ਫ਼ੂਡ ਸੇਫ਼ਟੀ ਟੀਮਾਂ ਨੂੰ ਮਿਲੀ ਵੱਡੀ ਸਫ਼ਲਤਾ
Published : Sep 8, 2018, 11:50 am IST
Updated : Sep 8, 2018, 11:50 am IST
SHARE ARTICLE
The Big Success of Food Safety Teams
The Big Success of Food Safety Teams

ਫ਼ੂਡ ਸੇਫ਼ਟੀ ਟੀਮਾਂ ਨੇ ਅਪਣੀ ਜਾਂਚ ਨੂੰ ਜਾਰੀ ਰਖਦਿਆਂ ਇਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ............

ਚੰਡੀਗੜ੍ਹ : ਫ਼ੂਡ ਸੇਫ਼ਟੀ ਟੀਮਾਂ ਨੇ ਅਪਣੀ ਜਾਂਚ ਨੂੰ ਜਾਰੀ ਰਖਦਿਆਂ ਇਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਟੀਮ ਨੇ ਦੋ ਟੈਂਕਰਾਂ ਨੂੰ ਜ਼ਬਤ ਕੀਤਾ ਜੋ 28 ਮੀਟ੍ਰਿਕ ਟਨ ਅਤੇ 27 ਮੀਟ੍ਰਿਕ ਟਨ ਸ਼ੱਕੀ ਰਿਫ਼ਾਈਂਡ ਪਾਮ ਤੇਲ ਲਿਜਾ ਰਹੇ ਸਨ ਅਤੇ ਟੀਮ ਵਲੋਂ 1602 ਲਿਟਰ ਖਾਣਾ ਪਕਾਉਣ ਵਾਲਾ ਤੇਲ, 930 ਕਿਲੋਗ੍ਰਾਮ ਬਨਸਪਤੀ ਘਿਉ ਅਤੇ 800 ਲੀਟਰ ਰਿਫ਼ਾਈਂਡ ਸੋਇਆਬੀਨ ਤੇਲ ਅਤੇ ਨਾਲ ਹੀ ਮਿਆਦ ਲੰਘ ਚੁੱਕੇ 558 ਲੀਟਰ ਖਾਣਾ ਪਕਾਉਣ ਵਾਲੇ ਪਦਾਰਥਾਂ ਨੂੰ ਵੀ ਜ਼ਬਤ ਕੀਤਾ। ਇਹ ਜਾਣਕਾਰੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਪੰਜਾਬ  ਦੇ ਕਮਿਸ਼ਨਰ ਸ੍ਰੀ ਕੇ.ਐਸ ਪੰਨੂੰ ਨੇ ਦਿਤੀ।

ਜਾਣਕਾਰੀ ਮੁਤਾਬਕ ਫ਼ੂਡ ਸੇਫ਼ਟੀ ਟੀਮ, ਮਾਨਸਾ ਨੇ ਡੇਅਰੀ ਵਿਭਾਗ ਨਾਲ ਮਿਲ ਕੇ ਸਰਦੂਲਗੜ੍ਹ•ਦੇ ਖਾਣਾ ਪਕਾਉਣ ਵਾਲੇ ਤੇਲ ਦੀ ਉਤਪਾਦਨ ਯੂਨਿਟ ਵਿਖੇ ਛਾਪਾ ਮਾਰਿਆ। ਉਤਪਾਦਾਂ ਨੂੰ ਦੁੱਧ ਦੀ ਫੈਟ ਤੋਂ ਤਿਆਰ ਹੋਣ ਦਾ ਦਾਅਵਾ ਕੀਤਾ ਗਿਆ ਸੀ ਪਰ ਇਸ ਯੂਨਿਟ ਵਿਚ ਦੁੱਧ ਦੀ ਫੈਟ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਇਸ ਤੋਂ ਬਾਅਦ ਟੀਮ ਨੇ 89 ਬਕਸੇ ਖਾਣਾ ਪਕਾਉਣ ਵਾਲਾ ਤੇਲ (1602 ਲੀਟਰ), 930 ਕਿਲੋਗ੍ਰਾਮ ਬਨਸਪਤੀ ਘਿਉ, 800 ਲੀਟਰ ਸੋਇਆਬੀਨ ਤੇਲ ਜ਼ਬਤ ਕੀਤਾ। ਖਾਣਾ ਪਕਾਉਣ ਵਾਲੇ ਤੇਲ, ਬਨਸਪਤੀ ਘਿਉ ਅਤੇ ਸੋਇਆਬੀਨ ਤੇਲ ਦੇ ਨਮੂਨੇ ਵਿਸ਼ਲੇਸ਼ਣ ਲਈ ਲਏ ਗਏ।

ਇਸ ਤੋਂ ਇਲਾਵਾ ਮਿਆਦ ਲੰਘ ਚੁੱਕੇ ਖਾਣਾ ਪਕਾਉਣ ਵਾਲੇ ਤੇਲ ਦੇ 31 ਬਕਸੇ (558 ਲੀਟਰ) ਅਤੇ 390 ਲੀਟਰ ਖੁੱਲਾ ਖਾਣਾ ਪਕਾਉਣ ਵਾਲਾ ਤੇਲ ਵੀ ਜ਼ਬਤ ਕੀਤਾ ਗਿਆ। ਫ਼ੂਡ ਸੇਫ਼ਟੀ ਟੀਮ, ਐਸ.ਬੀ.ਐਸ ਨਗਰ ਨੇ ਹੋਰਨਾਂ ਸੂਬਿਆਂ ਤੋਂ ਲਿਆਂਦੇ ਜਾਣ ਵਾਲੇ ਸ਼ੱਕੀ ਭੋਜਨ ਪਦਾਰਥਾਂ ਨੂੰ ਜ਼ਬਤ ਕਰਨ ਲਈ ਗੜਸ਼ੰਕਰ ਰੋਡ ਨਵਾਂਸ਼ਹਿਰ 'ਤੇ ਇਕ ਵਿਸ਼ੇਸ਼ ਨਾਕਾ ਲਗਾਇਆ। ਨਾਕੇ ਦੌਰਾਨ ਦੋ ਟੈਂਕਰ ਜਬਤ ਕੀਤੇ ਗਏ ਜੋ ਗੁਜਰਾਤ ਦੀਆਂ ਦੋ ਕੰਪਨੀਆਂ ਵਲੋਂ ਭੇਜਿਆ ਗਿਆ 28 ਮੀਟ੍ਰਿਕ ਟਨ ਅਤੇ 27 ਮੀਟ੍ਰਿਕ ਟਨ ਸ਼ੱਕੀ ਰਿਫ਼ਾਈਂਡ ਪਾਮ ਤੇਲ ਲਿਜਾ ਰਹੇ ਸਨ ਅਤੇ ਜਾਂਚ ਲਈ ਦੋਵਾਂ ਟੈਂਕਰਾਂ ਵਿਚੋਂ ਸ਼ੱਕੀ ਰਿਫ਼ਾਈਂਡ ਪਾਮ ਤੇਲ ਦੇ ਨਮੂਨੇ ਲਏ ਗਏ।

ਪੁਲਿਸ ਵਿਭਾਗ ਨੇ ਮੁਕਤਸਰ ਟੀਮ ਨਾਲ ਮਿਲ ਕੇ ਗੁਰ ਬਾਜਾਰ ਮਲੋਟ ਵਿਖੇ ਸੀਦਾਨਾ ਦੁਕਾਨ ਤੋਂ ਅਮਨ ਲਾਈਟ ਮਾਰਕਾ ਦਾ 23 ਲੀਟਰ ਖਾਣਾ ਪਕਾਉਣ ਵਾਲਾ ਤੇਲ ਅਤੇ ਹਰਿਆਣਾ ਦੀਪ ਮਾਰਕਾ ਦਾ 25 ਕਿਲੋ ਨਕਲੀ ਦੇਸੀ ਘਿਉ ਜ਼ਬਤ ਕੀਤਾ ਗਿਆ। ਅਗਲੇਰੀ ਜਾਂਚ ਲਈ ਨਮੂਨੇ ਲਏ ਗਏ। ਫ਼ੂਡ ਸੇਫ਼ਟੀ ਟੀਮ ਵਲੋਂ ਇਸੇ ਤਰ੍ਹਾਂ ਹੋਰ ਵੀ ਕਈ ਜ਼ਿਲ੍ਹਿਆਂ ਵਿਚ ਕਾਰਵਾਈ ਕੀਤੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement