ਰੋਟਰੀ ਕਲੱਬ ਵੱਲੋਂ ਹਾਈ ਸਕੂਲ ਵਿਚ ਹੱਥ ਧੋਣ ਦਾ ਪੋਰਟੇਬਲ ਸਟੇਸ਼ਨ ਕੀਤਾ ਗਿਆ ਇੰਸਟਾਲ
Published : Sep 16, 2019, 4:06 pm IST
Updated : Sep 16, 2019, 4:06 pm IST
SHARE ARTICLE
Rotary club installed hand wash portable station in high school
Rotary club installed hand wash portable station in high school

ਰਾਜਪੁਰਾ ਟਾਊਨ ਦਾ ਸਕੂਲ ਪਿਛਲੇ ਕੁਝ ਸਮੇਂ ਤੋ ਸਮਾਰਟ ਸਕੂਲ ਬਣਨ ਦੀ ਰਾਹ 'ਤੇ - ਵਿਜੈ ਗੁਪਤਾ ਪਾਸਟ ਰੋਟਰੀ ਡਿਸਟ੍ਰਿਕਟ ਗਵਰਨਰ

ਸਕੂਲ ਵਿੱਚ ਸਵੱਛਤਾ ਅਭਿਆਨ ਤਹਿਤ ਦਿਹਾੜਾ ਮਨਾਵਾਂਗੇ - ਨਰਿੰਦਰ ਪਟਿਆਲ ਪ੍ਰਧਾਨ ਰੋਟਰੀ ਕਲੱਬ ਰਾਜਪੁਰਾ
ਰਾਜਪੁਰਾ: ਰੋਟਰੀ ਕਲੱਬ ਰਾਜਪੁਰਾ ਵੱਲੋਂ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਵਿਦਿਆਰਥੀਆਂ ਦੀ ਸਿਹਤ ਅਤੇ ਸਾਫ ਸਫਾਈ ਨੂੰ ਮੱਦੇ ਨਜ਼ਰ ਰੱਖਦਿਆਂ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣ ਲਈ ਪੋਰਟੇਬਲ ਸਟੇਸ਼ਨ ਇੰਸਟਾਲ ਕੀਤਾ ਗਿਆ| ਸਕੂਲ ਵਿੱਚ ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਨਰਿੰਦਰ ਪਟਿਆਲਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ|

ਇਸ ਮੌਕੇ ਪਾਸਟ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਵਿਜੈ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਟਰੀ ਕਲੱਬ ਵੱਲੋਂ ਜਿਲ੍ਹਾ ਪੱਧਰੀ ਪੋ੍ਜੈਕਟ ਤਹਿਤ ਸਕੂਲਾਂ ਵਿੱਚ ਸਿਹਤ ਸੰਭਾਲ ਸਹੂਲਤਾਂ ਮੁਹੱਈਆ ਕਰਵਾਉਣ ਦੇ ਕਾਰਜਕ੍ਮ ਅਧੀਨ ਹੱਥ ਧੋਣ ਦੀ ਸਹੁਲਤ ਵਾਲੇ ਪੋਰਟੇਬਲ ਸਟੇਸ਼ਨ ਦਿੱਤੇ ਜਾ ਰਹੇ ਹਨ ਅਤੇ ਇਸ ਲੜੀ ਤਹਿਤ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਵੀ ਰੋਟਰੀ ਕਲੱਬ ਰਾਜਪੁਰਾ ਵੱਲੋਂ ਸਹਿਯੋਗ ਦਿੱਤਾ ਗਿਆ ਹੈ|

Rotary club installed hand wash portable station in high schoolRotary club installed hand wash portable station in high school

ਰੋਟਰੀ ਕਲੱਬ ਦੇ ਪ੍ਰਧਾਨ ਨਰਿੰਦਰ ਪਟਿਆਲ ਨੇ ਸਕੂਲ ਦੀ ਸੁੰਦਰਤਾ ਦੀ ਤਾਰੀਫ ਕੀਤੀ ਅਤੇ ਭਵਿੱਖ ਵਿੱਚ ਹਰ ਸੰਭਵ ਸਹਿਯੋਗ ਦੇਣ ਲਈ ਵਾਅਦਾ ਕੀਤਾ| ਸੀ੍ ਪਟਿਆਲ ਨੇ ਸਕੂਲ ਵਿੱਚ ਸਵੱਛਤਾ ਮੁਹਿੰਮ ਤਹਿਤ ਇੱਕ ਦਿਨ ਸਕੂਲ ਵਿੱਚ ਵਿਸ਼ੇਸ਼ ਮੁਹਿੰਮ ਚਲਾਉਣ ਲਈ ਸਮੂਹ ਰੋਟਰੀ ਕਲੱਬ ਦੇ ਮੈਂਬਰਾਂ ਨੂੰ ਅਪੀਲ ਵੀ ਕੀਤੀ|
ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਜਗਮੀਤ ਸਿੰਘ ਨੇ ਰੋਟਰੀ ਕਲੱਬ ਰਾਜਪੁਰਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿ ਰਾਜਪੁਰਾ ਵਿੱਚ ਰੋਟਰੀ ਕਲੱਬ ਸਕੂਲਾਂ ਦੇ ਵਿਦਿਆਰਥੀਆਂ ਦੇ ਹਿੱਤਾਂ ਲਈ ਲਗਾਤਾਰ ਕਾਰਜ ਕਰ ਰਿਹਾ ਹੈ ਜੋ ਕਿ ਪ੍ਸ਼ੰਸਾਯੋਗ ਹੈ|

ਇਸ ਮੌਕੇ ਪਵਨ ਸ਼ਰਮਾ ਸੈਕਟਰੀ ਰੋਟਰੀ ਕਲੱਬ ਰਾਜਪੁਰਾ, ਸਾਬਕਾ ਰੋਟਰੀ ਪ੍ਰਧਾਨ ਬਰਜਿੰਦਰ ਗੁਪਤਾ , ਨਰਿੰਦਰ ਅਹੂਜਾ , ਸੰਜੀਵ ਸੋਨੀ , ਰਜਿੰਦਰ ਸੈਣੀ , ਪਰਮਜੀਤ ਸਿੰਘ , ਬਲਵਿੰਦਰ ਚਹਿਲ  ਅਸਿਸਟੈਂਟ ਗਵਰਨਰ ਆਈ ਡੀ ਤਿਵਾੜੀ ਅਤੇ ਹੋਰ ਮੈਂਬਰਾਂ ਤੋ ਇਲਾਵਾ ਸਕੂਲ ਵੱਲੋਂ ਰਾਜਿੰਦਰ ਸਿੰਘ ਚਾਨੀ ਸਮਾਜ ਸੇਵੀ, ਸੁਰਿੰਦਰ ਨਾਥ ਸ਼ਰਮਾ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਵੀਨਾ ਕੁਸਮ ਕਿਰਨ, ਨੀਲਮ ਅਰੋੜਾ, ਸੰਗੀਤਾ ਵਰਮਾ, ਨਿਸ਼ੀ ਵਰਮਾ, ਨਰੇਸ਼ ਧਮੀਜਾ, ਰਵਿੰਦਰ ਗਰਗ, ਮਨਪ੍ਰੀਤ ਸਿੰਘ, ਵਿਜੈ ਕੁਮਾਰ, ਰਚਿਤ, ਰਸਮੀ ਵਰਮਾ, ਸੁਨੀਤਾ, ਰੋਜ਼ੀ, ਸ਼ਵੇਤਾ, ਸੁਧਾ, ਮੀਨੂ ਅਗਰਵਾਲ, ਲੀਨਾ, ਸੁਖਵਿੰਦਰ ਕੌਰ, ਜਸਵਿੰਦਰ ਕੌਰ, ਕੇਸਰ ਸਿੰਘ, ਆਦਿ ਅਧਿਆਪਕ ਹਾਜਰ ਸਨ|

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement