
ਅਮਰੀਕੀ ਗਲੋਬਲ ਸਿਕਆਰਿਟੀ ਰਿਵਿਊ ਨੇ ਫਿਰ ਇਕ ਵਾਰ ਪਾਕਿਸਤਾਨੀ ਖੁਫੀਆ ਏਜੰਸੀ ਨੂੰ ਕਟਹਿਰੇ ਵਚ ਲਿਆ ਕੇ ਖਡ਼ਾ ਕੀਤਾ ਹੈ। ਇਸ ਵਾਰ ਰਿਵਿਊ ਦੇ ਮੁਤਾਬਕ...
ਲੰਡਨ : (ਭਾਸ਼ਾ) ਅਮਰੀਕੀ ਗਲੋਬਲ ਸਿਕਆਰਿਟੀ ਰਿਵਿਊ ਨੇ ਫਿਰ ਇਕ ਵਾਰ ਪਾਕਿਸਤਾਨੀ ਖੁਫੀਆ ਏਜੰਸੀ ਨੂੰ ਕਟਹਿਰੇ ਵਚ ਲਿਆ ਕੇ ਖਡ਼ਾ ਕੀਤਾ ਹੈ। ਇਸ ਵਾਰ ਰਿਵਿਊ ਦੇ ਮੁਤਾਬਕ ਇਹ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਆਈਐਸਆਈ ਏਜੰਸੀ ਨੇ ਅਤਿਵਾਦੀ ਸੰਗਠਨਾਂ ਦਾ ਸਮਰਥਨ ਕੀਤਾ ਹੈ ਜੋ ਭਾਰਤ ਦੇ ਅੰਦਰ ਸਰਗਰਮ ਹਨ। ਸਿਰਫ਼ ਇੰਨਾ ਹੀ ਨਹੀਂ ਇਹ ਅਫ਼ਗਾਨਿਸਤਾਨ ਵਿਚ ਵੀ ਅਪਣਾ ਜ਼ਿਆਦਾ ਪ੍ਰਭਾਵ ਪਾਉਂਦੇ ਹਨ। ਇਸ ਰਿਵਿਊ ਦੇ ਮੁਤਾਬਕ ਆਈਐਸਆਈ 'ਤੇ ਜੰਮੂ ਕਸ਼ਮੀਰ ਵਿਚ ਦਾਖ਼ਲ ਹੋਣ ਦੇ ਕਈ ਠੋਸ ਦਾਅਵੇ ਕੀਤੇ ਗਏ ਹਨ।
ISI
ਇੱਥੇ ਤੱਕ ਕਿ ਜੰਮੂ ਦੇ ਕਿਸ਼ਤਵਾੜ ਜਿਲ੍ਹੇ ਵਿਚ ਬੀਤੇ 7 ਦਸੰਬਰ ਨੂੰ ਹੋਏ ਹਮਲੇ ਦੇ ਪਿੱਛੇ ਵੀ ਆਈਐਸਆਈ ਦਾ ਹੱਥ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਘਟਨਾ ਤੋਂ ਬਾਅਦ ਪਕੜ 'ਚ ਆਏ ਸੂਹੀਏ ਨੂੰ ਆਈਐਸਆਈ ਦਾ ਖਬਰੀ ਤੱਕ ਦੱਸਿਆ ਗਿਆ ਹੈ। ਇੱਕ ਸੀਨੀਅਰ ਪੱਤਰਕਾਰ ਅਤੇ ਅਤੰਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਅਤੇ ਇੰਟਰਵਿਊ ਐਲੇਗਜ਼ੈਂਡਰ ਗਿਲਿਅਰਡ ਨੇ ਅਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਪਾਕਿਸਤਾਨ ਦੀ ਆਈਐਸਆਈ ਲਗਾਤਾਰ ਜੰਮੂ ਅਤੇ ਕਸ਼ਮੀਰ ਵਿਚ ਅਤਿਵਾਦੀਆਂ ਨੂੰ ਬੜਾਵਾ ਦੇ ਰਹੀ ਹੈ।
ISI
ਇਸ ਦੇ ਲਈ ਉਨ੍ਹਾਂ ਨੇ 7 ਦਸੰਬਰ ਨੂੰ ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਵਿਚ ਹੋਈ ਘਟਨਾ ਦਾ ਉਦਾਹਰਣ ਦਿਤਾ। ਜਿੱਥੇ ਪੁਲਿਸ ਨੇ ਸ਼ਹਰਾਨ ਸ਼ੇਖ ਨਾਮ ਦੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਪਾਕਿਸਤਾਨ ਦੀ ਜਾਸੂਸੀ ਸੰਸਥਾ ਲਈ ਕੰਮ ਕਰਦਾ ਸੀ। ਗਿਲਿਅਰਡ ਨੇ ਕਿਹਾ ਕਿ ਹਾਲਾਂਕਿ ਇੱਥੇ ਹਾਲਾਤ ਕਾਨੂੰਨੀ ਤੌਰ 'ਤੇ ਅਣਸੁਲਝੇ ਹਨ, ਇਸ ਘਟਨਾ ਨੇ ਇਕ ਵਾਰ ਫਿਰ ਤੋਂ ਪਾਕਿਸਤਾਨ ਦੀ ਆਈਐਸਆਈ ਅਤੇ ਖੇਤਰ ਦੇ ਅਤਿਵਾਦੀ ਸੰਗਠਨਾਂ ਦੇ ਨਾਲ ਉਸ ਦੇ ਰਿਸ਼ਤੇ ਨੂੰ ਸਾਹਮਣੇ ਲਿਆਉਣ ਦਾ ਕੰਮ ਕੀਤਾ।
ਗਿਲਿਅਰਡ ਨੇ ਅੱਗੇ ਲਿਖਿਆ, ਇਸ ਤਰ੍ਹਾਂ ਦੀ ਕੋਸ਼ਿਸਾਂ ਦੇ ਜ਼ਰੀਏ ਪਾਕਿਸਤਾਨ ਖੇਤਰੀ ਵਿਰਾਸਤ ਦਾ ਪ੍ਚਾਰ ਕਰਦੇ ਹੋਏ ਭਾਰਤ ਅਤੇ ਅਫ਼ਗਾਨਿਸਤਾਨ ਦੋਨਾਂ ਦੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਰਿਹਾ ਹੈ। ਆਈਐਸਆਈ ਨਾ ਸਿਰਫ਼ ਬਹੁਤ ਸਾਰੇ ਅਤਿਵਾਦੀ ਸੰਗਠਨਾਂ ਦੀ ਮਦਦ ਕਰਦਾ ਹੈ ਸਗੋਂ ਉਨ੍ਹਾਂ ਨੂੰ ਪੈਸਾ ਵੀ ਪ੍ਰਦਾਨ ਕਰਦਾ ਹੈ।
ISI
ਜਿਸ ਵਿਚ ਅਫ਼ਗਾਨ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਹਨ ਜਿਸ ਦੇ ਨਤੀਜੇ ਵਜੋਂ ਆਈਐਸਆਈ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਨੁਖੀ ਅਧਿਕਾਰੀ ਦੀ ਉਲੰਘਣਾ ਦੀ ਵਜ੍ਹਾ ਨਾਲ ਨਿੰਦਾ ਝੇਲਣੀ ਪਈ। ਗਿਲਿਅਰਡ ਨੇ ਆਈਐਸਆਈ ਨੂੰ ਅਤਿਵਾਦ ਤੋਂ ਨਜਿੱਠਣ ਲਈ ਬਣਾਈ ਗਈ ਨੀਤੀਆਂ ਨੂੰ ਲਾਗੂ ਕਰਨ ਵਿਚ ਅਸਫ਼ਲ ਦੱਸਿਆ।