
ਕਤਲ ਕਰਕੇ ਲਾਈਵ ਗਾਨਾ ਗਾਉਣ ਵਾਲੇ ਬਬਲੀ ਰੰਧਾਵਾ ਸਮੇਤ 5 ਬਰੀ
ਲੌਂਗੋਵਾਲ 'ਚ ਫਾਇਨੈਂਸਰ ਦਾ ਕਤਲ ਕਰਕੇ ਫੇਸਬੁਕ 'ਤੇ ਵੀਡੀਓ ਬਣਾਕੇ ਗਾਣਾ ਗਾਉਣ ਵਾਲੇ ਮੁੱਖ ਦੋਸ਼ੀ ਸਮੇਤ ਪੰਜ ਦੋਸ਼ੀਆਂ ਨੂੰ ਅਦਾਲਤ ਨੇ ਕਤਲ ਕੇਸ ਵਿਚੋਂ ਬਰੀ ਕਰ ਦਿੱਤਾ ਹੈ। ਹਾਲਾਂਕਿ 2 ਨੂੰ ਆਰਮਜ਼ ਐਕਟ ਦੇ ਤਹਿਤ ਤਿੰਨ ਸਾਲ ਦੀ ਕੈਦ ਅਤੇ ਪੰਜ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਬਚਾਅ ਪੱਖ ਦੇ ਵਕੀਲ ਨਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਲਿਸ ਥਾਣਾ ਲੌਂਗੋਵਾਲ ਵਿਚ 16 ਫਰਵਰੀ 2017 ਨੂੰ ਦਰਜ ਮਾਮਲੇ ਦੇ ਅਨੁਸਾਰ ਮ੍ਰਿਤਕ ਹਰਦੇਵ ਸਿੰਘ ਉਰਫ ਹੈਪੀ ਦੇ ਪਿਤਾ ਸੱਜਣ ਸਿੰਘ ਨਿਵਾਸੀ ਲੌਂਗੋਵਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਬੀਟਾ ਫਾਇਨੈਂਸ ਦਾ ਕੰਮ ਕਰਦਾ ਸੀ।
Gangster Babli Randhawa
ਉਹ ਸਵੇਰੇ ਸਬਜ਼ੀ ਲੈ ਕੇ ਮੋਟਰਸਾਇਕਲ ਉੱਤੇ ਘਰ ਆ ਰਿਹਾ ਸੀ। ਉਸ ਦੇ ਪਿੱਛੇ ਇੱਕ ਸਕੂਟੀ ਆ ਰਹੀ ਸੀ। ਜਿਸ ਨੂੰ ਅਮਨਦੀਪ ਸਿੰਘ ਅਮਨਾ ਚਲਾ ਰਿਹਾ ਸੀ ਅਤੇ ਵਰਿੰਦਰ ਸਿੰਘ ਮੋਟੂ ਅਤੇ ਸੁਰਾਜ ਖਾਨ ਉਰਫ ਸੁਰਾਜਾ ਪਿੱਛੇ ਬੈਠੇ ਸਨ। ਸਾਹਮਣੇ ਇੱਕ ਹੋਰ ਸਕੂਟੀ ਜਿਸ ਨੂੰ ਗੁਰਪ੍ਰੀਤ ਸਿੰਘ ਨਰਸੀ ਨਿਵਾਸੀ ਲੋਹਾਖੇੜਾ ਚਲਾ ਰਿਹਾ ਸੀ ਅਤੇ ਉਸ ਦੇ ਪਿੱਛੇ ਦਲਵਿੰਦਰ ਸਿੰਘ ਉਰਫ ਬਬਲੀ ਬੈਠਾ ਸੀ। ਉਨ੍ਹਾਂ ਨੇ ਹਰਦੇਵ ਸਿੰਘ ਦਾ ਮੋਟਰਸਾਇਕਲ ਘੇਰ ਲਿਆ ਅਤੇ ਕਿਹਾ ਕਿ ਅੱਜ ਇਸ ਨੂੰ ਸੁੱਕਾ ਨਹੀਂ ਜਾਣ ਦੇਣਾ।
Gangster Babli Randhawa
ਉਨ੍ਹਾਂ ਨੇ ਦੱਸਿਆ ਕਿ ਦਲਵਿੰਦਰ ਸਿੰਘ ਉਰਫ ਬਬਲੀ ਅਤੇ ਗੁਰਪ੍ਰੀਤ ਸਿੰਘ ਨਰਸੀ ਨੇ ਹਰਦੇਵ ਸਿੰਘ 'ਤੇ ਪਿਸਟਲ ਨਾਲਕ ਫਾਇਰ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਭੱਜ ਗਏ। ਪੁਲਿਸ ਨੇ ਦਲਵਿੰਦਰ ਸਿੰਘ ਬਬਲੀ, ਅਮਨਦੀਪ ਸਿੰਘ ਉਰਫ ਅਮਨਾ, ਵਰਿੰਦਰ ਸਿੰਘ ਉਰਫ ਮਿੰਟੂ, ਸੁਰਾਜ ਖਾਨ ਅਤੇ ਗੁਰਪ੍ਰੀਤ ਸਿੰਘ ਨਰਸੀ ਦੇ ਖਿਲਾਫ ਕਤਲ ਅਤੇ ਆਰਮਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਸੀ। ਹੁਣ ਅਦਾਲਤ ਵਿਚ ਸੁਣਵਾਈ ਪੂਰੀ ਹੋ ਜਾਣ 'ਤੇ ਅਦਾਲਤ ਨੇ ਪੰਜਾਂ ਆਰੋਪੀਆਂ ਨੂੰ ਕਤਲ ਦੇ ਦੋਸ਼ਾਂ ਤੋਂ ਬਰੀ ਕਰਨ ਦਾ ਆਦੇਸ਼ ਦਿੱਤਾ ਹੈ।
Gangster Babli Randhawa
ਜਦੋਂ ਕਿ ਦਲਵਿੰਦਰ ਸਿੰਘ ਬਬਲੀ ਅਤੇ ਗੁਰਪ੍ਰੀਤ ਸਿੰਘ ਨਰਸੀ ਨੂੰ ਆਰਮਜ਼ ਐਕਟ ਦੇ ਤਹਿਤ ਤਿੰਨ ਸਾਲ ਕੈਦ ਅਤੇ ਪੰਜ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੱਸ ਸੀ ਕਿ ਜ਼ਮਾਨਤ 'ਤੇ ਚਲ ਰਹੇ ਗੈਂਗਸਟਰ ਦਲਵਿੰਦਰ ਸਿੰਘ ਬਬਲੀ ਉਰਫ ਬਬਲ ਰੰਧਾਵਾ ਨੇ ਆਪਣੇ ਸਾਥੀਆਂ ਸਮੇਤ 16 ਫਰਵਰੀ 2017 ਦੀ ਸਵੇਰ ਲੌਂਗੋਵਾਲ ਦੇ ਬਾਜ਼ਾਰ ਵਿਚ ਫਾਇਨੈਂਸਰ ਹਰਦੇਵ ਸਿੰਘ ਹੈਪੀ ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੇ ਲਾਸ਼ ਦੇ ਕੋਲ ਪਿਸਟਲ ਹਵਾ ਵਿਚ ਲਹਿਰਾ ਕੇ ਭੰਗੜਾ ਵੀ ਪਾਇਆ ਸੀ।
Gangster Babli Randhawa
ਸਾਰੇ ਗੈਂਗਸਟਰ ਮੌਕੇ ਤੋਂ ਲਲਕਾਰੇ ਮਾਰਦੇ ਹੋਏ ਫਰਾਰ ਹੋ ਗਏ ਸਨ। ਗੈਂਗਸਟਰ ਬਬਲ ਰੰਧਾਵਾ ਨੇ ਘਟਨਾ ਤੋਂ ਇੱਕ ਘੰਟੇ ਬਾਅਦ ਆਪਣੇ ਫੇਸ ਬੁੱਕ ਅਕਾਉਂਟ 'ਤੇ ਜਸ਼ਨ ਦੇ ਰੂਪ ਵਿਚ ਗੀਤ ਗਾਉਂਦੇ ਹੋਏ ਵੀਡੀਓ ਅਪਲੋਡ ਕੀਤੀ ਸੀ। ਪੁਲਿਸ ਵਲੋਂ ਬਬਲ ਰੰਧਾਵਾ ਸਮੇਤ ਪੰਜ ਦੇ ਖਿਲਾਫ ਕਤਲ ਦੇ ਇਲਜ਼ਾਮ ਵਿਚ ਕੇਸ ਦਰਜ ਕਰ ਲਿਆ ਗਿਆ ਸੀ।