
ਕਰੰਟ ਲੱਗਣ ਨਾਲ ਨੌਜਵਾਨ ਲਾਈਨਮੈਨ ਦੀ ਹੋਈ ਦਰਦਨਾਕ ਮੌਤ
ਪਠਾਨਕੋਟ : ਪਠਾਨਕੋਟ ਤੋਂ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ ਸਰਨਾ ਫੀਡਰ 'ਤੇ ਕੰਮ ਕਰਨ ਦੌਰਾਨ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਬਿਜਲੀ ਸਪਲਾਈ ਬੰਦ ਕੀਤੇ ਬਿਨਾਂ ਪੋਲ 'ਤੇ ਲਾਈਨਮੈਨ ਚੜ ਗਿਆ। ਇਸ ਦੌਰਾਨ ਉਸ ਨੂੰ ਤੇਜ਼ ਕਰੰਟ ਲੱਗ ਲਿਆ। ਸਹਿਯੋਗੀਆਂ ਨੇ ਉਸ ਨੂੰ ਥੱਲੇ ਲਾਹਿਆ ਅਤੇ ਉਸ ਦੀ ਗੰਭੀਰ ਹਾਲਤ ਦੇਖਦੇ ਉਸ ਨੂੰ ਤੁਰੰਤ ਹੀ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ।
ਇਹ ਵੀ ਪੜ੍ਹੋ: ਪਰਵਾਰ ਨੂੰ ਸਬਕ ਸਿਖਾਉਣ ਲਈ ਆਪਣੀ ਮੌਤ ਦਾ ਰਚਿਆ ਨਾਟਕ, ਫਿਰ ਹੈਲੀਕਾਪਟਰ ’ਚ ਕੀਤੀ ਐਂਟਰੀ
ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮ੍ਰਿਤਕ ਦੀ ਪਛਾਣ ਅਸਿਸਟੈਟ ਲਾਈਨਮੈਨ ਸੁਰਜੀਤ ਕੁਮਾਰ ਉਰਫ਼ ਚੰਨਾ ਵਾਸੀ ਪਿੰਡ ਥਰਿਆਲ ਵਜੋਂ ਹੋਈ ਹੈ ਤੇ ਜਿਸ ਦੀ ਉਮਰ ਸਿਰਫ਼ 33 ਸਾਲ ਸੀ। ਲਾਈਨਮੈਨ ਦੀ ਮੌਤ ਦਾ ਪਤਾ ਚੱਲਦੇ ਹੀ ਪਰਿਵਾਰਕ ਮੈਂਬਰਾਂ ਵਿਚ ਡੂੰਘਾ ਰੋਸ ਪਾਇਆ ਗਿਆ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਮੁਲਜ਼ਮਾਂ ਨੂੰ 28 ਜੂਨ ਤਕ ਅਦਾਲਤ 'ਚ ਪੇਸ਼ ਕਰਨ ਦਾ ਹੁਕਮ
ਸਿਵਲ ਹਸਪਤਾਲ ਵਿਚ ਮ੍ਰਿਤਕ ਨੂੰ ਜਦੋਂ ਪੋਸਟਮਾਰਟਮ ਲਈ ਲਿਆਂਦਾ ਗਿਆ ਤਾਂ ਉਸ ਦੌਰਾਨ ਉਨ੍ਹਾਂ ਦੇ ਭਰਾ ਉਮੇਸ਼ ਕੁਮਾਰ ਸਮੇਤ ਬਾਕੀ ਲੋਕਾਂ ਨੇ ਵਿਭਾਗ ਦੇ ਜੇ. ਈ. ਤੇ ਉਸ ਦੇ ਸਹਿਯੋਗੀਆਂ ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਉਂਦੇ ਹੋਏ ਰੋਸ ਜ਼ਾਹਿਰ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਬਿਨ੍ਹਾਂ ਪਰਮਿਟ ਦੇ ਹੀ ਅਤੇ ਬਿਜਲੀ ਬੰਦ ਕੀਤੇ ਬਿਨਾਂ ਉਸ ਨੂੰ ਪੋਲ ’ਤੇ ਚੜ੍ਹਾ ਦਿਤਾ ਗਿਆ, ਜਿਸ ਨਾਲ ਇਹ ਹਾਦਸਾ ਵਾਪਰ ਗਿਆ।