...ਤੇ ਹੁਣ ਸੁਖਬੀਰ ਸਿੰਘ ਬਾਦਲ ਦੀ 'ਜਥੇਦਾਰਾਂ' ਨਾਲ 'ਬੰਦ ਕਮਰਾ' ਮੀਟਿੰਗ ਨੂੰ ਲੈ ਕੇ ਵਿਵਾਦ
Published : Oct 16, 2020, 7:58 am IST
Updated : Oct 16, 2020, 7:58 am IST
SHARE ARTICLE
Ginai Harpreet Singh
Ginai Harpreet Singh

'ਜਥੇਦਾਰਾਂ' ਨੂੰ ਸਿਆਸਤਦਾਨਾਂ ਦਾ ਪ੍ਰਭਾਵ ਨਹੀਂ ਕਬੂਲਣਾ ਚਾਹੀਦਾ : ਦੁਪਾਲਪੁਰ

ਕੋਟਕਪੂਰਾ (ਗੁਰਿੰਦਰ ਸਿੰਘ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ, ਸਿੱਖ ਚਿੰਤਕ, ਪ੍ਰਵਾਸੀ ਭਾਰਤੀ ਤੇ ਪੰਥਕ ਵਿਦਵਾਨ ਭਾਈ ਤਰਲੋਚਨ ਸਿੰਘ ਦੁਪਾਲਪੁਰ ਨੇ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸਵਾਲਾਂ ਦੇ ਘੇਰੇ 'ਚ ਲਿਆਉਂਦਿਆਂ ਪੁਛਿਆ ਹੈ ਕਿ ਭਾਵੇਂ ਸੁਖਬੀਰ ਸਿੰਘ ਬਾਦਲ ਵਲੋਂ ਅਪਣੇ ਪਿਤਾ ਦੀ ਤਰ੍ਹਾਂ ਗਾਹੇ-ਬ-ਗਾਹੇ ਬਿਆਨ ਦਾਗੇ ਜਾਂਦੇ ਹਨ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਕੰਮਾਂ 'ਚ ਕਦੇ ਦਖ਼ਲ ਨਹੀਂ ਦਿਤਾ

Ginai Harpreet Singh , Bhai Gobind Singh Longowal Ginai Harpreet Singh , Bhai Gobind Singh Longowal

ਪਰ ਪਿਛਲੇ ਦਿਨੀਂ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਲੌਂਗੋਵਾਲ ਨਾਲ ਕੀਤੀ ਬੰਦ ਕਮਰਾ ਮੀਟਿੰਗ ਦੇ ਵੇਰਵੇ ਸੁਖਬੀਰ ਸਿੰਘ ਬਾਦਲ ਸਿਆਸੀ ਮਜਬੂਰੀਆਂ ਜਾਂ ਚਲਾਕੀਆਂ ਕਰ ਕੇ ਭਾਵੇਂ ਨਾ ਦੇਣ ਪਰ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਲੌਂਗੋਵਾਲ ਨੂੰ ਉਕਤ ਬੰਦ ਕਮਰਾ ਮੀਟਿੰਗ ਦੇ ਵੇਰਵੇ ਸੰਗਤ ਦੇ ਸਾਹਮਣੇ ਰਖਣੇ ਚਾਹੀਦੇ ਹਨ।

Sukhbir Badal , Bhai Gobind Singh Longowal Sukhbir Badal , Bhai Gobind Singh Longowal

ਸ. ਦੁਪਾਲਪੁਰ ਮੁਤਾਬਕ ਭਾਵੇਂ ਸੁਖਬੀਰ ਸਿੰਘ ਬਾਦਲ ਅਤੇ ਭਾਈ ਲੌਂਗੋਵਾਲ ਤਾਂ ਸਿਆਸੀ ਗਿਣਤੀਆਂ-ਮਿਣਤੀਆਂ ਦੇ ਗੁਲਾਮ ਹਨ ਪਰ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ ਕੁੱਝ ਲੋਕ ਪੰਥ ਦੇ ਸਰਬਸਾਂਝੇ ਤਰਜਮਾਨ ਮੰਨਦੇ ਹਨ। ਉਨ੍ਹਾਂ ਪੁਛਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਖ ਪੰਥ ਤੋਂ ਕਿਸੇ ਵੀ ਗੱਲ ਦਾ ਪਰਦਾ ਨਹੀਂ ਰਖਣਾ ਚਾਹੀਦਾ ਪਰ ਸਰਬਸਾਂਝੇ ਹੋਣ ਕਰ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਖ ਪੰਥ ਤੋਂ ਕਿਸੇ ਵੀ ਪ੍ਰਕਾਰ ਦਾ ਉਹਲਾ ਨਹੀਂ ਰਖਣਾ ਚਾਹੀਦਾ।

Gaini Harpreet SinghGaini Harpreet Singh

ਉਨ੍ਹਾਂ ਪੁਛਿਆ ਕਿ ਜਿਸ ਵੇਲੇ ਪੰਜਾਬ ਦਾ ਸਿੱਖ ਕਿਸਾਨ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ, ਉਸ ਸਮੇਂ ਸਿੱਖ ਸਿਆਸਤ 'ਚ ਕਿਹੜੀਆਂ ਵਿਉਂਤਾਂ ਗੁੰਦੀਆਂ ਜਾ ਰਹੀਆਂ ਹਨ? ਸ. ਦੁਪਾਲਪੁਰ ਨੇ ਇਸ ਗੱਲੋਂ ਵੀ ਹੈਰਾਨੀ ਪ੍ਰਗਟਾਈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਸਾਨ ਅੰਦੋਲਨ ਨਾਲ ਵੀ ਹਮਦਰਦੀ ਉਸ ਸਮੇਂ ਜਾਗੀ ਜਦ ਬਾਦਲ ਦਲ ਨੇ ਅਪਣੇ ਉਖੜੇ ਪੈਰ ਜਮਾਉਣ ਦੀ ਕੋਸ਼ਿਸ਼ ਵਜੋਂ ਯੂ-ਟਰਨ ਮਾਰੀ ਹੈ।

SGPCSGPC

ਕੁੱਝ ਦਿਨ ਪਹਿਲਾਂ ਹੋਈ ਬੰਦ ਕਮਰਾ ਮੀਟਿੰਗ ਨੇ 'ਜਥੇਦਾਰ' ਦੇ ਉਹ ਸੱਭ ਦਾਅਵੇ ਵੀ ਝੂਠੇ ਸਾਬਤ ਕਰ ਦਿਤੇ ਹਨ, ਜਿਹੜੇ ਉਹ ਕਿਸੇ ਦੇ ਸਿਆਸੀ
ਪ੍ਰਭਾਵ ਤੋਂ ਇਨਕਾਰ ਕਰਦੇ ਰਹਿੰਦੇ ਹਨ। ਸ. ਦੁਪਾਲਪੁਰ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੀਆਂ ਸੰਭਾਵਤ ਚੋਣਾਂ ਦੇ ਮੱਦੇਨਜ਼ਰ 'ਜਥੇਦਾਰ' ਨੂੰ ਅਹੁਦੇ ਦੀ ਸਰਬਉੱਚਤਾ ਬਰਕਰਾਰ ਰੱਖਣ ਲਈ ਇਕ ਧੜੇ ਨਾਲ ਗੁਪਤ ਮੀਟਿੰਗਾਂ ਸ਼ੋਭਾ ਨਹੀਂ ਦਿੰਦੀਆਂ। ਸਗੋਂ ਉਹ ਸਮੁੱਚੀ ਕੌਮ ਦੀ ਸੁਯੋਗ ਅਗਵਾਈ ਕਰਦਿਆਂ ਪੰਥਕ ਕੇਂਦਰ ਤੋਂ ਬਾਦਲਸ਼ਾਹੀ ਦਾ ਜੂਲਾ ਲਾਹੁਣ ਲਈ ਅਪਣੀਆਂ ਸੇਵਾਵਾਂ ਦੇਣ।

Sukhbir BadalSukhbir Badal

ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਉਹ ਸੁਖਬੀਰ ਸਿੰਘ ਬਾਦਲ ਹੈ ਜੋ ਰਾਜਭਾਗ ਵੇਲੇ ਤਖ਼ਤ ਸਾਹਿਬਾਨ ਦੀ ਮਾਣ ਮਰਿਆਦਾ ਦਾ ਘਾਣ ਕਰਦਿਆਂ 'ਜਥੇਦਾਰਾਂ' ਨੂੰ ਚੰਡੀਗੜ੍ਹ ਵਿਖੇ ਅਪਣੀ ਸਰਕਾਰੀ ਰਿਹਾਇਸ਼ 'ਤੇ ਤਲਬ ਕਰ ਕੇ ਮਨਪਸੰਦ ਹੁਕਮਨਾਮੇ ਅਤੇ ਮਾਫ਼ੀਨਾਮੇ ਜਾਰੀ ਕਰਵਾਉਂਦਾ ਰਿਹਾ। ਅਜਿਹੇ ਸਿਆਸਤਦਾਨ ਨਾਲ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਲੌਂਗੋਵਾਲ ਦੀ ਚੋਰੀ ਚੋਰੀ ਮਿਲਣੀ ਸੰਗਤਾਂ ਨੂੰ ਨਿਰਾਸ਼ ਤਾਂ ਕਰੇਗੀ ਹੀ ਬਲਕਿ ਤਖ਼ਤ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇ ਦੀ ਭਰੋਸੇਯੋਗਤਾ ਲਈ ਵੀ ਖ਼ਤਰਾ ਪੈਦਾ ਕਰ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement