
ਗ਼ੈਰਕਾਨੂੰਨੀ ਪੈਨਸ਼ਨ ਲੈਣ ਵਾਲੇ ਬਜ਼ੁਰਗਾਂ ‘ਚੋਂ ਸਿਰਫ 51 ਨੇ 11 ਲੱਖ ਰੁਪਏ ਕਰਵਾਏ ਜਮ੍ਹਾ। 3.40 ਕਰੋੜ ਰੁਪਏ ਅਜੇ ਬਕਾਇਆ।
ਜਲੰਧਰ: ਪੰਜਾਬ ਸਰਕਾਰ (Punjab Government) ਦੇ ਨਿਰਦੇਸ਼ਾਂ ’ਤੇ ਗਲ਼ਤ ਉਮਰ ਅਤੇ ਆਮਦਨ ਸਬੰਧੀ ਜਾਣਕਾਰੀ ਲੁਕੋ ਕੇ ਬੁਢਾਪਾ ਪੈਨਸ਼ਨ (Old age Pension) ਲੈਣ ਵਾਲੇ ਬਜ਼ੁਰਗਾਂ ਨੂੰ ਪੈਸੇ ਵਾਪਸ ਜਮ੍ਹਾਂ ਕਰਵਾਉਣ ਲਈ ਇਕ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦਾ ਕੰਮ ਅਜੇ ਵੀ ਅਧੂਰਾ ਹੈ। 3 ਮਹੀਨਿਆਂ ਤੋਂ ਕਿਸੇ ਨੇ ਵੀ ਸਮਾਜਿਕ ਸੁਰੱਖਿਆ ਵਿਭਾਗ (Department of Social Security) ਕੋਲ ਪੈਸੇ ਜਮ੍ਹਾਂ ਨਹੀਂ ਕਰਵਾਏ ਹਨ। ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ, ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਵਲੋਂ ਲੋਕਾਂ ਨੂੰ ਗਲ਼ਤ ਢੰਗ ਨਾਲ ਲਈ ਪੈਨਸ਼ਨ ਵਾਪਸ ਕਰਨ ਲਈ ਨੋਟਿਸ ਦਿੱਤਾ ਗਿਆ ਅਤੇ ਅਜਿਹਾ ਨਾ ਕਰਨ ’ਤੇ ਉਨ੍ਹਾਂ ਉੱਪਰ ਕੇਸ ਦਰਜ ਕਰਨ ਦੀ ਵੀ ਗੱਲ ਕਹੀ ਗਈ।
ਹੋਰ ਪੜ੍ਹੋ: ਦੁਖਦਾਈ ਖ਼ਬਰ: ਦਿੱਲੀ ਮੋਰਚੇ ਤੋਂ ਪਰਤੇ ਜ਼ਿਲ੍ਹਾ ਮੋਗਾ ਦੇ ਕਿਸਾਨ ਨੇ ਤੋੜਿਆ ਦਮ
PHOTO
ਜਲੰਧਰ (Jalandhar) ਦੇ ਵੱਖ-ਵੱਖ ਬਲਾਕਾਂ ਵਿਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵੱਲੋਂ 1153 ਵਿਅਕਤੀਆਂ ਨੂੰ ਨੋਟਿਸ ਜਾਰੀ ਕਰ ਉਨ੍ਹਾਂ ਕੋਲੋਂ 3.40 ਕਰੋੜ ਤੋਂ ਵੱਧ ਦੀ ਵਸੂਲੀ ਦੇ ਆਦੇਸ਼ ਸਨ ਪਰ ਹੁਣ ਤੱਕ ਸਿਰਫ 51 ਵਿਅਕਤੀਆਂ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਵਿਚ ਕਰੀਬ 11 ਲੱਖ ਰੁਪਏ ਜਮ੍ਹਾ ਕਰਵਾਏ ਹਨ। ਫਿਲਹਾਲ 1102 ਲੋਕਾਂ ਤੋਂ 3.40 ਕਰੋੜ ਰੁਪਏ ਤੋਂ ਵੱਧ ਦੀ ਪੇਮੈਂਟ ਅਜੇ ਜਮ੍ਹਾਂ ਹੋਣੀ ਬਾਕੀ ਹੈ।
ਹੋਰ ਪੜ੍ਹੋ: ਆਮ ਆਦਮੀ ਨੂੰ ਨਹੀਂ ਮਿਲ ਰਿਹਾ ਸੁੱਖ ਦਾ ਸਾਹ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ
PHOTO
ਕੋਰੋਨਾ ਵਾਇਰਸ (Coronavirus) ਦੀ ਦੂਜੀ ਲਹਿਰ ਕਾਰਨ ਲੰਮੇ ਸਮੇਂ ਤੋਂ ਲਾਕਡਾਊਨ (Lockdown) ਚਲ ਰਿਹਾ ਹੈ। ਮਾਰਚ ਤੋਂ ਬਾਅਦ ਕਿਸੇ ਨੇ ਵੀ ਕੋਈ ਪੈਸਾ ਜਮ੍ਹਾਂ ਨਹੀਂ ਕਰਵਾਇਆ। ਸਾਲ 2017 ਵਿੱਚ ਜਦੋਂ ਗੱਠਜੋੜ ਸਰਕਾਰ ਸਮੇਂ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਗਈ ਪੈਨਸ਼ਨ ਦੀ ਜਾਂਚ ਕੈਪਟਨ ਸਰਕਾਰ ਵਲੋਂ ਕੀਤੀ ਗਈ, ਤਾਂ 162 ਕਰੋੜ ਰੁਪਏ ਦਾ ਘੁਟਾਲਾ ਬੇਨਕਾਬ ਹੋਇਆ ਸੀ। ਉਸ ਸਮੇਂ ਤੋਂ ਹੀ ਧੋਖਾਧੜੀ ਵਿੱਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਹਾਲਾਂਕਿ ਸਰਕਾਰ ਤੋਂ ਪੈਨਸ਼ਨ ਮਿਲਣ ਸਮੇਂ ਕਾਗਜ਼ਾਂ ਦੀ ਜਾਂਚ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮਾਮਲੇ ’ਤੇ ਅਕਾਲੀ ਦਲ ਨੇ ਲਗਾਤਾਰ ਵਿਰੋਧ ਕੀਤਾ ਅਤੇ ਕਈ ਬਜ਼ੁਰਗਾਂ ਨੇ ਵੀ ਇਸ ਨੂੰ ਗਲਤ ਦੱਸਿਆ।
ਹੋਰ ਪੜ੍ਹੋ: ਦਰਦਨਾਕ ਹਾਦਸਾ: ਟਰੱਕ ਤੇ ਕਾਰ ਵਿਚਾਲੇ ਭਿਆਨਕ ਟੱਕਰ, ਇਕੋ ਪਰਿਵਾਰ ਦੇ 10 ਜੀਆਂ ਦੀ ਮੌਤ
PHOTO
ਜਲੰਧਰ ਵਿੱਚ ਅਪਾਹਜ, ਅਤਸ਼ਰਿਤ, ਵਿਧਵਾ ਅਤੇ ਬੁਢਾਪਾ ਪੈਨਸ਼ਨ ਲਾਭਪਾਤਰੀਆਂ ਦੀ ਗਿਣਤੀ ਕੁਲ 1,50,708 ਹੈ। ਹਰੇਕ ਲਈ ਪੁਰਾਣੀ 750 ਰੁਪਏ ਮਹੀਨਾ ਪੈਨਸ਼ਨ ਅਨੁਸਾਰ ਹੀ ਪੈਨਸ਼ਨ ਜਾਰੀ ਕੀਤੀ ਜਾ ਰਹੀ ਹੈ। ਜਲੰਧਰ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਬਜ਼ੁਰਗ ਪੈਨਸ਼ਨਰਾਂ ਦੀ ਹੈ। ਉਸ ਤੋਂ ਬਾਅਦ ਪੈਨਸ਼ਨਰਾਂ ਵਿੱਚ ਵਿਧਵਾਵਾਂ, ਅਤਸ਼ਰਿਤ ਅਤੇ ਅਪਾਹਜ ਸ਼ਾਮਲ ਹੁੰਦੇ ਹਨ।