ਜਦੋਂ ਬੱਚੇ ਨੂੰ ਸਕੂਲ ਦੇ ਟਾਇਲਟ ਅੰਦਰ ਹੀ ਛੱਡ ਕਰਮਚਾਰੀ ਨੇ ਗੇਟ ਨੂੰ ਜੜ੍ਹ ਦਿੱਤਾ ਤਾਲਾ
Published : Sep 14, 2019, 10:56 am IST
Updated : Sep 14, 2019, 10:56 am IST
SHARE ARTICLE
School
School

ਓਡੀਸ਼ਾ 'ਚ ਪਹਿਲੀ ਕਲਾਸ ਦੇ ਇੱਕ ਬੱਚੇ ਨੂੰ ਸਕੂਲ 'ਚ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਇਕੱਲੇ ਰਹਿਣਾ ਪਿਆ ਕਿਉਂਕਿ ਸਕੂਲ ਦੇ ਕਰਮਚਾਰੀ ਨੇ ਟਾਇਲਟ

ਨਵੀਂ ਦਿੱਲੀ : ਓਡੀਸ਼ਾ 'ਚ ਪਹਿਲੀ ਕਲਾਸ ਦੇ ਇੱਕ ਬੱਚੇ ਨੂੰ ਸਕੂਲ 'ਚ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਇਕੱਲੇ ਰਹਿਣਾ ਪਿਆ ਕਿਉਂਕਿ ਸਕੂਲ ਦੇ ਕਰਮਚਾਰੀ ਨੇ ਟਾਇਲਟ ਦੀ ਜਾਂਚ ਕੀਤੇ ਬਿਨ੍ਹਾਂ ਹੀ ਸਕੂਲ ਦਾ ਦਰਵਾਜਾ ਬੰਦ ਕਰ ਦਿੱਤਾ। ਇਸ ਮਾਮਲੇ 'ਚ ਬਾਲਾਸੌਰ ਸਥਿਤ ਸਰਕਾਰੀ ਮਹਾਵੀਰ ਨੋਡਲ ਸਕੂਲ ਦੀ ਪ੍ਰਿੰਸੀਪਲ ਨੂੰ ਆਪਣੇ ਕੰਮ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਗਿਆ ਹੈ। 

School School

ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ 12 ਸਤੰਬਰ ਨੂੰ ਪਹਿਲੀ ਕਲਾਸ ਦਾ ਇੱਕ ਬੱਚਾ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਸਕੂਲ ਵਿੱਚ ਇਕੱਲਾ ਰਿਹਾ। ਉਹ ਟਾਇਲਟ ਗਿਆ ਸੀ ਪਰਨ ਉਸੀ ਦੌਰਾਨ ਸਕੂਲ ਦੇ ਕਰਮਚਾਰੀ ਨੇ ਉੱਥੇ ਕਿਸੇ ਦੇ ਨਾ ਹੋਣ ਦੀ ਜਾਂਚ ਕੀਤੇ ਬਿਨ੍ਹਾਂ ਹੀ ਦਰਵਾਜਾ ਬੰਦ ਕਰ ਦਿੱਤਾ। ਬੱਚੇ ਦੇ ਪਿਤਾ ਉਸ ਨੂੰ ਲੈਣ ਲਈ ਸਕੂਲ ਪਹੁੰਚਣ ਵਿੱਚ ਲੇਟ ਹੋ ਗਏ ਸਨ। ਸੂਤਰਾਂ ਨੇ ਦੱਸਿਆ ਕਿ ਬੱਚਾ ਸਕੂਲ ਦੇ ਦਰਵਾਜ਼ੇ ਕੋਲ ਆ ਕੇ ਰੋਣ ਲੱਗ ਪਿਆ। 

School School

ਇਸ ਤੋਂ ਬਾਅਦ ਉੱਥੋਂ ਲੰਘ ਰਹੇ ਲੋਕਾਂ ਨੇ ਬੱਚੇ ਨੂੰ ਚੁਪ ਕਰਾਇਆ ਅਤੇ ਉਸ ਕਰਮਚਾਰੀ ਨੂੰ ਬੁਲਾਇਆ, ਜਿਸਦੇ ਕੋਲ ਸਕੂਲ ਦੀ ਚਾਬੀ ਸੀ। ਬੱਚੇ ਦੇ ਪਿਤਾ ਨੇ ਕਿਹਾ ਕਿ ਸਕੂਲ ਦੇ ਗੇਟ ਨੂੰ ਤਾਲੇ ਤੋਂ ਪਤਾ ਨਹੀਂ ਚੱਲ ਸਕਿਆ ਕਿ ਅੰਦਰ ਕੋਈ ਹੈ ਜਾਂ ਨਹੀਂ। ਮੇਰੇ ਬੇਟੇ ਨੇ ਟਾਇਲਟ ਜਾਣ ਤੋਂ ਪਹਿਲਾਂ ਅਧਿਆਪਕ ਨੂੰ ਸੂਚਿਤ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement