ਹਰੀਸ਼ ਰਾਵਤ ਦੇ ਨਵਜੋਤ ਸਿੱਧੂ ਨੂੰ  ਪ੍ਰਧਾਨ ਬਣਾਏ ਜਾਣ ਬਾਰੇਬਿਆਨਮਗਰੋਂਪੰਜਾਬਕਾਂਗਰਸਵਿਚਮੁੜਵੱਡੀਹਲਚਲ
Published : Jul 16, 2021, 7:00 am IST
Updated : Jul 16, 2021, 7:00 am IST
SHARE ARTICLE
image
image

ਹਰੀਸ਼ ਰਾਵਤ ਦੇ ਨਵਜੋਤ ਸਿੱਧੂ ਨੂੰ  ਪ੍ਰਧਾਨ ਬਣਾਏ ਜਾਣ ਬਾਰੇ ਬਿਆਨ ਮਗਰੋਂ ਪੰਜਾਬ ਕਾਂਗਰਸ ਵਿਚ ਮੁੜ ਵੱਡੀ ਹਲਚਲ


ਕੈਪਟਨ ਅਮਰਿੰਦਰ ਸਿੰਘ ਨੇ ਹਰੀਸ਼ ਰਾਵਤ ਦੇ ਬਿਆਨ ਬਾਰੇ ਸੋਨੀਆ ਗਾਂਧੀ ਕੋਲ ਜਤਾਇਆ ਇਤਰਾਜ਼, ਰਾਵਤ ਨੇ ਵੀ ਕੈਪਟਨ ਨੂੰ  ਬਿਆਨ ਬਾਰੇ ਦਿਤੀ ਸਫ਼ਾਈ

ਚੰਡੀਗੜ੍ਹ, 15 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਦੇ ਇੰਚਾਰਜ ਤੇ ਹਾਈਕਮਾਨ ਦੀ ਤਿੰਨ ਮੈਂਬਰੀ ਕਮੇਟੀ ਦੇ ਮੈਂਬਰ ਹਰੀਸ਼ ਰਾਵਤ ਵਲੋਂ ਅੱਜ ਨਵਜੋਤ ਸਿੰਘ ਸਿੱਧੂ ਨੂੰ  ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਬਾਰੇ ਦਿਤੇ ਸੰਕੇਤ ਤੋਂ ਬਾਅਦ ਪੰਜਾਬ ਕਾਂਗਰਸ ਦਾ ਸੰਕਟ ਹੱਲ ਹੋਣ ਦੀ ਥਾਂ ਹੋਰ ਵਧਦਾ ਦਿਖਾਈ ਦੇ ਰਿਹਾ ਹੈ |
ਹਰੀਸ਼ ਰਾਵਤ ਨੇ ਅੱਜ ਇਕ ਨੈਸ਼ਨਲ ਟੀ.ਵੀ. ਚੈਨਲ 'ਤੇ ਗੱਲਬਾਤ ਵਿਚ ਕਿਹਾ ਸੀ ਕਿ ਪੰਜਾਬ ਕਾਂਗਰਸ ਦਾ ਸੰਕਟ ਹੱਲ ਹੋ ਗਿਆ ਹੈ ਅਤੇ ਨਵਜੋਤ ਸਿੰਘ ਸਿੱਧੂ ਨੂੰ  ਪ੍ਰਧਾਨ ਬਣਾਇਆ ਜਾ ਰਿਹਾ ਹੈ | ਉਨ੍ਹਾਂ ਨਾਲ ਦੋ ਵਰਕਿੰਗ ਪ੍ਰਧਾਨ ਬਣਾਏ ਜਾਣ ਦੀ ਗੱਲ ਆਖੀ ਸੀ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਣੇ ਰਹਿਣ ਬਾਰੇ ਵੀ ਰਾਵਤ ਨੇ ਕਿਹਾ ਸੀ | ਨਵਜੋਤ ਸਿੱਧੂ ਨੂੰ  ਪ੍ਰਧਾਨ ਬਣਾਏ ਜਾਣ ਦੇ ਇਸ ਸੰਕੇਤ ਨਾਲ ਹੀ ਦੋ ਵਰਕਿੰਗ ਪ੍ਰਧਾਨਾਂ ਵਿਚ ਚੌਧਰੀ ਸੰਤੋਖ ਸਿੰਘ ਅਤੇ ਵਿਜੈਇੰਦਰ ਸਿੰਗਲਾ ਦੇ ਨਾਵਾਂ ਦੀ ਚਰਚਾ ਵੀ ਹੋ ਰਹੀ ਸੀ | ਦੇਰ ਸ਼ਾਮ ਤਕ ਕਿਸੇ ਰਸਮੀ ਐਲਾਨ ਦੀ ਮੀਡੀਆ ਉਡੀਕ ਕਰ ਰਿਹਾ ਸੀ ਪਰ ਸਾਰੇ ਹੀ ਸਮੀਕਰਨ ਬਦਲਦੇ ਦਿਖਾਈ ਦੇ ਰਹੇ ਹਨ | ਸੂਤਰਾਂ ਦੀ ਮੰਨੀਏ ਤਾਂ ਰਾਵਤ ਦੇ ਬਿਆਨ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ  ਫ਼ੋਨ ਕਰ ਕੇ ਸਿੱਧੂ ਨੂੰ  ਪ੍ਰਧਾਨ ਬਣਾਏ ਜਾਣ ਬਾਰੇ ਇਸ ਤਰ੍ਹਾਂ ਐਲਾਨ ਕਰਨ ਤੇ ਨਾਰਾਜ਼ਗੀ ਪ੍ਰਗਟ ਕੀਤੀ ਸੀ | 
ਕੈਪਟਨ ਦੀ ਇਸ ਨਾਰਾਜ਼ਗੀ ਤੋਂ ਬਾਅਦ ਸੋਨੀਆ ਗਾਂਧੀ ਨੇ ਹਰੀਸ਼ ਰਾਵਤ ਨੂੰ  ਤਲਬ ਕਰ ਲਿਆ ਕਿ ਉਨ੍ਹਾਂ ਨੇ ਸਿੱਧੂ ਬਾਰੇ ਬਿਆਨ ਕਿਉਂ ਦਿਤਾ? ਇਹ ਵੀ ਪਤਾ ਲੱਗਾ ਹੈ ਕਿ ਰਾਵਤ ਨੇ ਕੈਪਟਨ ਨੂੰ  ਵੀ ਫ਼ੋਨ ਕਰ ਕੇ ਸਫ਼ਾਈ ਦਿਤੀ ਹੈ ਕਿ ਹਾਲੇ ਕੋਈ ਐਲਾਨ ਨਹੀਂ ਹੋਇਆ ਤੇ ਉਨ੍ਹਾਂ ਦੇ ਬਿਆਨ ਵਿਚ ਕੋਈ ਅਧਿਕਾਰਤ ਗੱਲ ਨਹੀਂ ਸੀ ਅਤੇ ਕਿਸੇ ਵੀ ਫ਼ੈਸਲੇ ਬਾਰੇ ਹਾਈਕਮਾਨ ਹੀ ਐਲਾਨ ਕਰੇਗੀ |
ਇਕ ਪਾਸੇ ਜਿਥੇ ਮੰਤਰੀ ਰੰਧਾਵਾ ਦੀ ਕੋਠੀ ਵਿਚ ਨਵਜੋਤ ਸਿੰਘ ਸਿੱਧੂ ਨਾਲ ਇਕ ਦਰਜਨ ਤੋਂ ਵੱਧ ਮੰਤਰੀਆਂ ਤੇ ਵਿਧਾਇਕਾਂ ਨੇ ਮੀਟਿੰਗ ਕੀਤੀ ਹੇ ਉਥੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਪਣੇ ਸਮਰਥਕ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਮੀਟਿੰਗ ਅਪਣੇ ਸਿਸਵਾਂ ਫ਼ਾਰਮ 'ਤੇ ਕੀਤੀ | ਇਸ ਵਿਚ 30 ਤੋਂ ਵੱਧ ਮੈਂਬਰ ਪਹੁੰਚੇ | ਇਨ੍ਹਾਂ ਵਿਚ ਮੰਤਰੀ ਸੁੰਦਰ ਸ਼ਾਮ ਅਰੋੜਾ, ਰਾਣਾ ਗੁਰਮੀਤ ਸੋਢੀ, ਅਰੁਨਾ ਚੌਧਰੀ, ਸੰਸਦ ਮੈਂਬਰ ਗੁਰਜੀਤ ਔਜਲਾ, ਜਸਬੀਰ ਡਿੰਪਾ, ਮਨੀਸ਼ ਤਿਵਾੜੀ, ਵਿਧਾਇਕ ਫ਼ਤਿਹ ਬਾਜਵਾ, ਰਮਿੰਦਰ ਆਵਲਾ, ਕੁਲਦੀਪ ਸਿੰਘ ਵੈਦ ਦੇ ਨਾਂ ਜ਼ਿਕਰਯੋਗ ਹਨ | ਪਤਾ ਲੱਗਾ ਹੈ ਕਿ ਕੈਪਟਨ ਸਿੱਧੂ ਦੀ ਪ੍ਰਧਾਨਗੀ ਦੇ ਮੁੱਦੇ ਨੂੰ  ਲੈ ਕੇ ਅਪਣੇ ਸਮਰਥਕਾਂ ਦੀ ਰਾਏ ਲੈ ਰਹੇ ਹਨ | ਹਾਈਕਮਾਨ ਨੂੰ  ਅਪਣੀ ਸ਼ਕਤੀ ਵਿਖਾਉਣ ਦਾ ਵੀ ਯਤਨ ਹੈ |

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement