Khanna Accident News: ਖੰਨਾ 'ਚ ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ; 2 ਨੌਜਵਾਨਾਂ ਦੀ ਮੌਤ
Published : Nov 16, 2023, 10:10 am IST
Updated : Nov 16, 2023, 10:10 am IST
SHARE ARTICLE
Khanna Accident
Khanna Accident

ਜਾਣਕਾਰੀ ਅਨੁਸਾਰ ਹਰਪਾਲ ਅਤੇ ਹਰਪ੍ਰੀਤ ਦੋਵੇਂ ਗੁਆਂਢੀ ਸਨ।

Khanna Accident News: ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਖੰਨਾ ਵਿਖੇ ਮਲੇਰਕੋਟਲਾ ਰੋਡ 'ਤੇ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ 'ਤੇ ਜਾ ਰਹੇ ਇਨ੍ਹਾਂ ਨੌਜਵਾਨਾਂ ਨੂੰ ਕੈਂਟਰ ਨੇ ਟੱਕਰ ਮਾਰੀ। ਮ੍ਰਿਤਕਾਂ ਦੀ ਪਛਾਣ ਹਰਪਾਲ ਸਿੰਘ ਕਾਲੂ (24) ਅਤੇ ਹਰਪ੍ਰੀਤ ਸਿੰਘ ਪ੍ਰੀਤ ਵਾਸੀ ਸੰਘੇੜਾ (ਬਰਨਾਲਾ) ਵਜੋਂ ਹੋਈ। ਜਾਣਕਾਰੀ ਅਨੁਸਾਰ ਹਰਪਾਲ ਅਤੇ ਹਰਪ੍ਰੀਤ ਦੋਵੇਂ ਗੁਆਂਢੀ ਸਨ।

ਉਹ ਖੰਨਾ ਵਿਖੇ ਮਲੇਰਕੋਟਲਾ ਰੋਡ ’ਤੇ ਗੁਰੂ ਨਾਨਕ ਸਟੀਲ ਵਰਕਰਜ਼ 'ਚ ਕੰਮ ਕਰਦੇ ਸੀ। ਜਦੋਂ ਦੋਵੇਂ ਮੋਟਰਸਾਈਕਲ 'ਤੇ ਜਾ ਰਹੇ ਸਨ ਤਾਂ ਇਕ ਕੈਂਟਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ। ਗੰਭੀਰ ਜ਼ਖਮੀ ਨੌਜਵਾਨਾਂ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਾਇਆ ਗਿਆ। ਹਸਪਤਾਲ ਪਹੁੰਚਣ ਤੋਂ ਕੁੱਝ ਦੇਰ ਬਾਅਦ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ। ਹਰਪਾਲ ਸਿੰਘ ਨੂੰ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿਤਾ ਗਿਆ। ਹਰਪਾਲ ਨੂੰ ਲੈ ਕੇ ਜਦੋਂ ਐਂਬੂਲੈਂਸ ਮੰਡੀ ਗੋਬਿੰਦਗੜ੍ਹ ਪਹੁੰਚੀ ਤਾਂ ਉਥੇ ਉਸ ਦੀ ਮੌਤ ਹੋ ਗਈ।

ਕੈਂਟਰ ਡਰਾਈਵਰ ਗ੍ਰਿਫਤਾਰ

ਖੰਨਾ ਦੇ ਥਾਣਾ ਸਿਟੀ 2 ਵਿਖੇ ਮ੍ਰਿਤਕ ਹਰਪਾਲ ਸਿੰਘ ਦੇ ਪਿਤਾ ਦਾਰਾ ਸਿੰਘ ਵਾਸੀ ਬਰਨਾਲਾ ਦੀ ਸ਼ਿਕਾਇਤ ’ਤੇ ਕੈਂਟਰ ਡਰਾਈਵਰ ਅਫਜ਼ਾਲ ਵਾਸੀ ਖਾਨਪੁਰ ਗੁੱਜਰ ਜ਼ਿਲ੍ਹਾ ਸਹਾਰਨਪੁਰ (ਯੂ.ਪੀ.) ਵਿਰੁਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਦਸੇ ਨੂੰ ਅੰਜਾਮ ਦੇਣ ਵਾਲੇ ਕੈਂਟਰ ਨੂੰ ਥਾਣੇ ਬੰਦ ਕਰਕੇ ਅਗਲੀ ਜਾਂਚ ਆਰੰਭੀ ਗਈ ਹੈ।

(For more news apart from 2 died in Khanna Accident, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement