ਭਿਆਨਕ ਸੜਕ ਹਾਦਸੇ ‘ਚ ਸਾਬਕਾ ਸਰਪੰਚ ਦੀ ਹੋਈ ਮੌਤ, 5 ਜ਼ਖ਼ਮੀ
Published : Nov 16, 2018, 12:45 pm IST
Updated : Nov 16, 2018, 12:45 pm IST
SHARE ARTICLE
Death of former sarpanch in a terrible road accident
Death of former sarpanch in a terrible road accident

ਪੰਜਾਬ ਦੇ ਮੋਗਾ ਵਿਚ ਨਿਰਮਾਣ ਅਧੀਨ ਅੰਮ੍ਰਿਤਸਰ-ਜਲੰਧਰ-ਬਰਨਾਲਾ ਬਾਈਪਾਸ ‘ਤੇ ਪਿੰਡ ਦੋਸਾਂਝ ਦੇ ਕੋਲ ਬੁੱਧਵਾਰ ਨੂੰ ਦੇਰ...

ਮੋਗਾ (ਪੀਟੀਆਈ) : ਪੰਜਾਬ ਦੇ ਮੋਗਾ ਵਿਚ ਨਿਰਮਾਣ ਅਧੀਨ ਅੰਮ੍ਰਿਤਸਰ-ਜਲੰਧਰ-ਬਰਨਾਲਾ ਬਾਈਪਾਸ ‘ਤੇ ਪਿੰਡ ਦੋਸਾਂਝ ਦੇ ਕੋਲ ਬੁੱਧਵਾਰ ਨੂੰ ਦੇਰ ਰਾਤ ਬੇਕਾਬੂ ਹੋਈ ਬਰੀਜ਼ਾ ਕਾਰ ਡਿਵਾਈਡਰ ਨਾਲ ਜਾ ਟਕਰਾਈ। ਹਾਦਸੇ ਵਿਚ ਪਿੰਡ ਵਲਟੋਹਾ (ਪੱਟੀ) ਤਰਨਤਾਰਨ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ (55) ਦੀ ਮੌਤ ਹੋ ਗਈ ਅਤੇ ਪਿੰਡ ਦੇ ਮੌਜੂਦਾ ਸਰਪੰਚ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ।

 ਜਾਂਚ ਕਰ ਰਹੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਲੋਕਾਂ ਦੀ ਮਦਦ ਨਾਲ ਤਿੰਨਾਂ ਜ਼ਖ਼ਮੀਆਂ ਨੂੰ ਬਹੁਤ ਮੁਸ਼ਕਿਲ ਨਾਲ ਕਾਰ ਵਿਚੋਂ ਕੱਢਿਆ ਅਤੇ ਸਾਬਕਾ ਸਰਪੰਚ ਸੁਖਦੇਵ ਸਿੰਘ ਪਿੰਡ ਵਲਟੋਹਾ  (ਪੱਟੀ) ਜ਼ਿਲ੍ਹਾ ਤਰਨਤਾਰਨ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਪਿੰਡ  ਦੇ ਮੌਜੂਦਾ ਸਰਪੰਚ ਜਰਮਲ ਸਿੰਘ ਠੇਕੇਦਾਰ ਅਤੇ ਮੈਂਬਰ ਪੰਚਾਇਤ ਰਾਜਬੀਰ ਸਿੰਘ ਦਿਓਲ ਜਖ਼ਮੀ ਹੋ ਗਏ ਹਨ।

ਪੁਲਿਸ ਦੇ ਮੁਤਾਬਕ ਇਹ ਹਾਦਸਾ ਬੁੱਧਵਾਰ ਨੂੰ ਰਾਤ ਲਗਭੱਗ 11:30 ਵਜੇ ਹੋਇਆ ਹੈ। ਸਾਬਕਾ ਸਰਪੰਚ ਸੁਖਦੇਵ ਸਿੰਘ ਪਿੰਡ ਵਲਟੋਹਾ (ਪੱਟੀ) ਜ਼ਿਲ੍ਹਾ ਤਰਨਤਾਰਨ ਅਪਣੇ ਪਿੰਡ ਦੇ ਮੌਜੂਦਾ ਸਰਪੰਚ ਜਰਮਲ ਸਿੰਘ ਠੇਕੇਦਾਰ ਅਤੇ ਮੈਂਬਰ ਪੰਚਾਇਤ ਰਾਜਬੀਰ ਸਿੰਘ ਦਿਓਲ ਦੇ ਨਾਲ ਕਿਸੇ ਕੇਸ ਦੇ ਮਾਮਲੇ ‘ਚ ਬਰੀਜ਼ਾ ਗੱਡੀ ‘ਤੇ ਚੰਡੀਗੜ੍ਹ ਜਾ ਰਹੇ ਸਨ। ਇਸ ਗੱਡੀ ਨੂੰ ਮੌਜੂਦਾ ਸਰਪੰਚ ਜਰਮਲ ਸਿੰਘ ਠੇਕੇਦਾਰ ਚਲਾ ਰਿਹਾ ਸੀ

ਅਤੇ ਮੈਂਬਰ ਪੰਚਾਇਤ ਰਾਜਵੀਰ ਸਿੰਘ  ਗੱਡੀ ਦੀ ਪਿਛਲੀ ਸੀਟ ‘ਤੇ ਬੈਠਾ ਸੀ ਅਤੇ ਮ੍ਰਿਤਕ ਸਾਬਕਾ ਸਰਪੰਚ ਸੁਖਦੇਵ ਸਿੰਘ ਅੱਗੇ ਬੈਠਾ ਸੀ। ਉਨ੍ਹਾਂ ਦੀ ਵੀਰਵਾਰ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵਿਚ ਕੋਈ ਤਰੀਕ ਆਦਿ ਤੈਅ ਸੀ। ਉਹ ਕੇਸ ਦੀ ਪੈਰ੍ਹਵੀ ਲਈ ਸਮਾਂ ‘ਤੇ ਪਹੁੰਚਣ ਲਈ ਰਾਤ ਨੂੰ ਹੀ ਚੰਡੀਗੜ੍ਹ ਲਈ ਚੱਲ ਪਏ ਅਤੇ ਦੇਰ ਰਾਤ ਸ਼ਹਿਰ ਦੀ ਹੱਦ ‘ਤੇ ਪਿੰਡ ਦੋਸਾਂਝ ਦੇ ਕੋਲ ਉਸਾਰੀ ਅਧੀਨ ਫੋਰਲਾਈਨ ਸੜਕ ਦਾ ਕੱਚਾ ਰਸਤਾ ਆਉਣ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਡਿਵਾਈਡਰ ਨਾਲ ਜਾ ਟਕਰਾਈ।

ਹਾਦਸੇ ਦੀ ਸੂਚਨਾ ਮਿਲਦੇ ਹੀ ਏਐਸਆਈ ਬਲਵਿੰਦਰ ਸਿੰਘ ਪੁਲਿਸ ਪਾਰਟੀ ਦੇ ਨਾਲ ਮੌਕੇ ‘ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਸਮਾਜ ਸੇਵਾ ਸੋਸਾਇਟੀ ਦੀ ਟੀਮ ਦੀ ਮਦਦ ਨਾਲ ਐਂਬੂਲੈਂਸ ਦੁਆਰਾ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ।

ਉਥੇ ਹੀ ਮੁਕਤਸਰ ਦੇ ਜਲਾਲਾਬਾਦ ਰੋਡ ‘ਤੇ ਰਿਲਾਇੰਸ ਪੰਪ ਦੇ ਕੋਲ ਟਰਾਲੇ ਦੀ ਟੱਕਰ ਨਾਲ ਮੋਟਰ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਟੱਕਰ  ਤੋਂ ਬਾਅਦ ਟਰਾਲਾ ਚਾਲਕ ਟਰਾਲੇ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ  ਦੇ ਮੁਤਾਬਕ ਪਿੰਡ ਫੱਤਨਵਾਲਾ ਨਿਵਾਸੀ ਸਤਪਾਲ ਸਿੰਘ ਉਰਫ਼ ਸੱਤਾ (40) ਪੁੱਤਰ ਗੁਰਮੇਲ ਸਿੰਘ ਅਪਣੇ ਮੋਟਰਸਾਈਕਲ ‘ਤੇ ਪਿੰਡ ਤੋਂ ਸ਼ਹਿਰ ਨੂੰ ਆ ਰਿਹਾ ਸੀ।

ਸਵੇਰੇ ਲਗਭੱਗ ਨੌਂ ਵਜੇ ਜਦੋਂ ਉਹ ਮੁਕਤਸਰ ਦੇ ਨੇੜੇ ਰਿਲਾਇੰਸ ਪੰਪ ‘ਤੇ ਪਹੁੰਚਿਆ ਤਾਂ ਦੂਜੇ ਪਾਸੇ ਤੋਂ ਆ ਰਹੇ ਟਰਾਲੇ ਨੇ ਉਸ ਨੂੰ ਟੱਕਰ ਮਾਰ ਦਿਤੀ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement