
ਉਹਨਾਂ ਦੱਸਿਆ ਕਿ ਸਵੇਰੇ 10 ਵਜੇ ਤੋਂ 1 ਵਜੇ ਤੱਕ ਇਸ ਸੰਬੰਧੀ ਗੂਗਲ ਮੀਟ ਉਪਰ ਸ਼ੂਗਰ ਦੇ ਮਰੀਜ਼ਾਂ ਲਈ ਭੋਜਨ ਦੀ ਕਾਊਂਸਲਿੰਗ ਬਾਰੇ ਇੱਕ ਸਮਾਗਮ ਹੋਵੇਗਾ ।
ਲੁਧਿਆਣਾ : ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਡਾਈਟ ਕਾਊਂਸਲਿੰਗ ਸੈਲ ਵੱਲੋਂ 17 ਨਵੰਬਰ ਨੂੰ ਵਿਸ਼ਵ ਭੋਜਨ ਦਿਹਾੜਾ ਮਨਾਇਆ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਕਿਰਨ ਬੈਂਸ ਨੇ ਦੱਸਿਆ ਕਿ ਵਿਸ਼ਵ ਡਾਇਬਿਟੀਜ਼ 14 ਨਵੰਬਰ ਨੂੰ ਹੁੰਦਾ ਹੈ ਪਰ ਇਸ ਵਾਰ ਦਿਵਾਲੀ ਕਾਰਨ 17 ਨਵੰਬਰ ਨੂੰ ਵਿਭਾਗ ਵਿੱਚ ਇਹ ਸਮਾਗਮ ਕੀਤੇ ਜਾਣਗੇ ।
ਉਹਨਾਂ ਦੱਸਿਆ ਕਿ ਸਵੇਰੇ 10 ਵਜੇ ਤੋਂ 1 ਵਜੇ ਤੱਕ ਇਸ ਸੰਬੰਧੀ ਗੂਗਲ ਮੀਟ ਉਪਰ ਸ਼ੂਗਰ ਦੇ ਮਰੀਜ਼ਾਂ ਲਈ ਭੋਜਨ ਦੀ ਕਾਊਂਸਲਿੰਗ ਬਾਰੇ ਇੱਕ ਸਮਾਗਮ ਹੋਵੇਗਾ । ਡਾ. ਬੈਂਸ ਨੇ ਕਿਹਾ ਕਿ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਵਿੱਚ ਡਾਇਬਿਟੀਜ਼ ਦੇ ਲਗਾਤਾਰ ਵਧ ਰਹੇ ਮਰੀਜ਼ਾਂ ਦੀ ਖੁਰਾਕ ਬਾਰੇ ਬਹੁਤ ਅਹਿਮ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ https://meet.google.com/fqn-੍ਰguc-dvu ਦੇ ਲਿੰਕ ਉਪਰ ਕਲਿੱਕ ਕੀਤਾ ਜਾ ਸਕਦਾ ਹੈ ।