
ਗੁਜਰਾਤ (Gujarat) ਦੇ ਆਨੰਦ ਵਿਖੇ ਬੁੱਧਵਾਰ ਸਵੇਰੇ ਦਰਦਨਾਕ ਹਾਦਸਾ (Accident ) ਵਾਪਰਿਆ ਹੈ।
ਅਹਿਮਦਾਬਾਦ: ਗੁਜਰਾਤ (Gujarat) ਦੇ ਆਨੰਦ ਵਿਖੇ ਬੁੱਧਵਾਰ ਸਵੇਰੇ ਦਰਦਨਾਕ ਹਾਦਸਾ (Accident ) ਵਾਪਰਿਆ ਹੈ। ਤਾਰਾਪੁਰ ਹਾਈਵੇਅ (Tarapur Highway) ’ਤੇ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਵਿਚ 10 ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ।
Major Road Accident in Gujarat
ਹੋਰ ਪੜ੍ਹੋ: ਫ਼ੈਸਲੇ ਦੀ ਘੜੀ ਆਈ: ਸੋਨੀਆ ਗਾਂਧੀ ਨੇ 20 ਜੂਨ ਨੂੰ ਕਾਂਗਰਸ ਨੇਤਾਵਾਂ ਨੂੰ ਦਿੱਲੀ ਸੱਦਿਆ
ਹਾਦਸੇ ਵਿਚ ਜਾਨ ਗਵਾਉਣ ਵਾਲੇ ਲੋਕ ਇਕੋ ਪਰਿਵਾਰ ਦੇ ਮੈਂਬਰ ਸਨ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ ਸਵਾਰ ਸਾਰੇ ਲੋਕ ਸੂਰਤ (Surat) ਤੋਂ ਭਾਵਨਗਰ ਜਾ ਰਹੇ ਸੀ। ਇਸ ਦੌਰਾਨ ਇਕ ਪਿੰਡ ਨੇੜੇ ਕਾਰ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ।
Major Road Accident in Gujarat
ਹੋਰ ਪੜ੍ਹੋ: ਗੁਰਦਵਾਰਾ ਸਾਹਿਬ ’ਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਕਰਤੂਤ ਨੇ ਕੀਤਾ ਸ਼ਰਮਸਾਰ
ਕਾਰ ਅਤੇ ਟਰੱਕ ਦੀ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਮ੍ਰਿਤਕਾਂ ਵਿਚ ਦੋ ਔਰਤਾਂ, 7 ਮਰਦ ਅਤੇ ਇਕ ਬੱਚੀ ਸ਼ਾਮਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐਂਬੂਲੈਂਸ (Ambulance) ਅਤੇ ਪੁਲਿਸ (Police) ਦੀ ਟੀਮ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ।