ਨਸ਼ਈ ਪੁੱਤਰ ਵਲੋਂ ਕਹੀ ਨਾਲ ਗਲਾ ਵੱਢ ਕੇ ਮਾਂ ਦਾ ਕਤਲ
Published : Jul 19, 2019, 8:32 pm IST
Updated : Jul 19, 2019, 8:33 pm IST
SHARE ARTICLE
Son kills mother in Abohar
Son kills mother in Abohar

ਮੁਲਜ਼ਮ ਨੂੰ ਪਿੰਡ ਵਾਸੀਆਂ ਫੜ ਕੇ ਕੀਤਾ ਪੁਲਿਸ ਹਵਾਲੇ  ; ਜਾਇਦਾਦ ਬਣੀ ਕਤਲ ਦਾ ਕਾਰਨ

ਅਬੋਹਰ : ਨਸ਼ਈ ਪੁੱਤਰ ਵਲੋਂ ਪ੍ਰੇਮਿਕਾ ਨਾਲ ਮਿਲ ਕੇ ਅਪਣੀ ਹੀ ਮਾਂ ਦੀ ਕਹੀ ਨਾਲ ਗਲਾ ਵੱਡ ਕੇ ਅੱਜ ਤੜਕਸਾਰ ਹਤਿਆ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਮੋਹਤਬਰ ਬੰਦਿਆਂ ਅਤੇ ਮ੍ਰਿਤਕਾ ਦੇ ਪਰਵਾਰਕ ਮੈਂਬਰਾਂ ਨੇ ਮੁਲਜ਼ਮ ਪੁੱਤਰ ਨੂੰ ਮੌਕੇ 'ਤੇ ਹੀ ਨੱਪ ਕੇ ਪੁਲਿਸ ਹਵਾਲੇ ਕਰ ਦਿਤਾ। ਘਟਨਾ ਥਾਣਾ ਸਦਰ ਹੇਠ ਪੈਂਦੇ ਅਬੋਹਰ ਸਬ ਡਿਵੀਜਨ ਦੇ ਪਿੰਡ ਭੰਗਾਲਾ ਹੈ। 

Son kills mother in AboharSon kills mother in Abohar

ਇਸ ਪਿੰਡ ਵਿਚ ਰਹਿਣ ਵਾਲੇ ਭੋਨੂੰ ਸਿੰਘ ਦੀ ਪਤਨੀ ਹਰਪਾਲ ਕੌਰ ਉਰਫ਼ ਪਾਲੀ (65) ਅਪਣੇ ਘਰ ਦੇ ਵਿਹੜੇ ਵਿਚ ਸੁਤੀ ਪਈ ਸੀ ਕਿ ਅਚਾਨਕ ਉਸਦਾ ਅਪਣਾ ਹੀ ਪੁੱਤਰ ਬਲਕਾਰ ਸਿੰਘ ਉਰਫ਼ ਕਾਲੀ ਕਹੀ ਲੈ ਕੇ ਆਇਆ ਅਤੇ ਉਸਦੀ ਧੌਣ 'ਤੇ ਵਾਰ ਕਰ ਦਿਤਾ। ਜ਼ੋਰਦਾਰ ਚੀਖ ਮਾਰਨ ਦੇ ਨਾਲ ਹੀ ਪਾਲੀ ਦੇ ਪ੍ਰਾਣ ਨਿਕਲ ਗਏ। ਗੁਆਂਢ ਵਿਚ ਰਹਿੰਦੀ ਇਕ ਔਰਤ ਨੇ ਚੀਖ ਸੁਣ ਕੇ ਰੌਲਾ ਪਾਇਆ ਤਾਂ ਇੱਕਠੇ ਹੋਏ ਲੋਕਾਂ ਨੇ ਵੇਖਿਆ ਕਿ ਕਹੀ ਦੇ ਵਾਰ ਨਾਲ ਹੋਏ ਜ਼ਖ਼ਮ ਤੋਂ ਬਾਅਦ ਪਾਲੀ ਦੀ ਮੌਤ ਹੋ ਚੁੱਕੀ ਹੈ। 

Son kills mother in AboharSon kills mother in Abohar

ਮਿਲੀ ਜਾਣਕਾਰੀ ਮੁਤਾਬਿਕ ਪਾਲੀ ਵਲੋਂ ਇਕ ਪਲਾਟ ਅਪਣੇ ਪੁੱਤ ਦੇ ਨਾਂਮ ਨਾ ਕਰਵਾਇਆ ਜਾਣਾ ਇਸ ਕਤਲ ਦਾ ਕਾਰਨ ਬਣਿਆ ਹੈ। ਥਾਣਾ ਸਦਰ ਦੇ ਐਸਐਚਓ ਰਣਜੀਤ ਸਿੰਘ ਨੇ ਦਸਿਆ ਕਿ ਮ੍ਰਿਤਕਾ ਦੇ ਵੱਡੇ ਪੁੱਤਰ ਰੇਸ਼ਮ ਸਿੰਘ ਦੇ ਬਿਆਨਾਂ 'ਤੇ ਉਸਦੇ ਛੋਟੇ ਭਰਾ ਬਲਕਾਰ ਸਿੰਘ ਉਰਫ਼ ਕਾਲੀ ਅਤੇ ਉਸਦੀ ਪ੍ਰੇਮਿਕਾ ਵਿਰੁਧ ਮੁਕਦਮਾ 302, 34 ਆਈਪੀਸੀ ਹੇਠ ਦਰਜ ਕਰ ਲਿਆ ਹੈ। 

Son kills mother in AboharSon kills mother in Abohar

ਪੁਲਿਸ ਨੂੰ ਦਿਤੇ ਬਿਆਨਾਂ ਵਿਚ ਰੇਸਸ਼ ਸਿੰਘ ਨੇ ਦਸਿਆ ਕਿ ਉਸਦੇ ਛੋਟੇ ਭਰਾ ਕਾਲੀ ਦੀ ਨਸ਼ਈ ਆਦਤਾਂ ਕਰ ਕੇ ਉਸਦੀ ਪਤਨੀ 7 ਕੁ ਸਾਲ ਪਹਿਲਾਂ ਛੱਡ ਕੇ ਚਲੀ ਗਈ ਸੀ ਜਿਸ ਤੋਂ ਬਾਅਦ ਉਸਨੇ ਇਕ ਹੋਰ ਔਰਤ ਅਮਰਜੀਤ ਕੌਰ ਨਾਲ ਸਬੰਧ ਬਣਾ ਲਏ ਅਤੇ ਉਸਨੂੰ ਅਪਣੇ ਘਰ ਰੱਖਣ ਲੱਗ ਪਿਆ। ਪਿਛਲੇ ਕੁਝ ਦਿਨਾਂ ਤੋਂ ਉਪਰੋਕਤ ਦੋਨੋ ਉਸਦੀ ਮਾਤਾ ਨੂੰ 1 ਲੱਖ ਰੁਪਏ ਕੀਮਤ ਵਾਲਾ ਪਲਾਟ ਅਪਣੇ ਨਾਮ ਕਰਾਉਣ ਲਈ ਪ੍ਰੇਸ਼ਾਨ ਕਰ ਰਹੇ ਸਨ। ਮਾਤਾ ਵਲੋਂ ਇਹ ਪਲਾਟ ਕਾਲੀ ਦੀ ਪਹਿਲੀ ਪਤਨੀ ਅਤੇ ਉਸਦੇ ਬੇਟੇ ਨੂੰ ਦੇਣ ਦੀ ਗਲ ਕਹਿਣ 'ਤੇ ਉਹ ਲੋਕ ਖਫ਼ਾ ਸਨ। 

Son kills mother in AboharSon kills mother in Abohar

ਅੱਜ ਸਵੇਰੇ ਮੁੰਹ ਹਨੇਰੇ ਜਦੋਂ ਪਾਲੋ ਘਰ ਵਿਚ ਸੁੱਤੀ ਪਈ ਸੀ ਤਾਂ ਬਲਕਾਰ ਸਿੰਘ ਨੇ ਕਹੀ ਨਾਲ ਉਸਦੀ ਧੌਣ 'ਤੇ ਵਾਰ ਕੀਤਾ ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁਲਜ਼ਮ ਨੂੰ ਪੰਚਾਇਤ ਦੀ ਮਦਦ ਨਾਲ ਪੁਲਿਸ ਦੇ ਹਵਾਲੇ ਕਰ ਦਿਤਾ। ਐਸਐਚਓ ਨੇ ਦਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਹਤਿਆ ਕਰਨ ਵਾਲੇ ਬਲਕਾਰ ਸਿੰਘ ਅਤੇ ਉਸਦੀ ਪ੍ਰਮਿਕਾ ਵਿਰੁਧ ਕਤਲ ਦਾ ਮੁਕਦਮਾ ਦਰਜ ਕਰ ਲਿਆ ਹੈ।

Location: India, Punjab, Abohar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement