
ਖ਼ਾਲਿਸਤਾਨੀ ਕਮਾਂਡੋ ਫ਼ੋਰਸ ਦੇ ਸਾਬਕਾ ਅਤਿਵਾਦੀ ਦੇ ਘਰੋਂ ਕਤਲ ਕੇਸ 'ਚ ਲੋੜੀਂਦੇ ਗੈਂਗਸਟਰ ਹਥਿਆਰਾਂ ਸਮੇਤ ਗਿ੍ਫ਼ਤਾਰ
ਤਰਨਤਾਰਨ, 15 ਜੁਾਲਈ (ਅਜੀਤ ਸਿੰਘ ਘਰਿਆਲਾ) : ਤਰਨਤਾਰਨ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਗੁਰਸੇਵਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਮਾੜੀ-ਕੰਬੋਕੇ ਜੋ ਕੇ ਖ਼ੁਦ ਇਕ ਖ਼ਤਰਨਾਕ ਅਪਰਾਧੀ ਦੇ ਘਰ ਛਾਪਾਮਾਰੀ ਕੀਤੀ, ਜਿਥੇ ਅੰਮਿ੍ਤਪ੍ਰੀਤ ਸਿੰਘ ਅਤੇ ਜਗਪ੍ਰੀਤ ਸਿੰਘ ਨਾਮ ਦੇ ਦੋ ਵਿਆਕਤੀ ਮੌਜੂਦ ਸਨ | ਜਿਨ੍ਹਾਂ 'ਤੇ 50 ਤੋਂ ਵੱਧ ਮੁਕੱਦਮੇ ਨਾਜਾਇਜ਼ ਅਸਲਾ, ਲੁੱਟਖੋਹ, ਨਸ਼ਾ ਤਸਕਰੀ, ਲੜਾਈ-ਝਗੜੇ ਸਬੰਧੀ ਦਰਜ ਹਨ | ਇਹ ਵਿਆਕਤੀ ਥਾਣਾ ਹਰੀਕੇ ਦੇ ਸਨਸਨੀ ਖ਼ੇਜ਼ ਕਤਲ ਮਾਮਲੇ ਵਿਚ ਲੋੜੀਂਦੇ ਸਨ | ਫੜੇ ਗਏ ਦੋਸ਼ੀਆਂ 'ਚੋਂ ਅੰਮਿ੍ਤਪ੍ਰੀਤ ਸਿੰਘ ਕੋਲੋਂ 300 ਗ੍ਰਾਮ ਹੈਰੋਇਨ, ਇਕ ਦੇਸੀ ਪਿਸਤੌਲ 315 ਬੋਰ ਸਮੇਤ 4 ਜ਼ਿੰਦਾ ਕਾਰਤੂਸ ਬਰਾਮਮਦ ਹੋਏ, ਜਦੋਂਕਿ ਜਗਪ੍ਰੀਤ ਸਿੰਘ ਉਰਫ ਜੱਗਾ ਪੁੱਤਰ ਗੁਰਚਰਨ ਸਿੰਘ ਵਾਸੀ ਹਰੀਕੇ ਕੋਲੋਂ ਇਕ ਦੇਸੀ ਕੱਟਾ 12 ਬੋਰ ਅਤੇ 4 ਜ਼ਿੰਦਾ ਕਾਰਤੂਸ ਤੇ ਜਗਪ੍ਰੀਤ ਦੀ ਨਿਸ਼ਾਨਦੇਹੀ 'ਤੇ ਇਕ ਕਿੱਲੋ ਹੈਰੋਇਨ ਬਰਾਮਦ ਹੋਈ ਅਤੇ ਗੁਰਸੇਵਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਮਾੜੀ-ਕੰਬੋਕੇ ਕੋਲੋਂ ਇਕ ਰਾਈਫ਼ਲ 315 ਬੋਰ ਸਮੇਤ 9 ਕਾਰਤੂਸ ਬਰਮਦ ਕੀਤੇ ਗਏ | ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ | ਦੱਸਣਯੋਗ ਹੈ ਕਿ ਗੁਰਸੇਵਕ ਸਿੰਘ ਉਰਫ ਬੱਬਲਾ 1989 'ਚ ਖ਼ਾਲਿਸਤਾਨ ਕਮਾਂਡੋਂ ਫੋਰਸ ਦਾ ਮੈਂਬਰ ਰਹਿ ਚੁੱਕਾ ਹੈ ਜੋ ਕਿ ਪਾਕਿਸਤਾਨ ਤੋਂ ਅਸਲਾ ਲਿਆ ਕੇ ਪੰਜਾਬ ਵਿਚ ਸਪਲਾਈ ਕਰਦਾ ਰਿਹਾ ਹੈ ਅਤੇ ਕਈ ਵਾਰ ਪੁਲਿਸ ਮੁਕਾਬਲਿਆਂ ਵਿਚ ਵੀ ਸ਼ਾਮਲ ਰਿਹਾ ਹੈ | ਗੁਰਸੇਵਕ ਸਿੰਘ ਨੇ ਗਵਾਲੀਅਰ ਮੱਧ-ਪ੍ਰਦੇਸ਼ ਵਿਚ ਵੀ ਜਾਇਦਾਦ ਖ਼ਰੀਦੀ ਹੋਈ ਹੈ |
ਅੰਮਿ੍ਤਪ੍ਰੀਤ ਸਿੰਘ ਨੇ ਹਰੀਕੇ ਪੱਤਣ 'ਚ ਹੋਏ ਕਤਲ ਬਾਰੇ ਦਸਿਆ ਕਿ ਕਤਲ ਵਿਚ ਵਰਤਿਆ ਪਿਸਟਲ ਹੀਰਾ ਸਿੰਘ ਕੋਲ ਹਰੀਕੇ ਰਖਿਅ ਹੈ | ਪੁਲਿਸ ਨੇ ਹਰਿਾ ਸਿੰਘ ਦੇ ਘਰ ਛਾਪਾ ਮਾਰਿਆ ਤਾਂ 250 ਗ੍ਰਾਂਮ ਹੈਰੋਇਨ, 10 ਰੌਂਦ 30 ਬੋਰ ਜ਼ਿੰਦਾ ਤੇ 22 ਲੱਖ ਰੁਪਏ ਡਰਗ ਮਨੀ ਬਰਾਮਦ ਹੋਈ ਹੈ | ਤਰਨਤਾਰਨ ਐਸ.ਐਸ.ਪੀ. ਧਰੁਮਨ ਐਚ ਨਿੰਬਾਲਾ ਨੇ ਦਿਸਿਆ ਕਿ ਇਹ ਹੈਰੋਇਨ ਗੁਆਂਢੀ ਦੇਸ਼ 'ਚੋਂ ਆਈ ਹੋ ਸਕਦੀ ਹੈ | ਇਸ ਦੇ ਨਾਲ ਹੀ ਖ਼ਾਲਿਸਤਾਨੀ ਅਤਿਵਾਦੀ ਗੁਰਸੇਵਕ ਸਿੰਘ ਨੂੰ ਵੀ ਕਾਬੂ ਗਿਆ ਹੈ | ਉਨ੍ਹਾਂ ਦਸਿਆ ਕਿ ਗੁਰਸੇਵਕ ਸਿੰਘ ਸਰਹੱਦੀ ਇਲਾਕੇ ਦਾ ਰਹਿਣ ਵਾਲਾ ਹੈ, ਜਿਸ ਦੇ ਤਾਰ ਦੂਜੇ ਗੁਆਂਢੀ ਦੇਸ਼ ਨਾਲ ਹੋਣਗੇ | ਇਹ ਹੈਰੋਇਨ ਅਫ਼ਗ਼ਾਨਿਸਤਾਨ ਤੇ ਪਾਕਿਸਤਾਨ ਤੋਂ ਇਧਰ ਪਹੁੰਚਦੀ ਹੈ | ਮਾਮਲੇ ਦੀ ਜਾਂਚ ਜਾਰੀ ਹੈ |
15-01ਏ,15-01 ਬੀ -------------------------------