ਰਾਮ ਮੰਦਰ ਟਰੱਸਟ ਨਾਲ ਜੁੜੇ ਘਪਲੇ ਦੀ ਜਾਂਚ ਕਰਵਾਏ ਸੁਪਰੀਮ ਕੋਰਟ : ਪਿ੍ਯੰਕਾ ਗਾਂਧੀ
Published : Jun 16, 2021, 11:24 pm IST
Updated : Jun 16, 2021, 11:24 pm IST
SHARE ARTICLE
image
image

ਰਾਮ ਮੰਦਰ ਟਰੱਸਟ ਨਾਲ ਜੁੜੇ ਘਪਲੇ ਦੀ ਜਾਂਚ ਕਰਵਾਏ ਸੁਪਰੀਮ ਕੋਰਟ : ਪਿ੍ਯੰਕਾ ਗਾਂਧੀ


ਪੰਜ ਮਿੰਟ ਵਿਚ 5.5 ਲੱਖ ਰੁਪਏ ਪ੍ਰਤੀ ਸਕਿੰਟ ਦੀ ਦਰ ਨਾਲ ਜ਼ਮੀਨ ਦਾ ਮੁਲ ਵਧਿਆ

ਨਵੀਂ ਦਿੱਲੀ, 16 ਜੂਨ : ਕਾਂਗਰਸ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਵਾਡਰਾ ਨੇ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨਾਲ ਸਬੰਧਤ ਇਕ ਜ਼ਮੀਨ ਸੌਦੇ ਵਿਚ ਲੱਗੇ ਭਿ੍ਸ਼ਟਾਚਾਰ ਦੇ ਦੋਸ਼ ਨੂੰ  ਲੈ ਕੇ ਬੁਧਵਾਰ ਨੂੰ  ਕਿਹਾ ਕਿ ਸੁਪਰੀਮ ਕੋਰਟ ਨੂੰ  ਅਪਣੀ ਨਿਗਰਾਨੀ ਵਿਚ ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ | 
ਉਨ੍ਹਾਂ ਨੇ ਫੇਸਬੁਕ ਪੋਸਟ ਵਿਚ ਕਿਹਾ,''2 ਕਰੋੜ ਰੁਪਏ ਮੁੱਲ ਦੀ ਜ਼ਮੀਨ ਸਿਰਫ 5 ਮਿੰਟ ਬਾਅਦ ਪ੍ਰਧਾਨ ਮੰਤਰੀ ਵਲੋਂ ਬਣਾਏ ਗਏ ਸ਼੍ਰੀਰਾਮ ਮੰਦਰ ਨਿਰਮਾਣ ਟਰੱਸਟ ਵਲੋਂ 18.5 ਕਰੋੜ ਰੁਪਏ 'ਚ ਖ਼ਰੀਦ ਲਈ ਗਈ | ਯਾਨੀ ਜ਼ਮੀਨ ਦੀ ਕੀਮਤ 5.5 ਲੱਖ ਰੁਪਏ ਪ੍ਰਤੀ ਸੈਕਿੰਡ ਦੀ ਦਰ ਨਾਲ ਵਧ ਗਈ | ਇਹ ਸਾਰਾ ਪੈਸਾ ਹਿੰਦੁਸਤਾਨ ਦੀ ਜਨਤਾ ਵਲੋਂ ਮੰਦਰ ਨਿਰਮਾਣ ਲਈ ਦਾਨ ਦੇ ਰੂਪ ਵਿਚ ਦਿਤਾ ਗਿਆ ਸੀ |'' ਉਨ੍ਹਾਂ ਨੇ ਦਾਅਵਾ ਕੀਤਾ ਕਿ,''ਜ਼ਮੀਨ ਦੀ ਖ਼ਰੀਦ-ਵਿਕਰੀ ਨਾਲ ਸਬੰਧਤ ਬੈਨਾਮੇ ਅਤੇ ਰਜਿਸਟਰੀ ਵਿਚ ਗਵਾਹਾਂ ਦੇ ਨਾਮ ਸਮਾਨ ਹਨ | ਇਕ ਗਵਾਹ ਮੰਦਰ ਟਰੱਸਟ ਦੇ ਟਰੱਸਟੀ ਹਨ, ਜੋ ਆਰ.ਐੱਸ.ਐੱਸ. ਦੇ ਸਾਬਕਾ ਕਾਰਜਵਾਹਕ ਰਹੇ ਹਨ ਅਤੇ ਦੂਜੇ ਗਵਾਹ imageimageਭਾਜਪਾ ਨੇਤਾ ਅਤੇ ਅਯੁਧਿਆ ਦੇ ਮੇਅਰ ਹਨ |''
ਪਿ੍ਯੰਕਾ ਅਨੁਸਾਰ, ਖਬਰਾਂ ਵਿਚ ਕਿਹਾ ਗਿਆ ਹੈ ਕਿ ਰਾਮ ਮੰਦਰ ਨਿਰਮਾਣ ਟਰੱਸਟ ਦੇ ਪ੍ਰਧਾਨ ਮਹੰਤ ਸ਼੍ਰੀ ਨਿ੍ਤਿਆ ਗੋਪਾਲ ਦਾਸ ਵਲੋਂ ਵੀ ਟਰੱਸਟ ਦੇ ਸੰਚਾਲਨ ਵਿਚ ਮਨਮਾਨੀ ਦਾ ਦੋਸ਼ ਲਗਾਇਆ ਗਿਆ ਹੈ | ਉਨ੍ਹਾਂ ਨੇ ਇਹ ਵੀ ਕਿਹਾ,''ਸ਼੍ਰੀ ਰਾਮ ਮੰਦਰ ਨਿਰਮਾਣ ਟਰੱਸਟ ਦਾ ਗਠਨ ਪ੍ਰਧਾਨ ਮੰਤਰੀ ਨੇ ਕੀਤਾ ਸੀ |  (ਪੀਟੀਆਈ)

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement