
ਮੁਲਜ਼ਮ ਕੋਲੋਂ 1 ਕਿਲੋ 440 ਗ੍ਰਾਮ ਹੈਰੋਇਨ ਹੋਈ ਬਰਾਮਦ
ਲੁਧਿਆਣਾ: ਲੁਧਿਆਣਾ 'ਚ STF ਦੀ ਟੀਮ ਨੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮ ਖ਼ੁਦ ਕਾਫ਼ੀ ਸਮੇਂ ਤੋਂ ਨਸ਼ਾ ਕਰਦਾ ਸੀ। ਨਸ਼ਿਆਂ ਦਾ ਖਰਚਾ ਪੂਰਾ ਕਰਨ ਲਈ ਉਹ ਦਿੱਲੀ ਤੋਂ ਭਾਰੀ ਮਾਤਰਾ ਵਿਚ ਹੈਰੋਇਨ ਲਿਆ ਕੇ ਨੇੜਲੇ ਇਲਾਕਿਆਂ ਵਿਚ ਵੇਚਦਾ ਰਿਹਾ ਹੈ।
ਇਹ ਵੀ ਪੜ੍ਹੋ: ਜਥੇਦਾਰ ਨੇ ਪੂਰੀ ਕੌਮ ਨੂੰ ਸੇਧ ਦੇਣੀ ਹੁੰਦੀ ਹੈ, ਪਰ ਇਥੇ ਜਥੇਦਾਰ ਨੂੰ ਚੋਰੀ ਚੁਣਿਆ ਗਿਆ- ਮਨਜਿੰਦਰ ਸਿੰਘ ਸਿਰਸਾ
ਡੀਐਸਪੀ ਅਜੇ ਨੇ ਦਸਿਆ ਕਿ ਮੁਲਜ਼ਮ ਦੀ ਪਛਾਣ ਸ਼ਿਵਮ ਬਾਲੀ ਉਰਫ਼ ਗੀਗਾ (25) ਵਜੋਂ ਹੋਈ ਹੈ। ਮੁਲਜ਼ਮ ਨੂੰ ਪੁਲਿਸ ਨੇ ਆਈ-20 ਕਾਰ ਨੰਬਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਸ਼ਿਵਮ ਕਾਰ 'ਚ ਹੈਰੋਇਨ ਰੱਖ ਕੇ ਸਪਲਾਈ ਕਰਨ ਜਾ ਰਿਹਾ ਸੀ। ਪੁਲਿਸ ਨੇ ਜਦੋਂ ਚੈਕਿੰਗ ਕੀਤੀ ਤਾਂ ਮੁਲਜ਼ਮ ਦੀ ਡਰਾਈਵਰ ਸੀਟ ਦੇ ਪਿੱਛੇ ਬਣੀ ਜੇਬ ਵਿਚੋਂ 1 ਕਿਲੋ 220 ਗ੍ਰਾਮ ਹੈਰੋਇਨ ਅਤੇ ਕਾਰ ਦੇ ਡੈਸ਼ ਬੋਰਡ ਵਿਚੋਂ 35 ਹਜ਼ਾਰ ਦੀ ਡਰੱਗ ਮਨੀ ਬਰਾਮਦ ਹੋਈ।
ਇਹ ਵੀ ਪੜ੍ਹੋ: ਲੁਧਿਆਣਾ ਲੁੱਟ ਦੀ ਮਾਸਟਰ ਮਾਈਂਡ ਮਨਦੀਪ ਕੌਰ ਸੀ ਬੇਹੱਦ ਗਰੀਬ, ਅਮੀਰ ਹੋਣ ਦੀ ਇੱਛਾ ਨਾਲ ਬਣੀ ਡਾਕੂ ਹਸੀਨਾ!
ਸ਼ਿਵਮ ਨੇ ਪੁਲਿਸ ਨੂੰ ਦਸਿਆ ਕਿ ਉਹ ਜ਼ਿਆਦਾਤਰ ਸਮਾਂ ਵਿਹਲਾ ਹੁੰਦਾ ਸੀ। ਉਹ ਅਪਣੇ ਨਸ਼ੇ ਦੀ ਪੂਰਤੀ ਲਈ ਹੀ ਪਿਛਲੇ ਸਮੇਂ ਤੋਂ ਇਸ ਕੰਮ ਵਿਚ ਲੱਗਾ ਹੋਇਆ ਹੈ। ਅੱਜ ਸਿਵਲ ਹਸਪਤਾਲ ਵਿਚ ਮੁਲਜ਼ਮ ਦਾ ਡੋਪ ਟੈਸਟ ਕੀਤਾ ਗਿਆ ਅਤੇ ਉਹ ਪਾਜ਼ੇਟਿਵ ਪਾਇਆ ਗਿਆ। ਪੁਲਿਸ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।