ਵਿਅਕਤੀ ਦੇ ਸਰੀਰ 'ਚੋਂ ਕੱਢੀ ਲੋਹੇ ਦੀ ਰਾਡ, ਡਾਕਟਰਾਂ ਨੇ ਦਿੱਤੀ ਨਵੀਂ ਜ਼ਿੰਦਗੀ
Published : Feb 17, 2020, 10:16 am IST
Updated : Feb 17, 2020, 10:30 am IST
SHARE ARTICLE
File Photo
File Photo

ਇੰਦਰਪ੍ਰਸਥ ਅਪੋਲੋ ਹਸਪਤਾਲ 'ਚ ਡਾਕਟਰਾਂ ਨੇ 19 ਸਾਲਾਂ ਨੌਜਵਾਨ ਦੀ ਪਿੱਠ 'ਚੋਂ ਲੋਹੇ ਦੀ ਰਾਡ ਕੱਢ ਕੇ ਉਸਦੀ ਜਾਨ ਬਚਾ ਕੇ ਉਸ ਨੂੰ ਨਵੀਂ ਜਿੰਦਗੀ ਦਿੱਤੀ ਹੈ

ਨਵੀਂ ਦਿੱਲੀ: ਇੰਦਰਪ੍ਰਸਥ ਅਪੋਲੋ ਹਸਪਤਾਲ 'ਚ ਡਾਕਟਰਾਂ ਨੇ 19 ਸਾਲਾਂ ਨੌਜਵਾਨ ਦੀ ਪਿੱਠ 'ਚੋਂ ਲੋਹੇ ਦੀ ਰਾਡ ਕੱਢ ਕੇ ਉਸਦੀ ਜਾਨ ਬਚਾ ਕੇ ਉਸ ਨੂੰ ਨਵੀਂ ਜਿੰਦਗੀ ਦਿੱਤੀ ਹੈ। ਮੁਕੁਲ ਨਾਂ ਦੇ ਵਿਅਕਤੀ ਦੀ ਪਿੱਠ ਵਿਚੋਂ ਇਹ ਰਾਡ ਉਸਦੇ ਸੀਨੇ ਤੱਕ ਪਹੁੰਚ ਗਈ ਸੀ। ਡਾਕਟਰਾਂ ਨੇ ਦੱਸਿਆ ਕਿ ਉਸਦੀ ਪਿੱਠ 'ਚ 6-7 ਸੈਂਟੀਮੀਟਰ ਲੰਬੀ ਰਾਡ ਦਾਖਿਲ ਹੋ ਗਈ ਸੀ।

Doctors OprationDoctors Opration

ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਸਾਰੀ ਪ੍ਰਕਿਰਿਆ ਉਸ ਨੂੰ ਢਿੱਡ ਦੇ ਭਾਰ ਲਿਟਾ ਕੇ ਹੀ ਕਰਨੀ ਸੀ। ਜੇਕਰ ਸਾਵਧਾਨੀ ਤੋਂ ਬਿਨ੍ਹਾਂ ਰਾਡ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਖੂਨ ਵਗਣ ਨਾਲ ਕੁੱਝ ਹੀ ਮਿੰਟਾਂ 'ਚ ਉਸਦੀ ਮੌਤ ਹੋ ਸਕਦੀ ਸੀ। ਆਪਰੇਸ਼ਨ ਤੋਂ ਕੁੱਝ ਸਮੇਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਮੁਕੁਲ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਤੁਰੰਤ ਇਲਾਜ ਕਰਨ ਵਾਲੇ ਡਾਕਟਰਾਂ ਦਾ ਧੰਨਵਾਦ ਕਰਨ ਲਈ ਉਨ੍ਹਾਂ ਕੋਲ ਸ਼ਬਦ ਨਹੀਂ ਹਨ।

Doctores OprationDoctores Opration

ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਇਕ ਸਰਕਾਰੀ ਹਸਪਤਾਲ ਵਿਚ ਮਾਨਸਿਕ ਰੂਪ ਤੋਂ ਬਿਮਾਰ ਇਕ ਔਰਤ ਦੇ ਪੇਟ ਵਿਚੋਂ 1.5 ਕਿਲੋਗ੍ਰਾਮ ਤੋਂ ਜ਼ਿਆਦਾ ਗਹਿਣੇ ਅਤੇ ਸਿੱਕੇ ਕੱਢੇ ਗਏ ਸਨ। ਇਕ ਡਾਕਟਰ ਨੇ ਇਹ ਜਾਣਕਾਰੀ ਦਿੱਤੀ ਸੀ।

File PhotoFile Photo

ਰਾਮਪੁਰਹਾਟ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਸਰਜਰੀ ਵਿਭਾਗ ਦੇ ਮੁਖੀ ਸਿਧਾਰਥ ਵਿਸ਼ਵਾਸ ਨੇ ਕਿਹਾ ਸੀ ਕਿ 26 ਸਾਲਾ ਔਰਤ ਦੇ ਪੇਟ ਵਿਚੋਂ 5 ਰੁਪਏ ਅਤੇ 10 ਰੁਪਏ ਦੇ 90 ਸਿੱਕੇ, ਚੇਨ, ਵਾਲੀਆਂ, ਝੁਮਕੇ, ਚੂੜੀਆਂ, ਝਾਂਜਰਾਂ, ਕੜਾ ਅਤੇ ਘੜੀਆਂ ਕੱਢੇ ਗਏ ਸਨ ਵਿਭਾਗ ਦੇ ਮੁਖੀ ਨੇ  ਸਰਜਰੀ ਤੋਂ ਬਾਅਦ ਕਿਹਾ ਕਿ ਜ਼ਿਆਦਾਤਰ ਗਹਿਣੇ ਤਾਂਬੇ ਅਤੇ ਪਿੱਤਲ ਦੇ ਸਨ ਪਰ ਉਹਨਾਂ ਵਿਚ ਕੁਝ ਸੋਨੇ ਦੇ ਗਹਿਣੇ ਵੀ ਸਨ।

File PhotoFile Photo

ਔਰਤ ਦੀ ਮਾਂ ਨੇ ਕਿਹਾ ਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਦੇ ਘਰ ਵਿਚੋਂ ਗਹਿਣੇ ਗਾਇਬ ਹੋ ਰਹੇ ਸਨ ਪਰ ਜਦੋਂ ਵੀ ਪਰਿਵਾਰ ਉਹਨਾਂ ਤੋਂ ਪੁੱਛ-ਗਿੱਛ ਕਰਦਾ ਸੀ ਤਾਂ ਉਹ ਰੋਣ ਲੱਗਦੀ ਸੀ। ਔਰਤ ਦੀ ਮਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਲੜਕੀ ਮਾਨਸਿਕ ਪੱਖੋਂ ਬਿਮਾਰ ਸੀ। ਪਿਛਲੇ ਕੁਝ ਦਿਨਾਂ ਤੋਂ ਉਹ ਖਾਣਾ ਖਾਣ ਤੋਂ ਬਾਅਦ ਉਲਟੀ ਕਰ ਦਿੰਦੀ ਸੀ। ਉਸ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਲੜਕੀ ਅਪਣੇ ਭਰਾ ਦੀ ਦੁਕਾਨ ਤੋਂ ਸਿੱਕੇ ਲਿਆਈ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement