
ਕੈਪਟਨ ਸਰਕਾਰ ਦੀਆਂ ਖੋਲ੍ਹੀਆਂ ਪੋਲਾਂ!
ਖਡੂਰ ਸਾਹਿਬ: ਇਹ ਵੀਡੀਓ ਖਡੂਰ ਸਾਹਿਬ ਦੇ ਪਿੰਡ ਗਗੜੇਵਾਲ ਦੀ ਹੈ। ਇਸ ਵਿਚ ਤੁਸੀਂ ਦੇਖ ਸਕਦੇ ਹੋ ਕੇ ਬਿਆਸ ਦਰਿਆ ਦੇ ਕੰਢੇ 'ਤੇ ਸ਼ਰੇਆਮ ਦਿਨ 'ਚ ਹੀ ਗੈਰ ਕਾਨੂੰਨੀ ਢੰਗ ਨਾਲ ਨਜਾਇਜ਼ ਮਾਇਨਿੰਗ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਦਿਨ 'ਚ ਹੀ ਸ਼ਰੇਆਮ ਵੱਡੇ ਪੱਧਰ ਤੇ ਲਗਾਤਾਰ ਰੇਤ ਦੀ ਨਜਾਇਜ਼ ਮਾਇੰਨਗ ਦੇਖ ਪੁਲਿਸ ਅਤੇ ਪ੍ਰਸ਼ਾਸਨ ਬੇਵੱਸ ਨਜ਼ਰ ਆ ਰਿਹਾ ਹੈ।
Photoਇਸ ਨਾਲ ਸਬੰਧਿਤ ਇਕ ਵੀਡੀਉ ਜਾਰੀ ਹੋਈ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਵਿਅਕਤੀਆਂ ਵੱਲੋਂ ਬੇੜੀ ਦੀ ਮਦਦ ਨਾਲ ਦਿਨ 'ਚ ਹੀ ਰੇਤ ਦੇ ਗੈਰ ਕਾਨੂੰਨੀ ਢੰਗ ਢੇਰਾਂ ਦੇ ਢੇਰ ਲਗਾਏ ਜਾ ਰਹੇ ਹਨ। ਉੱਥੇ ਹੀ ਇਸ ਮਾਮਲੇ 'ਚ ਸਬ ਡਵੀਜ਼ਨ ਤਹਿਸੀਲ ਖਡੂਰ ਸਾਹਿਬ ਦੇ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੂੰ ਨਜਾਇਜ਼ ਮਾਇਨਿੰਗ ਬਾਰੇ ਫਿਲਹਾਲ ਕੋਈ ਵੀ ਸ਼ਕਾਇਤ ਨਹੀਂ ਆਈ ,,ਪਰ ਹੁਣ ਉਹਨਾਂ ਵੱਲੋਂ ਖਡੂਰ ਸਾਹਿਬ ਦੇ ਪਿੰਡ ਗਗੜੇਵਾਲ ਦਾ ਦੌਰਾ ਕੀਤਾ ਜਾਵੇਗਾ।
Photo ਇਸ ਦੌਰਾਨ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭਾਵੇਂ ਕਿ ਕੈਪਟਨ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਉਹਨਾਂ ਵੱਲੋਂ ਨਜਾਇਜ਼ ਮਾਇੰਨਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਪਰ ਗਗੜੇਵਾਲ 'ਚ ਹੋ ਰਹੀ ਇਹ ਗੈਰ ਕਾਨੂੰਨੀ ਢੰਗ ਨਾਲ ਨਜਾਇਜ਼ ਮਾਇਨਿੰਗ ਕੈਪਟਨ ਸਰਕਾਰ ਦੇ ਕੀਤੇ ਦਾਅਵਿਆਂ ਨੂੰ ਖੋਖਲ੍ਹੇ ਸਾਬਿਤ ਕਰ ਰਹੀ ਹੈ।
Photo ਦੱਸ ਦੇਈਏ ਕਿ ਇਹਨਾਂ ਵਿਅਕਤੀਆਂ ਵੱਲੋਂ ਲਗਾਤਾਰ ਇਸ ਤਰ੍ਹਾਂ ਹੀ ਰੇਤ ਦੀ ਨਜਾਇਜ਼ ਮਾਇਨਿੰਗ ਕੀਤੀ ਜਾਂਦੀ ਹੈ ਅਤੇ ਰਾਤ ਸਮੇਂ ਗੱਡੀਆਂ ਦੀ ਮਦਦ ਨਾਲ ਰੇਤ ਨੂੰ ਲਿਜਾਇਆ ਜਾਂਦਾ ਹੈ ।ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸਾਸ਼ਨ ਵੱਲੋਂ ਦੋਸ਼ੀਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।