11 IAS ਅਤੇ 66 PCS ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀਆਂ
Published : Feb 17, 2019, 12:39 pm IST
Updated : Feb 17, 2019, 12:39 pm IST
SHARE ARTICLE
Transfers
Transfers

ਪੰਜਾਬ ਸਰਕਾਰ ਨੇ 11 ਆਈ.ਏ.ਐਸ. ਅਤੇ 66 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ/ਤੈਨਾਤੀਆਂ ਦੇ ਹੁਕਮ ਜਾਰੀ ਕੀਤੇ...

ਚੰਡੀਗੜ੍ਹ : ਪੰਜਾਬ ਸਰਕਾਰ ਨੇ 11 ਆਈ.ਏ.ਐਸ. ਅਤੇ 66 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ/ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਆਈ.ਏ.ਐਸ. ਅਧਿਕਾਰੀਆਂ ਵਿਚ ਸ੍ਰੀ ਕੁਲਵੰਤ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ, (ਵਿਕਾਸ) ਜਲੰਧਰ, ਸੁਰਭੀ ਮਲਿਕ ਨੂੰ ਮੁੱਖ ਪ੍ਰਸ਼ਾਸਕ, ਪਟਿਆਲਾ ਵਿਕਾਸ ਅਥਾਰਟੀ, ਪਟਿਆਲਾ ਤੇ ਵਾਧੂ ਚਾਰਜ ਚੇਅਰਪਰਸਨ, ਸੁਧਾਰ ਟਰੱਸਟ, ਪਟਿਆਲਾ, ਸ੍ਰੀ ਹਰਪੀ੍ਰਤ ਸਿੰਘ ਸੂਦਨ ਨੂੰ ਵਧੀਕ ਡਿਪਟੀ ਕਮਿਸ਼ਨਰ, (ਜਨਰਲ) ਹੁਸ਼ਿਆਰਪੁਰ ਤੇ ਵਾਧੂ ਚਾਰਜ ਕਮਿਸ਼ਨਰ, ਨਗਰ ਨਿਗਮ, ਹੁਸ਼ਿਆਰਪੁਰ,

ਸ੍ਰੀ ਵਿਸ਼ੇਸ਼ ਸਾਰੰਗਲ ਨੂੰ ਵਧੀਕ ਡਿਪਟੀ ਕਮਿਸ਼ਨਰ, (ਵਿਕਾਸ) ਅੰਮ੍ਰਿਤਸਰ, ਸਾਕਸ਼ੀ ਸਾਹਨੀ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਐਸ.ਏ.ਐਸ. ਨਗਰ, ਕੋਮਲ ਮਿੱਤਲ ਨੂੰ ਮੁੱਖ ਪ੍ਰਸ਼ਾਸਕ, ਅੰਮ੍ਰਿਤਸਰ ਵਿਕਾਸ ਅਥਾਰਟੀ, ਅੰਮ੍ਰਿਤਸਰ ਤੇ ਵਾਧੂ ਚਾਰਜ ਮੁੱਖ ਕਾਰਜਕਾਰੀ ਅਫ਼ਸਰ, ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ, ਅੰਮ੍ਰਿਤਸਰ ਤੇ ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ, ਸ੍ਰੀ ਜਿਤੇਂਦਰ ਜੋਰਵਲ ਨੂੰ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ, ਜਲੰਧਰ ਤੇ ਵਾਧੂ ਚਾਰਜ ਮੁੱਖ ਕਾਰਜਕਾਰੀ ਅਫ਼ਸਰ, ਜਲੰਧਰ ਸਮਾਰਟ ਸਿਟੀ ਲਿਮਟਿਡ,

ਜਲੰਧਰ ਤੇ ਵਾਧੂ ਚਾਰਜ ਵਧੀਕ ਕਮਿਸ਼ਨਰ, ਨਗਰ ਨਿਗਮ, ਜਲੰਧਰ, ਮਿਸ ਅੰਮ੍ਰਿਤ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹੁਸ਼ਿਆਰਪੁਰ, ਸ੍ਰੀ ਸੰਦੀਪ ਕੁਮਾਰ ਨੂੰ ਉਪ ਮੰਡਲ ਮੈਜਿਸਟਰੇਟ, ਤਪਾ, ਅਮਰਪ੍ਰੀਤ ਕੌਰ ਸੰਧੂ ਨੂੰ ਉਪ ਮੰਡਲ ਮੈਜਿਸਟਰੇਟ, ਬਰਨਾਲਾ ਅਤੇ ਸ੍ਰੀ ਹਰਬੀਰ ਸਿਘ ਨੂੰ ਵਧੀਕ ਡਿਪਟੀ ਕਮਿਸ਼ਨਰ, (ਵਿਕਾਸ) ਕਪੂਰਥਲਾ ਤੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਵਾਧੂ ਚਾਰਜ ਵਧੀਕ ਸੀ.ਈ.ਓ. ਲਗਾਇਆ ਗਿਆ ਹੈ। 

ਇਸੇ ਤਰ੍ਹਾਂ ਪੀ.ਸੀ.ਐਸ. ਅਧਿਕਾਰੀਆਂ ਵਿੱਚ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਵਧੀਕ ਡਿਪਟੀ ਕਮਿਸ਼ਨਰ, (ਜਨਰਲ) ਫਿਰੋਜ਼ਪੁਰ, ਸ੍ਰੀ ਰਾਜੀਵ ਕੁਮਾਰ ਗੁਪਤਾ ਨੂੰ ਵਧੀਕ ਸਕੱਤਰ, ਰੁਜ਼ਗਾਰ ਉਤਪਤੀ ਤੇ ਸਿਖਲਾਈ ਤੇ ਵਾਧੂ ਚਾਰਜ ਵਧੀਕ ਮਿਸ਼ਨ ਡਾਇਰੈਕਟਰ, ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ, ਸ੍ਰੀ ਗੁਰਪ੍ਰੀਤ ਸਿੰਘ ਥਿੰਦ ਨੂੰ ਵਧੀਕ ਡਿਪਟੀ ਕਮਿਸ਼ਨਰ, (ਵਿਕਾਸ) ਬਠਿੰਡਾ, ਸ੍ਰੀ ਰਵਿੰਦਰ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰੂਪਨਗਰ,

ਸ੍ਰੀ ਸੁਭਾਸ਼ ਚੰਦਰ ਨੂੰ ਵਧੀਕ ਡਿਪਟੀ ਕਮਿਸ਼ਨਰ, (ਵਿਕਾਸ) ਸੰਗਰੂਰ, ਅਨੁਪਮ ਕਲੇਰ ਨੂੰ ਵਧੀਕ ਡਿਪਟੀ ਕਮਿਸ਼ਨਰ, (ਜਨਰਲ) ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਅਜੈ ਕੁਮਾਰ ਸੂਦ ਨੂੰ ਕਮਿਸ਼ਨਰ, ਨਗਰ ਨਿਗਮ, ਮੋਗਾ, ਸ੍ਰੀ ਚਰਨਦੇਵ ਸਿੰਘ ਮਾਨ ਨੂੰ ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ, ਸ੍ਰੀ ਤੇਜਿੰਦਰ ਪਾਲ ਸਿੰਘ ਸੰਧੂ ਨੂੰ ਵਧੀਕ ਡਿਪਟੀ ਕਮਿਸ਼ਨਰ, (ਜਨਰਲ) ਗੁਰਦਾਸਪੁਰ, ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਵਧੀਕ ਮੁੱਖ ਪ੍ਰਸ਼ਾਸਕ, ਬਠਿੰਡਾ ਵਿਕਾਸ ਅਥਾਰਟੀ, ਬਠਿੰਡਾ,

ਅਨੀਤਾ ਦਰਸ਼ੀ ਨੂੰ ਵਧੀਕ ਡਿਪਟੀ ਕਮਿਸ਼ਨਰ, (ਜਨਰਲ) ਮੋਗਾ, ਸ੍ਰੀ ਹਰਚਰਨ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ, (ਜਨਰਲ) ਪਠਾਨਕੋਟ ਤੇ ਵਾਧੂ ਚਾਰਜ ਕਮਿਸ਼ਨਰ, ਨਗਰ ਨਿਗਮ, ਪਠਾਨਕੋਟ, ਨਇਣ ਭੁੱਲਰ ਨੂੰ ਸਕੱਤਰ, ਰੀਜ਼ਨਲ ਟਰਾਂਸਪੋਰਟ ਅਥਾਰਟੀ, ਜਲੰਧਰ, ਸ੍ਰੀ ਸਕੱਤਰ ਸਿੰਘ ਬੱਲ ਨੂੰ ਉਪ ਮੰਡਲ ਮੈਜਿਸਟਰੇਟ, ਭੁਲੱਥ, ਮਨਦੀਪ ਕੌਰ ਨੂੰ ਉਪ ਮੰਡਲ ਮੈਜਿਸਟਰੇਟ, ਨਿਹਾਲ ਸਿੰਘ ਵਾਲਾ, ਅਨੁਪ੍ਰੀਤ ਕੌਰ ਨੂੰ ਅਸਟੇਟ ਅਫ਼ਸਰ, ਅੰਮ੍ਰਿਤਸਰ ਵਿਕਾਸ ਅਥਾਰਟੀ, ਅੰਮ੍ਰਿਤਸਰ ਤੇ ਵਾਧੂ ਚਾਰਜ ਵਧੀਕ ਮੁੱਖ ਪ੍ਰਸ਼ਾਸਕ, ਅੰਮ੍ਰਿਤਸਰ ਵਿਕਾਸ ਅਥਾਰਟੀ, ਅੰਮ੍ਰਿਤਸਰ,

ਲਵਜੀਤ ਕਲਸੀ ਨੂੰ ਵਧੀਕ ਮੁੱਖ ਪ੍ਰਸ਼ਾਸਕ, ਗਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ, ਲੁਧਿਆਣਾ, ਸ੍ਰੀ ਅਮਿਤ ਨੂੰ ਉਪ ਮੰਡਲ ਮੈਜਸਿਟਰੇਟ, ਦਸੂਹਾ, ਜਯੋਤੀ ਬਾਲਾ ਨੂੰ ਸਹਾਇਕ ਕਮਿਸ਼ਨਰ, (ਸ਼ਿਕਾਇਤਾਂ) ਹੁਸ਼ਿਆਰਪੁਰ, ਸ੍ਰੀ ਰਾਜਪਾਲ ਸਿੰਘ ਨੂੰ ਉਪ ਮੰਡਲ ਮੈਜਿਸਟਰੇਟ, ਜਲਾਲਾਬਾਦ, ਸ੍ਰੀ ਦਮਨਜੀਤ ਸਿੰਘ ਮਾਨ ਨੂੰ ਸਕੱਤਰ, ਰੀਜ਼ਨਲ ਟਰਾਂਸਪੋਰਟ ਅਥਾਰਟੀ, ਲੁਧਿਆਣਾ, ਸ੍ਰੀ ਸੰਜੀਵ ਕੁਮਾਰ ਨੂੰ ਉਪ ਮੰਡਲ ਮੈਜਿਸਟਰੇਟ, ਪਟਿਆਲਾ, ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਨੂੰ ਉਪ ਮੰਡਲ ਮੈਜਿਸਟਰੇਟ, ਕਪੂਰਥਲਾ,

ਸ੍ਰੀ ਨਵਰਾਜ ਸਿੰਘ ਬਰਾੜ ਨੂੰ ਐਲ.ਏ.ਸੀ. , ਪੀ.ਡਬਲਿਊ.ਡੀ., ਜਲੰਧਰ, ਨਵਨੀਤ ਕੌਰ ਬੱਲ ਨੂੰ ਉਪ ਮੰਡਲ ਮੈਜਿਸਟਰੇਟ, ਸੁਲਤਾਨਪੁਰ ਲੋਧੀ, ਸ੍ਰੀ ਸੋਰਭ ਕੁਮਾਰ ਅਰੋੜਾ ਨੂੰ ਉਪ ਮੰਡਲ ਮੈਜਿਸਟਰੇਟ, ਧਾਰਕਲਾਂ, ਚਾਰੁਮਿਤਾ ਨੂੰ ਉਪ ਮੰਡਲ ਮੈਜਿਸਟਰੇਟ, ਸ਼ਾਹਕੋਟ, ਸ੍ਰੀ ਮਨਜੀਤ ਸਿੰਘ ਚੀਮਾ ਨੂੰ ਉਪ ਮੰਡਲ ਮੈਜਿਸਟਰੇਟ, ਭਵਾਨੀਗੜ੍ਹ, ਸ੍ਰੀ ਹਰਦੀਪ ਸਿੰਘ ਨੂੰ ਉਪ ਮੰਡਲ ਮੈਜਿਸਟਰੇਟ, ਜੈਤੋ ਤੇ ਵਾਧੂ ਚਾਰਜ ਸਕੱਤਰ, ਰੀਜ਼ਨਲ ਟਰਾਂਸਪੋਰਟ ਅਥਾਰਟੀ, ਫਰੀਦਕੋਟ, ਸ੍ਰੀ ਨਿਤਿਸ਼ ਸਿੰਗਲਾ ਨੂੰ ਸੰਯੁਕਤ ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ, ਸ੍ਰੀ ਕੰਵਲਜੀਤ ਸਿੰਘ ਨੂੰ ਉਪ ਮੰਡਲ ਮੈਜਿਸਟਰੇਟ, ਪੱਟੀ,

ਸ੍ਰੀ ਬਲਬੀਰ ਰਾਜ ਸਿੰਘ ਨੂੰ ਉਪ ਮੰਡਲ ਮੈਜਿਸਟਰੇਟ, ਬਟਾਲਾ, ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਨੂੰ ਉਪ ਮੰਡਲ ਮੈਜਿਸਟਰੇਟ, ਖਡੂਰ ਸਾਹਿਬ, ਸ੍ਰੀ ਰਾਮ ਸਿੰਘ ਨੂੰ ਡਿਪਟੀ ਸਕੱਤਰ, ਉਦਯੋਗ ਤੇ ਵਣਜ, ਸ੍ਰੀ ਵਰਿੰਦਰ ਸਿੰਘ ਨੂੰ ਸਹਾਇਕ ਕਮਿਸ਼ਨਰ, (ਸ਼ਿਕਾਇਤਾਂ) ਬਠਿੰਡਾ, ਸ੍ਰੀ ਰੋਹਿਤ ਗੁਪਤਾ ਨੂੰ ਡਿਪਟੀ ਸਕੱਤਰ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਸ੍ਰੀ ਅਰਵਿੰਦ ਕੁਮਾਰ ਨੂੰ ਸਕੱਤਰ, ਰੀਜ਼ਨਲ ਟਰਾਂਸਪੋਰਟ ਅਥਾਰਟੀ, ਪਟਿਆਲਾ, ਸ੍ਰੀ ਜੈ ਇੰਦਰ ਸਿੰਘ ਨੂੰ ਉਪ ਮੰਡਲ ਮੈਜਿਸਟਰੇਟ, ਫਗਵਾੜਾ, ਸ੍ਰੀ ਗੁਰਸਿਮਰਨ ਸਿੰਘ ਢਿੱਲੋਂ ਨੂੰ ਉਪ ਮੰਡਲ ਮੈਜਿਸਟਰੇਟ, ਡੇਰਾ ਬਾਬਾ ਨਾਨਕ,

ਪੂਨਮ ਪ੍ਰੀਤ ਕੌਰ ਨੂੰ ਸੰਯੁਕਤ ਕਮਿਸ਼ਨਰ, ਨਗਰ ਨਿਗਮ, ਲੁਧਿਆਣਾ, ਅਨਮਜੋਤ ਕੌਰ ਨੂੰ ਡਿਪਟੀ ਡਾਇਰੈਕਟਰ, ਸ਼ਹਿਰੀ ਸਥਾਨਕ ਇਕਾਈਆਂ, ਅੰਮ੍ਰਿਤਸਰ, ਸ੍ਰੀ ਵਿਕਾਸ ਹੀਰਾ ਨੰ ਉਪ ਮੰਡਲ ਮੈਜਿਸਟਰੇਟ, ਅੰਮ੍ਰਿਤਸਰ-1, ਸੁਮਿਤ ਮੁੱਧ ਨੂੰ ਉਪ ਮੰਡਲ ਮੈਜਿਸਟਰੇਟ, ਫਿਲੌਰ, ਸ੍ਰੀ ਦੀਪਕ ਭਾਟੀਆ ਨੂੰ ਉਪ ਮੰਡਲ ਮੈਜਿਸਟਰੇਟ, ਗੁਰਦਾਸਪੁਰ, ਸ੍ਰੀ ਰਜਨੀਸ਼ ਅਰੋੜਾ ਨੂੰ ਉਪ ਮੰਡਲ ਮੈਜਿਸਟਰੇਟ, ਰਾਜਪੁਰਾ, ਸ੍ਰੀ ਓਮ ਪ੍ਰਕਾਸ਼ ਨੂੰ ਉਪ ਮੰਡਲ ਮੈਜਿਸਟਰੇਟ, ਗਿੱਦੜਬਾਹਾ, ਸ੍ਰੀ ਅਸ਼ੋਕ ਕੁਮਾਰ ਨੂੰ ਉਪ ਮੰਡਲ ਮੈਜਿਸਟਰੇਟ, ਬਾਬਾ ਬਕਾਲਾ,

ਸਵਰਨਜੀਤ ਕੌਰ ਨੂੰ ਉਪ ਮੰਡਲ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਜਸਬੀਰ ਸਿੰਘ-3 ਨੂੰ ਉਪ ਮੰਡਲ ਮੈਜਿਸਟਰੇਟ, ਬਲਾਚੌਰ, ਸ੍ਰੀ ਹਰਬੰਸ ਸਿੰਘ-2 ਨੂੰ ਉਪ ਮੰਡਲ ਮੈਜਿਸਟਰੇਟ, ਗੜ੍ਹਸ਼ੰਕਰ, ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਨੂੰ ਉਪ ਮੰਡਲ ਮੈਜਿਸਟਰੇਟ, ਲੁਧਿਆਣਾ (ਪੱਛਮੀ), ਸ੍ਰੀ ਬਬਨਦੀਪ ਸਿੰਘ ਵਾਲੀਆ ਨੂੰ ਉਪ ਮੰਡਲ ਮੈਜਿਸਟਰੇਟ, ਤਲਵੰਡੀ ਸਾਬੋ, ਕਨੂ ਗਰਗ ਨੂੰ ਉਪ ਮੰਡਲ ਮੈਜਿਸਟਰੇਟ, ਆਨੰਦਪੁਰ ਸਾਹਿਬ, ਸ੍ਰੀ ਕੇਸ਼ਵ ਗੋਇਲ ਨੂੰ ਉਪ ਮੰਡਲ ਮੈਜਿਸਟਰੇਟ, ਬਾਘਾਪੁਰਾਣਾ,

ਸ੍ਰੀ ਖੁਸ਼ਦਿਲ ਸਿੰਘ ਨੂੰ ਉਪ ਮੰਡਲ ਮੈਜਿਸਟਰੇਟ, ਰਾਮਪੁਰਾ ਫੂਲ, ਸ੍ਰੀ ਨਮਨ ਮਾਰਕਨ ਨੂੰ ਉਪ ਮੰਡਲ ਮੈਜਿਸਟਰੇਟ, ਸਮਾਣਾ, ਸ੍ਰੀ ਅਰਸ਼ਦੀਪ ਸਿੰਘ ਲੁਬਾਣਾ ਨੂੰ ਉਪ ਮੰਡਲ ਮੈਜਿਸਟਰੇਟ, ਪਠਾਨਕੋਟ, ਸ੍ਰੀ ਸ਼ਿਵ ਰਾਜ ਸਿੰਘ ਬੱਲ ਨੂੰ ਉਪ ਮੰਡਲ ਮੈਜਿਸਟਰੇਟ, ਅੰਮ੍ਰਿਤਸਰ-2, ਸ੍ਰੀ ਕੁਲਦੀਪ ਬਾਵਾ ਨੂੰ ਉਪ ਮੰਡਲ ਮੈਜਿਸਟਰੇਟ, ਗੁਰੂਹਰਸਹਾਏ,ਸੀ੍ਰ ਬਲਵਿੰਦਰ ਸਿੰਘ ਨੂੰ ਉਪ ਮੰਡਲ ਮੈਜਿਸਟਰੇਟ, ਕੋਟਕਪੁਰਾ, ਸ੍ਰੀ ਬਲਜਿੰਦਰ ਸਿੰਘ ਢਿੱਲੋਂ ਨੂੰ ਉਪ ਮੰਡਲ ਮੈਜਿਸਟਰੇਟ, ਜਗਰਾਉਂ,

ਸ੍ਰੀ ਵਿਕਰਮਜੀਤ ਸਿੰਘ ਪੰਥੇ ਨੂੰ ਉਪ ਮੰਡਲ ਮੈਜਿਸਟਰੇਟ, ਅਹਿਮਦਗੜ੍ਹ, ਸ੍ਰੀ ਅਮਿਤ ਸਰੀਨ ਨੂੰ ਉਪ ਮੰਡਲ ਮੈਜਿਸਟਰੇਟ, ਹੁਸ਼ਿਆਰਪੁਰ, ਸ੍ਰੀ ਪਵਿੱਤਰ ਸਿੰਘ ਨੂੰ ਉਪ ਮੰਡਲ ਮੈਜਿਸਟਰੇਟ, ਦਿੜ੍ਹਬਾ, ਸ੍ਰੀ ਤਰਸੇਮ ਚੰਦ ਨੂੰ ਉਪ ਮੰਡਲ ਮੈਜਿਸਟਰੇਟ, ਮੌੜ, ਸ੍ਰੀ ਸੰਜੀਵ ਕੁਮਾਰ ਨੂੰ ਉਪ ਮੰਡਲ ਮੈਜਿਸਟਰੇਟ, ਫ਼ਤਿਹਗੜ੍ਹ ਸਾਹਿਬ ਤੈਨਾਤ ਕੀਤਾ ਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement