ਲੜਕੀ ਪਰਵਾਰ ਵਲੋਂ ਮੁੰਡੇ ਦੇ ਪਿਉ, ਭਰਾ ਅਤੇ ਭੈਣ ਦਾ ਕਤਲ
Published : Jul 30, 2019, 7:12 pm IST
Updated : Jul 30, 2019, 7:12 pm IST
SHARE ARTICLE
Love marriage : Boy family murdered
Love marriage : Boy family murdered

ਲੜਕੇ ਨੂੰ ਲਵ ਮੈਰਿਜ ਕਰਵਾਉਣੀ ਪਈ ਮਹਿੰਗੀ

ਤਰਨ ਤਾਰਨ : ਥਾਣਾ ਸਰਾਏ ਅਮਾਨਤ ਖਾਂ ਦੇ ਸਰਹੱਦੀ ਪਿੰਡ ਨੌਸ਼ਿਹਰਾ ਢਾਲਾ ਵਿਖੇ ਬੀਤੀ ਰਾਤ ਇਕ ਲੜਕੀ ਵਲੋਂ ਪ੍ਰੇਮ ਵਿਆਹ ਕਰਾਉਣ ਵਾਲੇ ਮੁੰਡੇ ਹਰਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਘਰ ਲੜਕੀ ਪਰਵਾਰ ਦੇ ਕੁਝ ਵਿਆਕਤੀਆਂ ਵਲੋਂ ਦਾਖ਼ਲ ਹੋ ਕੇ ਰਾਤ ਸੁੱਤੇ ਪਏ ਲੜਕੇ ਦੇ ਪਿਤਾ ਜੋਗਿੰਦਰ ਸਿੰਘ, ਭੈਣ ਪ੍ਰਬਜੀਤ ਕੌਰ ਅਤੇ ਭਰਾ ਪਵਨਦੀਪ ਸਿੰਘ ਨੂੰ ਬੁਰੀ ਤਰ੍ਹਾਂ ਕਤਲ ਕਰ ਦਿਤਾ ਹੈ। ਜਿਸ ਕਾਰਨ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਹੋਲ ਬਣਿਆ ਹੋਇਆ ਹੈ।

Harmanjit SinghHarmanjit Singh

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਦਸਿਆ ਕਿ ਉਸ ਦਾ ਅਪਣੇ ਨੇੜਲੇ ਪਿੰਡ ਢਾਲਾ ਦੀ ਰਹਿਣ ਵਾਲੀ ਲੜਕੀ ਨਵਦੀਪ ਕੌਰ ਬੇਬੀ ਪੁੱਤਰੀ ਬੀਰ ਸਿੰਘ ਵਾਸੀ ਢਾਲਾ ਨਾਲ ਅੱਜ ਤੋਂ ਡੇਢ ਮਹੀਨਾ ਪਹਿਲਾ ਅਦਾਲਤ ਰਾਹੀਂ ਪ੍ਰੇਮ ਵਿਆਹ ਕਰਵਾਇਆ ਗਿਆ ਸੀ। ਉਸ ਸਮੇਂ ਤੋਂ ਹੀ ਉਹ ਘਰੋਂ ਬਾਹਰ ਰਹਿ ਰਹੇ ਸਨ। ਹਰਮਨਜੀਤ ਸਿੰਘ ਅਨੁਸਾਰ ਦੋਵੇਂ ਜੀਅ ਪਿਛਲੇ ਕੁਝ ਦਿਨਾਂ ਤੋਂ ਪਿੰਡ ਵਿਚ ਆਏ ਹੋਏ ਸਨ ਜਿਸ ਦਾ ਲੜਕੀ ਦੇ ਘਰਵਾਲੇ ਉਨ੍ਹਾਂ ਦਾ ਪਿੱੱਛਾ ਕਰ ਰਹੇ ਸਨ।

Brother and father file photoBrother and father file photo

ਬੀਤੀ ਰਾਤ ਲੜਕੀ ਦਾ ਪਿਤਾ ਬੀਰ ਸਿੰਘ ਪੁੱਤਰ ਗੁਰਮੇਜ ਸਿੰਘ, ਭਰਾ ਸੁਖਾ ਪੁੱਤਰ ਬੀਰ ਸਿੰਘ, ਅਰਸ਼ਦੀਪ ਸਿੰਘ ਪੁੱਤਰ, ਵਰਦੀਪ ਸਿੰਘ ਪੁੱਤਰ ਬੀਰ ਸਿੰਘ ਅਤੇ ਉਨ੍ਹਾਂ ਦੇ ਰਿਸ਼ਤੇਸਾਰ ਹੈਪੀ, ਗੋਬਿੰਦ, ਮਨੀ ਅਤੇ 6 ਅਣਪਛਾਤੇ ਵਿਆਕਤੀ ਉਸ ਦਾ ਪਿੱਛਾ ਕਰਦੇ ਹੋਏ ਰਾਤ ਸਮੇਂ ਉਨ੍ਹਾਂ ਦੇ ਘਰ ਆਏ ਜਿਥੋਂ ਅਸੀਂ ਪਹਿਲਾਂ ਹੀ ਜਾ ਚੁੱਕੇ ਸੀ।

Murder photoMurder photo

ਹਰਮਨਜੀਤ ਨੇ ਦਸਿਆ ਕਿ 'ਅਸੀਂ ਇਨ੍ਹਾਂ ਨੂੰ ਘਰ ਨਾ ਮਿਲੇ ਤਾ ਇਨ੍ਹਾਂ ਨੇ ਮੇਰੇ ਪਿਤਾ ਜੋਗਿੰਦਰ ਸਿੰਘ, ਭਰਾ ਪਵਨਦੀਪ ਸਿੰਘ 16 ਸਾਲ ਅਤੇ ਭੈਣ ਪ੍ਰਭਜੀਤ ਕੌਰ 20 ਸਾਲ ਦਾ ਬੜੀ ਬੇਰਿਹਮੀ ਨਾਲ ਕਤਲ ਕਰ ਦਿਤਾ। ਘਟਨਾ ਦਾ ਪਤਾ ਚਲਦਿਆਂ ਹੀ ਐਸ.ਪੀ. ਹਰਜੀਤ ਸਿੰਘ, ਡੀ.ਐਸ.ਪੀ. ਕੰਵਲਜੀਤ ਸਿੰਘ ਅਤੇ ਥਾਣਾ ਮੁਖੀ ਰਣਜੀਤ ਸਿੰਘ ਪੁਲਿਸ ਫ਼ੋਰਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ।

Harmanjit Singh with police Harmanjit Singh with police

ਪੁਲਿਸ ਨੇ ਹਰਮਨਜੀਤ ਸਿੰਘ ਦੇ ਬਿਆਨਾਂ 'ਤੇ ਥਾਣਾ ਸਰਾਏ ਅਮਾਨਤ ਖਾਂ ਵਿਚ ਲੜਕੀ ਦੇ ਪਿਤਾ ਬੀਰ ਸਿੰਘ ਪੁੱਤਰ ਗੁਰਮੇਜ ਸਿੰਘ, ਭਰਾ ਸੁੱਖਾ ਸਿੰਘ, ਅਰਸ਼ਦੀਪ ਸਿੰਘ, ਵਰਦੀਪ ਸਿੰਘ, ਹੈਪੀ, ਗੋਬਿੰਦ ਅਤੇ ਮਨੀ ਤੋ ਇਲਾਵਾਂ 5/6 ਅਣਪਛਾਤੇ ਵਿਆਕਤੀਆਂ ਵਿਰੁਧ ਧਾਰਾ ਕੇਸ ਦਰਜ ਕਰ ਲਿਆ ਹੈ ਅਤੇ ਫ਼ਰਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿਤੀ ਹੈ। ਤਰਨ ਤਾਰਨ ਦੇ ਐਸਐਸਪੀ ਧਰੁਵ ਦਹੀਆ ਨੇ ਕਿਹਾ ਕਿ ਇਸ ਤੀਹਰੇ ਕਤਲ ਕਾਂਡ ਦੇ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਪਾਰਟੀਆਂ ਗਠਤ ਕਰ ਦਿਤੀਆਂ ਗਈਆਂ ਹਨ ਅਤੇ ਜਲਦੀ ਹੀ ਸਾਰੇ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement