
ਬੈਂਗਲੁਰੂ: 200 ਕਰੋੜ ਦੀ ਜੀਐਸਟੀ ਧੋਖਾਧੜੀ ਦਾ ਲਗਿਆ ਪਤਾ, ਚਾਰ ਲੋਕ ਗ੍ਰਿਫ਼ਤਾਰ
ਬੈਂਗਲੁਰੂ, 15 ਨਵੰਬਰ: ਪਿਛਲੇ ਕੁਝ ਹਫ਼ਤਿਆਂ ਵਿਚ ਚਾਰ ਵਿਅਕਤੀਆਂ ਨੂੰ 200 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਮਾਮਲਿਆਂ ਵਿਚ ਟੈਕਸ ਦੀ ਹੇਰਾਫ਼ੇਰੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਕਥਿਤ ਤੌਰ 'ਤੇ ਕੁਝ ਸਾਲਾਂ ਵਿਚ 1000 ਕਰੋੜ ਰੁਪਏ ਦੀਆਂ ਨਕਲੀ ਸੇਵਾਵਾਂ ਲਈ ਚੀਨੀ ਲੋਕਾਂ ਸਣੇ ਬਹੁ-ਕੌਮੀ ਕੰਪਨੀਆਂ ਲਈ ਨਕਲੀ ਚਲਾਨ ਤਿਆਰ ਕੀਤੇ ਸਨ।
ਜੀਐੱਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ ਦੇ ਬੈਂਗਲੁਰੂ ਜ਼ੋਨਲ ਯੂਨਿਟ ਵਲੋਂ ਸ਼ਹਿਰ ਵਿਚ ਜੀਐਸਟੀ ਧੋਖਾਧੜੀ ਦਾ ਇਹ ਇਕ ਵੱਡਾ ਕੇਸ ਹੈ। ਮੁੰਬਈ ਸਥਿਤ ਚੀਨੀ ਫ਼ਰਮਾਂ ਸਣੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਜਾਅਲੀ ਇੰਪੁੱਟ ਟੈਕਸ ਕ੍ਰੈਡਿਟ (ਆਈਟੀਸੀ) ਨਾਲ ਜੁੜੇ ਦਸਤਾਵੇਜ਼ ਜ਼ਬਤ ਕੀਤੇ। ਟੈਕਸਾਂ ਦੀ ਕੁਲ ਧੋਖਾਧੜੀ ਦੀ ਗਣਨਾ ਅਜੇ ਵੀ ਜਾਰੀ ਹੈ।
ਖ਼ੁਫ਼ੀਆ ਵਿੰਗ ਦੇ ਸੂਤਰਾਂ ਨੇ ਦਸਿਆ ਕਿ ਦਿੱਲੀ ਦੇ ਕਮਲੇਸ਼ ਮਿਸ਼ਰਾ ਨੇ ਜਾਅਲੀ ਫ਼ਰਮਾਂ ਦੇ ਨਾਮ 'ਤੇ 500 ਕਰੋੜ ਰੁਪਏ ਦੇ ਨਕਲੀ ਚਲਾਨ ਬਣਾਏ ਸਨ। (ਏਜੰਸੀ)
ਕਮਲੇਸ਼ ਮਿਸ਼ਰਾ ਨੇ ਦੇਸ਼ ਭਰ ਦੇ ਗ਼ਰੀਬ ਲੋਕਾਂ ਦੇ ਨਾਂ 'ਤੇ 23 ਕੰਪਨੀਆਂ ਬਣਾਈਆਂ ਜਿਨ੍ਹਾਂ ਵਿਚੋਂ ਬੈਂਗਲੁਰੂ ਦੇ ਕੁਝ ਅਜਿਹੇ ਵੀ ਸਨ ਜਿਨ੍ਹਾਂ ਕੋਲ ਪੈਨ ਅਤੇ ਆਧਾਰ ਕਾਰਡ ਸਨ। ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਦਸਤਾਵੇਜ਼ਾਂ ਦੀ ਵਰਤੋਂ ਕਰਨ ਲਈ ਅਪਣੇ ਨਾਮ ਨਾਲ ਕੰਪਨੀਆਂ ਨੂੰ ਸ਼ੁਰੂ ਕਰਨ ਲਈ ਨਕਲੀ ਚਾਲਾਨ ਬਣਾਏ।
ਕਮਲੇਸ਼ ਮਿਸ਼ਰਾ ਨੇ ਦਿਖਾਇਆ ਕਿ ਉਸ ਨੇ ਅਪਣੀਆਂ ਕਾਲਪਨਿਕ ਫ਼ਰਮਾਂ ਵਿਚ ਵਧੇਰੇ ਮੁਨਾਫ਼ੇ ਲਈ ਉਤਪਾਦ ਵੇਚੇ ਅਤੇ ਉਸ ਨੇ ਬਿੱਲਾਂ ਤੋਂ ਛੋਟ ਅਤੇ ਵੱਡੇ ਕਰਜ਼ੇ ਲੈਣ ਲਈ ਇਕ ਵੱਡੇ ਕਾਰੋਬਾਰ ਦਾ ਅਨੁਮਾਨ ਲਗਾਇਆ। ਬੈਂਗਲੁਰੂ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਜਿਨ੍ਹਾਂ ਨੇ ਮਿਸ਼ਰਾ ਨੂੰ ਜਾਅਲੀ ਕੰਪਨੀਆਂ ਵਿਚ ਡਾਇਰੈਕਟਰ ਬਣਾਇਆ ਸੀ। ਅਸੀਂ ਜੀਐੱਸਟੀ ਧੋਖਾਧੜੀ ਦਾ ਪਤਾ ਲਗਾਉਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ।
ਖੁਫ਼ੀਆ ਅਧਿਕਾਰੀ ਨੇ ਕਿਹਾ ਕਿ ਬੰਗਲੁਰੂ ਦੇ ਇਕ ਵਪਾਰੀ ਬਿਆਲਦੁਗੂ ਕ੍ਰਿਸ਼ਨਾਈਆ ਨੇ ਕੁਝ ਚੀਨੀ ਲੋਕਾਂ ਦੇ ਸਹਿਯੋਗ ਨਾਲ ਜੰਪ ਮੌਕੀ ਪ੍ਰਮੋਸ਼ਨ ਇੰਡੀਆ ਲਿਮਟਿਡ ਨਾਮਕ ਇਕ ਫ਼ਰਮ ਬਣਾਈ ਸੀ। ਫ਼ਰਮ ਰਾਹੀਂ ਕ੍ਰਿਸ਼ਨਾ ਨੇ ਭਾਰਤ ਵਿਚ ਚੰਗੀ ਤਰ੍ਹਾਂ ਸਥਾਪਤ ਚੀਨੀ ਫ਼ਰਮਾਂ ਨੂੰ ਜਾਅਲੀ ਚਲਾਨ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਚੀਜ਼ਾਂ ਜਾਂ ਸੇਵਾਵਾਂ ਵੇਚੀਆਂ ਹਨ। ਇਕ ਲਾਭ ਦੇ ਤੌਰ 'ਤੇ ਉਸ ਨੇ ਚਾਈਨਾ ਕੰਸਟ੍ਰਕਸ਼ਨ ਸੋਸੈਮ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਕੋਵਾਲਿਕ ਕੰਸਟਰੱਕਸ਼ਨਜ਼ ਵਲੋਂ ਭੇਜਿਆ 53 ਕਰੋੜ ਰੁਪਏ ਪ੍ਰਾਪਤ ਕੀਤਾ। (ਏਜੰਸੀ)
ਉਸ ਨੇ ਵੀਚੈਟ ਮੈਸੇਜਿੰਗ ਸੇਵਾ ਰਾਹੀਂ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਚੀਨੀ ਵਿਅਕਤੀਆਂ ਲਈ ਵੱਡੀ ਰਕਮ ਦੀ ਕ੍ਰਿਪਟੋਕੁਰੰਸੀ ਖ਼ਰੀਦ ਵੀ ਕੀਤੀ। (ਏਜੰਸੀ)