ਮਠਿਆਈ ਲਕੋ ਕੇ ਲਿਜਾ ਰਹੇ ਅਖ਼ਬਾਰਾਂ ਦੀ ਡਿਲਵਰੀ ਵਾਲੇ ਵਾਹਨ ਫੜ੍ਹੇ
Published : Oct 16, 2018, 5:51 pm IST
Updated : Oct 16, 2018, 5:51 pm IST
SHARE ARTICLE
Vehicles carrying sweets caught by Food Security Department
Vehicles carrying sweets caught by Food Security Department

ਨਕਲੀ ਅਤੇ ਗੈਰ ਮਿਆਰੀ ਮਠਿਆਈਆਂ ਦੀ ਵਿਕਰੀ ਵਿਰੁੱਧ ਅਪਣੀ ਜੰਗ ਵਿਚ ਫੂਡ ਸੇਫਟੀ ਟੀਮਾਂ ਵਲੋਂ ੨ ਵੱਖ ਵੱਖ ਛਾਪੇਮਾਰੀਆਂ ਵਿਚ...

ਚੰਡੀਗੜ੍ਹ (ਸਸਸ) : ਨਕਲੀ ਅਤੇ ਗੈਰ ਮਿਆਰੀ ਮਠਿਆਈਆਂ ਦੀ ਵਿਕਰੀ ਵਿਰੁੱਧ ਅਪਣੀ ਜੰਗ ਵਿਚ ਫੂਡ ਸੇਫਟੀ ਟੀਮਾਂ ਵਲੋਂ ੨ ਵੱਖ ਵੱਖ ਛਾਪੇਮਾਰੀਆਂ ਵਿਚ ਅਖ਼ਬਾਰਾਂ ਦੀ ਡਿਲਵਰੀ ਵਾਲੇ ੨ ਵਾਹਨ ਫੜ੍ਹੇ ਗਏ, ਜੋ ਗ਼ੈਰ ਮਿਆਰੀ ਅਤੇ ਮਿਲਾਵਟੀ ਮਠਿਆਈਆਂ ਲੁਕਾ ਕੇ ਲਿਜਾ ਰਹੇ ਸਨ। ਇਹ ਜਾਣਕਾਰੀ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਕਮਿਸ਼ਨਰ, ਪੰਜਾਬ ਸ੍ਰੀ ਕਾਹਨ ਸਿੰਘ ਪੰਨੂੰ ਨੇ ਦਿਤੀ। ਸਵੇਰੇ ਤਕਰੀਬਨ ੪:੩੦ ਵਜੇ, ਪਠਾਨਕੋਟ ਦੀ ਫੂਡ ਸੇਫਟੀ ਟੀਮ ਵਲੋਂ ੧੫੦ ਕਿਲੋ ਬੂੰਦੀ ਦਾਣਾ ਅਤੇ ੧੦੦ ਕਿਲੋ ਬਰਫੀ ਲਿਜਾਂਦਾ ਟਾਟਾ ਏਸ ਨਾਮੀ ਵਹੀਕਲ ਫੜਿਆ ਗਿਆ।

Caught Vehicles by Food Safety DepartmentCaught Vehicles by Food Safety Departmentਡਰਾਇਵਰ ਨੇ ਖੁਲਾਸਾ ਕੀਤਾ ਕਿ ਇਸ ਬੂੰਦੀ ਦਾਣੇ ਦਾ ਸਬੰਧ ਇੰਦਰਜੀਤ ਕ੍ਰਿਸ਼ਨ ਲਾਲ ਐਂਡ ਸਨਜ਼, ਗਾਂਧੀ ਕੈਂਪ ਜਲੰਧਰ ਨਾਲ ਹੈ ਅਤੇ ਡਰਾਇਵਰ ਵਲੋਂ ਉਕਤ ਸਬੰਧੀ ਚਲਾਨ ਵੀ ਪੇਸ਼ ਕੀਤਾ ਗਿਆ ਪਰ ਉਹ ਬਰਫੀ ਲਿਜਾਣ ਸਬੰਧੀ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕਿਆ। ਇਸੇ ਤਰ੍ਹਾਂ ਇਕ ਹੋਰ ਛਾਪੇ ਦੌਰਾਨ ਇਸ ਟੀਮ ਵਲੋਂ ਦੰਗੂ ਰੋਡ ‘ਤੇ ਟਾਟਾ ੪੦੭ ਵਹੀਕਲ ਫੜਿਆ ਗਿਆ ਜੋ ੪.੦੫ ਕੁਇੰਟਲ ਮਠਿਆਈ ਅਖ਼ਬਾਰਾਂ ਦੇ ਸਟਾਕ ਹੇਠਾ ਲੁਕਾ ਕੇ ਲਿਜਾ ਰਿਹਾ ਸੀ ਜਿਸ ਦਾ ਸਬੰਧ ਕਸ਼ੋਰ ਪੇਠਾ ਹਾਊਸ, ਮੁਕੇਰੀਆਂ ਨਾਲ ਦੱਸਿਆ ਗਿਆ।

ਇਸ ਦੇ ਨਾਲ ਹੀ ਜਾਂਚ ਦੌਰਾਨ ਇਸ ਵਹੀਕਲ ਵਿਚੋਂ ਲਵਲੀ ਸਵੀਟਸ, ਨਕੋਦਰ ਰੋਡ, ਜਲੰਧਰ ਨਾਲ ਸਬੰਧਤ ੧੦੦੦ ਕਿਲੋ ਮਠਿਆਈ ਵੀ ਜ਼ਬਤ ਕੀਤੀ ਗਈ। ਮਠਿਆਈਆਂ ਜਿਵੇਂ ਲੱਡੂ, ਗੁਲਾਬਜਾਮੁਨ, ਬਰਫ਼ੀ ਅਤੇ ਸ਼ਕਰਪਾਰੇ ਦੇ ਨਮੂਨੇ ਲੈ ਲਏ ਗਏ ਹਨ। ਟੀਮਾਂ ਦੀ ਚੌਕਸੀ ਦੀ ਸ਼ਲਾਘਾ ਕਰਦਿਆਂ ਸ਼੍ਰੀ ਪੰਨੂੰ ਨੇ ਕਿਹਾ ਕਿ ਕਮਿਸ਼ਨਰੇਟ ਦਾ ਸਮੂਹ ਸਟਾਫ਼ ਤੰਦਰੁਸਤ ਪੰਜਾਬ ਮਿਸ਼ਨ ਦੀ ਕਾਮਯਾਬੀ ਲਈ ਪੂਰੀ ਤਨਦੇਹੀ, ਸਮਰਪਿਤ ਭਾਵਨਾ ਅਤੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਆਮ ਨਾਗਰਿਕ ਅਪਣੇ ਕਮਰਿਆਂ ਵਿਚ ਆਰਾਮ ਦੀ ਨੀਂਦ ਲੈ ਰਹੇ ਹੁੰਦੇ ਹਨ, ਫੂਡ ਸੇਫਟੀ ਟੀਮਾਂ ਉਸ ਵੇਲੇ ਵੀ ਅਪਣੀ ਡਿਊਟੀ ਨਿਭਾ ਰਹੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਵੇਰ ਸੁਵਕਤੇ ਕੀਤੀਆਂ ਜਾਣ ਵਾਲੀਆਂ ਛਾਪੇਮਾਰੀਆਂ ਵਿਚ ਮਹਿਲਾ ਅਧਕਾਰੀਆਂ ਦੀ ਸਵੈ-ਇੱਛਤ ਭਾਗੀਦਾਰੀ ਕਾਬਲੇ ਤਾਰੀਫ ਹੈ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਕਮਿਸ਼ਨਰੇਟ ਮਲਾਵਟਖੋਰੀ ਦੀ ਸਮੱਸਿਆ ਦੇ ਖਾਤਮੇ ਲਈ ਵਚਨਬੱਧ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement