
ਡਿਪੋਰਟ ਹੋ ਕੇ ਆਏ ਜਸ਼ਨਦੀਪ ਸਿੰਘ ਨੇ ਪੰਜਾਬ ਸਰਕਾਰ ਨੂੰ ਲਗਾਈ ਮਦਦ ਗੁਹਾਰ
ਫ਼ਿਰੋਜ਼ਪੁਰ: ਅਮਰੀਕਾ ਵਿਚੋਂ ਭਾਰਤੀ ਨੌਜਵਾਨਾਂ ਦੇ ਤਿੰਨ ਜਹਾਜ਼ ਹੋ ਚੁੱਕੇ ਹਨ। ਫਿਰੋਜ਼ਪੁਰ ਦੇ ਪਿੰਡ ਬੇਲਰ ਦੇ ਜਸ਼ਨਦੀਪ ਸਿੰਘ ਵੀ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਹੈ। ਜਸ਼ਨਦੀਪ ਸਿੰਘ ਨੇ ਉਥੇ ਦੀ ਸਥਿਤੀ ਬਾਰੇ ਜਦੋਂ ਦੱਸਿਆ ਤਾਂ ਸੁਣ ਕੇ ਸਾਰੇ ਹੈਰਾਨ ਰਹਿ ਗਏ। ਡਿਪੋਰਟ ਹੋਏ ਜਸ਼ਨਦੀਪ ਸਿੰਘ ਨੇ ਕਿਹਾ ਹੈਕਿ ਅਮਰੀਕੀ ਕੈਂਪ ਵਿੱਚ ਉਨ੍ਹਾਂ ਨੂੰ ਦਸਤਾਰ ਵੀ ਨਹੀਂ ਦਿੱਤੀ ਅਤੇ ਨਾਲ ਦਿਮਾਗੀ ਤੌਰ ਉੱਤੇ ਪਰੇਸ਼ਾਨ ਵੀ ਕੀਤਾ ਗਿਆ।
ਜਸ਼ਨਦੀਪ ਸਿੰਘ ਨੇ ਅਮਰੀਕਾ ਉੱਤੇ ਇਲਜ਼ਾਮ ਲਗਾਇਆ ਹੈ ਕਿ ਕੈਂਪ ਦੌਰਾਨ ਅਮਰੀਕੀ ਪੁਲਿਸ ਨੇ ਦਸਤਾਰ ਉਤਾਰ ਦਿੱਤੀ ਸੀ, ਜੋ ਕਿ ਦਸਤਾਰ ਦੀ ਬੇਅਦਬੀ ਹੈ।
ਅਮਰੀਕਾ ਤੋਂ ਲਗਾਤਾਰ ਭਾਰਤੀਆਂ ਨੂੰ ਡਿਪੋਰਟ ਕਰਕੇ ਆਪਣੇ ਜਹਾਜਾਂ ਤੇ ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ਤੇ ਵਾਪਸ ਭੇਜਿਆ ਜਾ ਰਿਹਾ ਹੈ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਏ ਫਿਰੋਜ਼ਪੁਰ ਦੇ ਪਿੰਡ ਬੇਲਰ ਦੇ ਰਹਿਣ ਵਾਲੇ ਜਸ਼ਨਦੀਪ ਸਿੰਘ ਨੇ ਆਪਣੀ ਦਾਸਤਾਂ ਨੂੰ ਦੱਸਦੇ ਹੋਏ ਸਭ ਦੇ ਰੋਂਗਟੇ ਖੜੇ ਕਰ ਦਿੱਤੇ ਉਸ ਨੇ ਦੱਸਿਆ ਕਿ ਕੈਂਪ ਦੇ ਵਿੱਚ ਉਹਨਾਂ ਦੇ ਨਾਲ ਅਮਰੀਕਾ ਦੀ ਪੁਲਿਸ ਵੱਲੋਂ ਮੈਂਟਲੀ ਟੋਰਚਰ ਕੀਤਾ ਗਿਆ ਅਤੇ ਉਸ ਦੀ ਦਸਤਾਰ ਨੂੰ ਉਤਾਰ ਕੇ ਉਹਨਾਂ ਵੱਲੋਂ ਸੁੱਟ ਦਿੱਤਾ ਗਿਆ ਜਿਸ ਨਾਲ ਉਸ ਦੀ ਦਸਤਾਰ ਦੀ ਬੇਅਦਬੀ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਉਹ ਯੂਰਪ ਦੇ ਰਸਤੇ ਤੇ ਸੜਕਾਂ ਰਾਹੀਂ ਅਮਰੀਕਾ ਪਹੁੰਚਿਆ ਸੀ ਜਿਸ ਨੂੰ ਉੱਥੇ ਫੜਨ ਤੋਂ ਬਾਅਦ ਉਸ ਨੂੰ ਕੈਂਪ ਵਿੱਚ ਰੱਖਿਆ ਗਿਆ ਤੇ ਬਾਅਦ ਵਿੱਚ ਡਿਪੋਰਟ ਕਰ ਦਿੱਤਾ ਗਿਆ ਉੱਥੇ ਉਸਨੇ ਇਹ ਵੀ ਦੱਸਿਆ ਕਿ ਅਮਰੀਕਾ ਪੁਲਿਸ ਵੱਲੋਂ ਉਹਨਾਂ ਨੂੰ ਮੈਂਟਲੀ ਤੌਰ ਤੇ ਟੋਰਚਰ ਕੀਤਾ ਜਾ ਰਿਹਾ ਹੈ। ਜਸ਼ਨਦੀਪ ਸਿੰਘ ਨੇ ਦੱਸਿਆ ਕਿ ਅਮਰੀਕਾ ਦੇ ਇਹਨਾਂ ਕੈਂਪਾਂ ਵਿੱਚ ਹਜੇ ਵੀ ਕਾਫੀ ਭਾਰਤੀ ਨੌਜਵਾਨ ਹਨ ਜੋ ਫੜੇ ਹੋਏ ਹਨ।
ਉੱਥੇ ਹੀ ਇਸ ਨੌਜਵਾਨ ਦੀ ਹੌਸਲਾ ਅਫ਼ਜਾਈ ਦੇ ਲਈ ਫਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਨੀਸ਼ ਦਹੀਆਂ ਜਸ਼ਨਦੀਪ ਦੇ ਘਰ ਪਹੁੰਚੇ। ਉੱਥੇ ਉਹਨਾਂ ਨੇ ਨੌਜਵਾਨ ਦਾ ਹੌਂਸਲਾ ਫਜਾਈ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਯੋਗਤਾ ਅਨੁਸਾਰ ਨੌਕਰੀ ਜਾਂ ਕਾਰੋਬਾਰ ਦਾ ਪ੍ਰਬੰਧ ਕਰੇਗੀ।