
ਕੈਪਟਨ ਸਰਕਾਰ ਦੀ ਨਲਾਇਕੀ ਦੀ ਵਜ੍ਹਾ ਨਾਲ ਪੰਜਾਬ ਆਰਥਿਕ ਕੰਗਾਲੀ ਦੇ ਕੰਢੇ ਉੱਤੇ ਪਹੁੰਚ ਗਿਆ ਹੈ। ਇਸ ਦਾ ਨਤੀਜਾ ਹੈ ...
ਲੁਧਿਆਣਾ (ਪੀਟੀਆਈ) : ਕੈਪਟਨ ਸਰਕਾਰ ਦੀ ਨਲਾਇਕੀ ਦੀ ਵਜ੍ਹਾ ਨਾਲ ਪੰਜਾਬ ਆਰਥਿਕ ਕੰਗਾਲੀ ਦੇ ਕੰਢੇ ਉੱਤੇ ਪਹੁੰਚ ਗਿਆ ਹੈ। ਇਸ ਦਾ ਨਤੀਜਾ ਹੈ ਕਿ ਸਰਕਾਰ ਨੇ ਅਨਿਸ਼ਚਿਤ ਆਰਥਿਕ ਐਮਰਜੈਂਸੀ ਲਗਾਤਾਰ ਹਰ ਪ੍ਰਕਾਰ ਦੀਆਂ ਅਦਾਇਗੀਆਂ ਉਤੇ ਰੋਕ ਦਿਤੀ ਹੈ। ਪੰਜਾਬ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਤੇ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਇਹ ਦੋਸ਼ ਲਗਾਉਂਦੇ ਹੋਏ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਅਪਣੀ ਸਰਕਾਰ ਦੇ 2 ਸਾਲ ਦੇ ਕਾਰਜਕਾਲ ਦਾ ਸਫ਼ੇਦ ਪੱਤਰ ਜਾਰੀ ਕਰੇ ਤਾਂਕਿ ਲੋਕਾਂ ਨੂੰ ਪਤਾ ਚਲ ਸਕੇ ਕਿ ਸਰਕਾਰ ਨੇ ਇਹਨਾਂ 2 ਸਾਲਾਂ ਵਿਚ ਕਿੰਨੇ ਕੁ ਕੰਮ ਕੀਤੇ ਹਨ।
ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਹਰ ਮੋਰਚੇ ਉਤੇ ਫੇਲ ਸਾਬਤ ਹੋਈ ਹੈ ਅਤੇ ਟੈਕਸਾਂ ਨਾਲ ਸਰਕਾਰ ਨੂੰ ਪਹਿਲੇ ਦੋ ਕੁਆਟਰ ਵਿਚ ਲਗਪਗ 20 ਫ਼ੀਸਦੀ ਵਾਧਾ ਹੋਇਆ ਹੈ। ਇਸੇ ਪ੍ਰਕਾਰ ਸਰਕਾਰ ਨੂੰ ਐਕਸਾਇਜ਼ ਦੇ ਰੂਪ ਵਿਚ ਲਗਪਗ 5 ਹਜ਼ਾਰ ਕਰੋੜ ਰੁਪਏ ਦਾ ਰੈਵਿਨਿਊ ਪ੍ਰਾਪਤ ਹੋਇਆ ਹੈ। ਜਦੋਂ ਕਿ ਹਰਿਆਣਾ ਵਿਚ ਇਸੇ ਅਰਸੇ ਦੇ ਦੌਰਾਨ 19 ਹਜ਼ਾਰ ਕਰੋੜ ਰੁਪਏ ਦਾ ਰੈਵਿਨਿਊ ਪ੍ਰਾਪਤ ਹੋਇਆ ਹੈ। ਉਹਨਾਂ ਨੇ ਕਿਹਾ ਕਿ ਟੈਕਸਾਂ ਦੀ ਕੁਲੈਕਸ਼ਨ ਨੇ ਹੋਣ ਦੇ ਕਾਰਨ ਸਰਕਾਰੀ ਖ਼ਜਾਨਾ ਖਾਲੀ ਹੋਇਆ ਹੈ, ਜਦੋਂ ਕਿ ਭ੍ਰਿਸ਼ਟਾਚਾਰ ਦੀ ਬਦੌਲਤ ਕਾਂਗਰਸੀ ਅਤੇ ਵਿਧਾਇਕਾਂ ਦੇ ਖ਼ਜਾਨੇ ਭਰੇ ਗਏ ਹਨ।
ਮਲਿਕ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਤੁਲਨਾ ‘ਮੌਨ ਮੰਤਰੀ’ ਅਤੇ ਨਵਜੋਤ ਸਿੰਘ ਸਿੱਧੂ ਦੀ ਤੁਲਨਾ ਸ਼ਿਗੁਫੇਵਾਜ਼ ਮੰਤਰੀ ਨਾਲ ਕੀਤੀ ਹੈ ਅਤੇ ਵਿਕਾਸ ਦੇ ਵੱਡੇ ਦਾਅਵੇ ਕਰਨ ਵਾਲੇ ਇਹਨਾਂ ਮੰਤਰੀਆਂ ਤੋਂ ਪੁਛਿਆ ਕਿ ਕਿਥੇ ਗਿਆ ਉਹਨਾਂ ਦਾ ਵਿਕਾਸ ਕਰਨ ਦਾ ਦਾਅਵਾ। ਝੂਠੇ ਵਾਅਦਿਆਂ ਦੀ ਬਦੌਲਤ ਬਣੀ ਕਾਂਗਰਸ ਸਰਕਾਰ, ਅਪਣੇ ਹਰ ਫਰੰਟ ਤੋਂ ਫੇਲ੍ਹ ਹੋ ਗਈ ਹੈ, ਇਸ ਨੇ ਅਪਣੇ ਤਿੰਨ ਸਾਲ ਵੀ ਖ਼ਜਾਨਾ ਖਾਲ੍ਹੀ ਕਹਿ ਕੇ ਕੱਢ ਦੇਣੇ ਹਨ।
ਇਸ ਪ੍ਰੋਗਰਾਨ ਉਤੇ ਪ੍ਰਦੇਸ਼ ਭਾਜਪਾ ਦੇ ਮੁੱਖ ਸਕੱਤਰ ਦਿਆਲ ਸਿੰਘ ਸੋਢੀ, ਪ੍ਰਵੀਨ ਬਾਂਸਲ, ਰੇਣੂ ਥਾਪਰ, ਉਪ ਪ੍ਰਧਾਨ ਜੀਵਨ ਗੁਪਤਾ, ਅਨਿਲ ਸਰੀਨ, ਕੇਵਲ ਕ੍ਰਿਸ਼ਨ, ਮੀਡੀਆ ਇੰਚਾਰਜ਼ ਮੇਜਰ ਆਰ.ਐਸ,ਸ਼ੇਰਗਿੱਲ, ਮੀਡੀਆ ਨੀਰਜ ਵਰਮਾ, ਡਾ.ਸਤੀਸ਼ ਕੁਮਾਰ, ਸੁਭਾਸ਼ ਡਾਬਰ, ਸੁਨੀਤਾ ਸ਼ਰਮਾਂ, ਹਰਵਿੰਦਰ ਕੌਰ, ਓਪੀ ਰੱਤੜਾ, ਲੱਕੀ ਚੋਪੜਾ, ਹਰਬੰਸ ਲਾਲ ਫੈਂਟਾ ਰੋਹਿਤ ਸਿੱਕਾ ਅਤੇ ਬਾਬੀ ਜਿੰਦਲ ਮੌਜੂਦ ਰਹੇ ਸੀ।