ਅਚਨਚੇਤ ਛਾਪੇਮਾਰੀਆਂ ਦੌਰਾਨ 4000 ਕਿਲੋ ਪਲਾਸਟਿਕ ਲਿਫ਼ਾਫ਼ੇ ਕੀਤੇ ਜ਼ਬਤ
Published : Jun 16, 2019, 5:00 pm IST
Updated : Jun 16, 2019, 5:00 pm IST
SHARE ARTICLE
Statewide Raids to monitor ban on Plastic Carry Bags
Statewide Raids to monitor ban on Plastic Carry Bags

ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਦੇ ਨਿਰੀਖਣ ਹਿੱਤ ਸੂਬਾ ਪਧਰੀ ਛਾਪੇਮਾਰੀਆਂ

ਚੰਡੀਗੜ੍ਹ : ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ ਵਿਚ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਦੇ ਨਿਰੀਖਣ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਾਂਝੇ ਤੌਰ ਸੂਬਾ ਪਧਰੀ ਛਾਪੇਮਾਰੀਆਂ ਤੇ ਕੀਤੀਆਂ ਗਈਆਂ, ਇਹ ਜਾਣਕਾਰੀ ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਕੇ.ਐਸ. ਪੰਨੂੰ ਨੇ ਦਿੱਤੀ।

Statewide Raids to monitor ban on Plastic Carry BagsStatewide Raids to monitor ban on Plastic Carry Bags

ਪੰਨੂੰ ਨੇ ਦਸਿਆ ਕਿ  ਕਰੀਬ  500 ਦੁਕਾਨਾਂ/ਯੂਨਿਟਾਂ ਵਿਚ ਅਜਿਹੀਆਂ ਅਚਨਚੇਤ ਛਾਪੇਮਾਰੀਆਂ ਕੀਤੀਆਂ ਗਈਆਂ ਜਿਸ ਦੌਰਾਨ 200 ਉਲੰਘਣਾ ਦੇ ਮਾਮਲੇ ਸਾਹਮਣੇ ਆਏ । ਇਸ ਦੌਰਾਨ ਮੌਕੇ 'ਤੇ ਹੀ 1 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ ਅਤੇ 179 ਚਲਾਣ ਵੀ ਕੀਤੇ ਗਏ। ਉਨ੍ਹਾਂ ਦੱਸਿਆ ਕਿ 4000 ਕਿਲੋ ਦੇ ਕਰੀਬ ਪਲਾਸਟਿਕ ਦੇ ਲਿਫ਼ਾਫ਼ੇ ਇਨ੍ਹਾਂ ਛਾਪੇਮਾਰੀਆਂ ਦੌਰਾਨ ਜ਼ਬਤ ਕੀਤੇ ਗਏ ਜਿਨ੍ਹਾਂ ਵਿਚੋਂ 1100 ਕਿਲੋ ਲਿਫ਼ਾਫ਼ੇ ਇਕੱਲੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਤੋਂ ਹੀ ਬਰਾਮਦ ਹੋਏ।

Statewide Raids to monitor ban on Plastic Carry BagsStatewide Raids to monitor ban on Plastic Carry Bags

ਪੰਨੂੰ ਨੇ ਕਿਹਾ ਕਿ ਪੰਜਾਬ ਪਲਾਸਟਿਕ ਕੈਰੀ ਬੈਗਜ਼ (ਉਤਪਾਦਨ, ਵਰਤੋਂ ਅਤੇ ਡਿਸਪੋਜ਼ਲ) ਕੰਟਰੋਲ ਐਕਟ 2005 ਦੇ ਸੈਕਸ਼ਨ 7 ਦੇ ਸਬ-ਸੈਕਸ਼ਨ 2 ਮੁਤਾਬਕ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ 1 ਅਪ੍ਰੈਲ 2016 ਤੋਂ ਸੂਬੇ ਦੀਆਂ ਸਾਰੀਆਂ ਮਿਊਂਸੀਪਲ ਕਾਰਪੋਰੇਸ਼ਨਾਂ, ਮਿਊਂਸੀਪਲ ਕਾਊਂਸਲਾਂ, ਨਗਰ ਪੰਚਾਇਤਾਂ ਅਤੇ ਗ੍ਰਾਮ ਪੰਚਾਇਤਾਂ ਵਿੱਚ ਪਲਾਸਟਿਕ ਦੇ ਲਿਫ਼ਾਫ਼ਿਆਂ ਦੇ ਉਤਪਾਦਨ, ਵਿੱਕਰੀ, ਵੰਡ, ਰੀਸਾਇਕਲਿੰਗ ਅਤੇ ਵਰਤੋਂ ਉੱਤੇ ਰੋਕ ਲਗਾਈ ਜਾ ਚੁੱਕੀ ਹੈ। 'ਕੈਰੀ ਬੈਗ' ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿਚ  ਆਪਣਾ ਹੀ ਹੈਂਡਲ ਹੋਵੇ ਜਾਂ 'ਡੀ' ਪੰਚਡ ਹੈਂਡਲ ਹੋਵੇ ਜਦਕਿ 'ਪਲਾਸਟਿਕ ਕੈਰੀ ਬੈਗ' ਦਾ ਮਤਲਬ ਹੈ ਪਲੇਨ ਪਲਾਸਟਿਕ ਕੈਰੀ ਬੈਗਜ਼ ਜਾਂ ਬੁਣਾਈ ਰਹਿਤ ਪਲਾਸਟਿਕ ਕੈਰੀ ਬੈਗਜ਼।

Statewide Raids to monitor ban on Plastic Carry BagsStatewide Raids to monitor ban on Plastic Carry Bags

ਮਿਸ਼ਨ ਡਾਇਰੈਕਟਰ ਨੇ ਦੱਸਿਆ ਕਿ ਇਹ ਵੇਖਿਆ ਗਿਆ ਹੈ ਕਿ ਰੋਕ ਦੇ ਬਾਵਜੂਦ ਪੰਜਾਬ ਵਿਚ ਪਲਾਸਟਿਕ ਕੈਰੀ ਬੈਗਜ਼ ਦੀ ਵਰਤੋਂ ਧੜੱਲੇ ਨਾਲ ਜਾਰੀ ਹੈ ਜੋ ਕਿ ਕਾਨੂੰਨ ਦੀ ਉਲੰਘਣਾ ਹੈ ਅਤੇ ਵਾਤਾਵਰਣ ਲਈ ਵੱਡਾ ਖਤਰਾ ਹੈ। ਇਸ ਲਈ ਪੰਜਾਬ ਵਿਚ ਪਲਾਸਟਿਕ ਕੈਰੀ ਬੈਗਜ਼ ਦੇ ਉਤਪਾਦਨ, ਜਮਾਂਖੋਰੀ, ਵੰਡ, ਰੀਸਾਇਕਲਿੰਗ, ਵਿੱਕਰੀ ਅਤੇ ਵਰਤੋਂ ਸਬੰਧੀ ਲਗਾਈ ਰੋਕ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਨੂੰ ਯਕੀਨੀ ਬਣਾਉਣ ਹਿੱਤ ਇਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement