਂ ਸਰਕਾਰਾਂ ਧਿਆਨ ਦੇ ਰਹੀਆਂ ਹਨ ਤੇ ਨਾ ਹੀ ਜ਼ਿੰਮੇਵਾਰ ਅਧਿਕਾਰੀ।

ਪਰ ਜੋ ਹਲਾਤ ਦੁਆਬੇ ਦੇ ਹਨ ਉਸਨੂੰ ਦੇਖ ਕੇ ਨਹੀ ਲੱਗ ਰਿਹਾ ਕਿ ਦੁਆਬੇ ਕੋਲ 17 ਸਾਲ ਦਾ ਵੀ ਪਾਣੀ ਬਚਿਆ ਹੋਵੇਗਾ।  ਸੰਤ ਸੀਚੇਵਾਲ (Sant Balbir Singh Seechewal)  ਨੇ ਨਹਿਰੀ ਵਿਭਾਗ ਨੂੰ ਸਵਾਲ ਕਰਦਿਆਂ ਕਿਹਾ ਕਿ 300 ਕਰੋੜ ਦੀ ਲਾਗਤ ਨਾਲ ਪੱਕੀਆਂ ਕੀਤੀਆਂ ਗਈਆਂ ਨਹਿਰਾਂ ਦਾ ਕੰਮ ਸਿਰਫ 300 ਕਰੋੜ ਹੀ ਖਰਚ ਕਰਨਾ ਸੀ। ਜਿਸ ਲਈ ਇਹ 200 ਕਰੋੜ ਖਰਚਿਆ ਗਿਆ ਉਸ ਵੱਲ ਨਾ ਤਾਂ ਸਰਕਾਰਾਂ ਨੇ ਧਿਆਨ ਦਿੱਤਾ ਤੇ ਨਾ ਹੀ ਸਬੰਧਿਤ ਵਿਭਾਗ ਨੇ। ਇਸ ਤੋਂ ਇਲਾਵਾ ਨਾ ਹੀ ਕਦੇ ਕਿਸਾਨਾਂ ਨੇ ਧਿਆਨ ਦਿਤਾ ਹੈ ਕਿ ਇਨ੍ਹਾਂ ਪੱਕੀਆਂ ਕੀਤੀਆਂ ਗਈਆਂ ਨਹਿਰਾਂ ਰਾਹੀਂ ਉਹਨਾਂ ਕੋਲ ਪਾਣੀ ਪਹੁੰਚਿਆ ਹੈ ਜਾਂ ਨਹੀਂ।

Sant Balbir Singh SeechewalSant Balbir Singh Seechewal

ਸੰਤ ਸੀਚੇਵਾਲ ਨੇ ਕਿਹਾ ਕਿ ਦੁਆਬੇ ਵਿਚ ਕਿਸਾਨ ਤਿੰਨ ਫਸਲਾਂ ਦੀ ਸਫ਼ਲ ਖੇਤੀ ਕਰ ਰਹੇ ਹਨ ਅਤੇ ਸਭ ਤੋਂ ਵੱਧ ਆਲੂ ਦੀ ਉਪਜ ਦੁਆਬੇ ਖੇਤਰ ਵਿਚ ਹੀ ਹੁੰਦੀ ਹੈ। ਇਸ ਦੇ ਚਲਦੇ ਹੀ ਦੁਆਬੇ ਦੇ ਕਿਸਾਨਾਂ ਨੂੰ ਪਾਣੀ ਬਚਾਉਣ ਲਈ ਕਦੇ ਆਵਾਜ਼ ਚੁੱਕਣ ਦੀ ਜ਼ਰੂਰਤ ਨਹੀਂ ਪਈ ਅਤੇ ਨਾ ਹੀ ਸਰਕਾਰਾਂ ਇਸ ਵਲ ਧਿਆਨ ਦੇ ਰਹੀਆਂ ਹਨ ਕਿ ਬਿਸਤ ਦੁਆਬ ਦਾ 1452 ਕਿਊਸਿਕ ਪਾਣੀ ਆਖਰ ਜਾ ਕਿਥੇ ਰਿਹਾ ਹੈ?

ਉਨ੍ਹਾਂ ਕਿਹਾ ਕਿ ਜੇਕਰ ਉਹ ਪਾਣੀ ਖੇਤਾਂ ਵਿਚ ਨਹੀਂ ਛੱਡਿਆ ਜਾ ਸਕਦਾ ਤਾਂ ਉਸ ਨੂੰ ਚਿੱਟੀ ਵੇਈਂ ਵਿਚ ਛੱਡਿਆ ਜਾਵੇ ਕਿਉਂਕਿ ਜੇਕਰ 250 ਕਿਊਸਿਕ ਪਾਣੀ ਨਾਲ ਕਾਲੀ ਵੇਈਂ ਮੁੜ ਸੁਰਜੀਤ ਹੋ ਸਕਦੀ ਹੈ ਤਾਂ ਚਿੱਟੀ ਵੀ ਹੋ ਸਕਦੀ ਹੈ। ਉਨ੍ਹਾਂ ਦੁਆਬੇ ਦੇ ਸਮੂਹ ਕਿਸਾਨਾਂ ਅਤੇ ਦੇਸ਼ ਵਿਦੇਸ਼ ਵਿਚ ਵਸਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੀ ਪਹੁੰਚ ਸਰਕਾਰਾਂ ਅਤੇ ਕਿਸਾਨ ਯੂਨੀਅਨਾਂ ਤੱਕ ਹੈ ਉਹ ਇਹ ਆਵਾਜ਼ ਚੁੱਕਣ। ਸੰਤ ਸੀਚੇਵਾਲ  (Sant Balbir Singh Seechewal) ਨੇ ਕਿਹਾ ਕਿ ਨਹਿਰੀ ਪਾਣੀ ਖੇਤੀ ਲਈ ਬਹੁਤ ਹੀ ਲਾਹੇਵੰਦ ਹੈ ਅਤੇ ਖੇਤੀ ਉਪਜ ਵਿਚ ਵੀ ਵਾਧਾ ਕਰਦਾ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਅਪੀਲ ਕੀਤੀ ਹੈ ਕਿ ਇਸ ਪਾਸੇ ਵਲ ਧਿਆਨ ਦਿਤਾ ਜਾਵੇ।

SHARE ARTICLE

ਏਜੰਸੀ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement