
ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵੀਰਵਾਰ ਸਵੇਰੇ ਪੰਜਾਬ ਦੇ ਲੁਧਿਆਣਾ ਵਿਚ ਛਾਪੇਮਾਰੀ ਕੀਤੀ। ਛਾਪੇਮਾਰੀ ਆਈਐਸਆਈ ਦੇ ਨਵੇਂ ਮਾਡਿਊਲ ਦੇ ਵਿਰੁਧ...
ਲੁਧਿਆਣਾ : ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵੀਰਵਾਰ ਸਵੇਰੇ ਪੰਜਾਬ ਦੇ ਲੁਧਿਆਣਾ ਵਿਚ ਛਾਪੇਮਾਰੀ ਕੀਤੀ। ਛਾਪੇਮਾਰੀ ਆਈਐਸਆਈਐਸ ਦੇ ਨਵੇਂ ਮਾਡਿਊਲ ਦੇ ਵਿਰੁਧ ਚੱਲ ਰਹੀ ਜਾਂਚ ਨਾਲ ਸਬੰਧਿਤ ਹੈ। ਸਵੇਰੇ ਢਾਈ ਵਜੇ ਟੀਮ ਲੁਧਿਆਣਾ ਦੇ ਮਿਹਰਬਾਨ ਇਲਾਕੇ ਵਿਚ ਪਹੁੰਚੀ। ਇੱਥੇ ਰਾਹੋਂ ਰੋਡ ਸਥਿਤ ਧਾਰਮਿਕ ਸਥਾਨ ਤੋਂ ਟੀਮ ਨੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਮੁਹੰਮਦ ਉਵੈਸ ਨੂੰ ਹਿਰਾਸਤ ਵਿਚ ਲਿਆ ਹੈ। ਟੀਮ ਛੇ ਵਜੇ ਰਵਾਨਾ ਹੋ ਗਈ ਸੀ।
The mosque in Ludhiana from where the man was detained
ਦੱਸਿਆ ਜਾ ਰਿਹਾ ਹੈ ਕਿ ਟੀਮ ਦੇ ਨਾਲ ਲੁਧਿਆਣਾ ਪੁਲਿਸ ਦੀ ਕਰਾਈਮ ਇੰਨਵੈਸਟੀਗੇਸ਼ਨ ਟੀਮ ਵੀ ਸੀ। ਮਿਲੀ ਜਾਣਕਾਰੀ ਮੁਤਾਬਕ, ਮੁਹੰਮਦ ਉਵੈਸ ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਰਹਿਣ ਵਾਲਾ ਹੈ ਅਤੇ ਚਾਰ ਮਹੀਨੇ ਪਹਿਲਾਂ ਹੀ ਪੰਜਾਬ ਆਇਆ ਸੀ। ਇਹ ਜਾਣਕਾਰੀ ਧਾਰਮਿਕ ਸਥਾਨ ਦੇ ਪ੍ਰਧਾਨ ਮੁਹੰਮਦ ਜਮੀਲ ਅਹਿਮਦ ਨੇ ਦਿਤੀ।