ਪੰਕਜ ਬਾਦਵਾ (52) ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
ਲੁਧਿਆਣਾ: ਮਾਛੀਵਾੜਾ ਸਾਹਿਬ ਨੇੜੇ ਵਗਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਅੱਜ ਬਾਅਦ ਦੁਪਹਿਰ ਵਾਪਰੇ ਇਕ ਹਾਦਸੇ ਵਿਚ ਲੁਧਿਆਣਾ ਦੇ ਬਾਈਕਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਪੰਕਜ ਬਾਦਵਾ (52) ਵਾਸੀ ਕੰਟਰੀ ਸਿਟੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਮਰੇ ਤਰਨਤਾਰਨ ਦੇ ਨੌਜਵਾਨ ਸੁਖਚੈਨ ਸਿੰਘ ਦੇ ਘਰ ਪਹੁੰਚੇ ਮੰਤਰੀ ਕੁਲਦੀਪ ਧਾਲੀਵਾਲ
ਜਾਣਕਾਰੀ ਅਨੁਸਾਰ ਪੰਕਜ ਬਾਦਵਾ ਆਪਣੇ 5 ਦੋਸਤਾਂ ਨਾਲ ਵੱਖ-ਵੱਖ ਮੋਟਰਸਾਈਕਲਾਂ ਰਾਹੀਂ ਲੁਧਿਆਣਾ ਤੋਂ ਸਤਲੁਜ ਦਰਿਆ ਕਿਨਾਰੇ ਧੁੱਸੀ ਬੰਨ੍ਹ ’ਤੇ ਰਾਈਡਿੰਗ ਕਰ ਰਹੇ ਸਨ ਕਿ ਪਿੰਡ ਚਕਲੀ ਕਾਸਬ ਨੇੜੇ ਉਸ ਦਾ ਮੋਟਰਸਾਈਕਲ ਸੰਤੁਲਨ ਗਵਾ ਬੈਠਾ ਅਤੇ ਦਰੱਖਤ ਨਾਲ ਟਕਰਾ ਗਿਆ।
ਇਹ ਵੀ ਪੜ੍ਹੋ: ਘਰ 'ਚ ਖਾਣਾ ਬਣਾਉਂਦੇ ਸਮੇਂ ਫਟਿਆ ਸਿਲੰਡਰ, ਮਾਂ ਸਮੇਤ ਦੋ ਬੱਚਿਆਂ ਦੀ ਹੋਈ ਮੌਤ
ਇਸ ਹਾਦਸੇ ਵਿਚ ਬਾਈਕਰ ਪੰਕਜ ਬਾਦਵਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਸਥਾਨ ’ਤੇ ਪੁੱਜੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਵਲੋਂ ਮ੍ਰਿਤਕ ਪੰਕਜ ਬਾਦਵਾ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਮਰਾਲਾ ਹਸਪਤਾਲ ਵਿਖੇ ਰਖਵਾ ਦਿਤਾ ਗਿਆ ਹੈ ਅਤੇ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਵੀ ਪਹੁੰਚ ਗਏ ਸਨ।