ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨਾਲ ਗ਼ੈਰ-ਮਨੁੱਖੀ ਵਤੀਰਾ ਨਿੰਦਣਯੋਗ: ਕੁਲਤਾਰ ਸਿੰਘ ਸੰਧਵਾਂ
Published : Feb 17, 2025, 8:44 pm IST
Updated : Feb 17, 2025, 8:44 pm IST
SHARE ARTICLE
Inhumane treatment of Indians deported from US is condemnable: Kultar Singh Sandhwan
Inhumane treatment of Indians deported from US is condemnable: Kultar Singh Sandhwan

ਸਿੱਖ ਨੌਜਵਾਨਾਂ ਨੂੰ ਦਸਤਾਰਾਂ ਪਹਿਨਣ ਦੀ ਇਜਾਜ਼ਤ ਨਾ ਦੇਣ ਦੀ ਕਾਰਵਾਈ ਬਹੁਤ ਹੀ ਮੰਦਭਾਗੀ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਾਲ ਹੀ ਵਿੱਚ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਨਾਲ ਕੀਤੇ ਗਏ ਗੈਰਮਨੁੱਖੀ ਵਤੀਰੇ ਦੀ ਸਖ਼ਤ ਨਿੰਦਾ ਕੀਤੀ ਹੈ। ਉਹਨਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਦਸਤਾਰਾਂ ਪਹਿਨਣ ਦੀ ਇਜਾਜ਼ਤ ਨਾ ਦੇਣ ਦੀ ਕਾਰਵਾਈ ਬਹੁਤ ਹੀ ਮੰਦਭਾਗੀ ਹੈ ਅਤੇ ਭਾਰਤੀਆਂ ਦੇ ਹੱਥਕੜੀਆਂ ਤੇ ਲੱਤਾਂ ‘ਚ ਬੇੜੀਆਂ ਪਾਉਣਾ ਬਹੁਤ ਹੀ ਨਿੰਦਣਯੋਗ ਹੈ।

ਸਪੀਕਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ ਵਿੱਚ ਹੀ ਰਹਿ ਕੇ ਕਿੱਤਾਮੁਖੀ ਕੋਰਸਾਂ ਵਿੱਚ ਮੁਹਾਰਤ ਹਾਸਲ ਕਰਨ, ਜਿਸ ਨਾਲ ਉਹ ਆਪਣਾ ਕੰਮ ਸ਼ੁਰੂ ਕਰਨ ਦੇ ਨਾਲ-ਨਾਲ ਰੋਜ਼ਗਾਰ ਦੇਣ ਦੇ ਯੋਗ ਬਣ ਸਕਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਦੇਸ਼ਾਂ ਵਿੱਚ ਨਿਗੁਣੀਆਂ ਨੌਕਰੀਆਂ ਕਰਨ ਲਈ 50 ਲੱਖ ਰੁਪਏ ਤੱਕ ਦੀ ਆਪਣੀ ਮਿਹਨਤ ਦੀ ਕਮਾਈ ਖਰਚ ਕਰਨ ਤੇ ਆਪਣੀਆਂ ਕੀਮਤੀ ਜਾਨਾਂ ਨੂੰ ਜੋਖ਼ਮ ਵਿੱਚ ਪਾ ਕੇ ਪੰਜਾਬ ਦੀ ਉਪਜਾਊ ਧਰਤੀ ਨੂੰ ਛੱਡਣਾ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ।

 ਸੰਧਵਾਂ ਨੇ ਅੱਗੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੂੰ ਪੰਜਾਬ ਦੇ ਨੌਜਵਾਨਾਂ 'ਤੇ ਬਹੁਤ ਮਾਣ ਹੈ ਜੋ ਸਖ਼ਤ ਮਿਹਨਤ ਕਰਨ ਲਈ ਜਾਣੇ ਜਾਂਦੇ ਹਨ ਅਤੇ ਕੰਪਿਊਟਰ ਹਾਰਡਵੇਅਰ, ਸਾਫਟਵੇਅਰ, ਇਲੈਕਟ੍ਰੀਸ਼ੀਅਨ, ਡਰਾਫਟਸਮੈਨ, ਮੋਬਾਈਲ ਰਿਪੇਅਰ, ਆਰਟ ਐਂਡ ਕਰਾਫਟ, ਜਿਊਲਰੀ ਡਿਜ਼ਾਈਨਿੰਗ, ਆਟੋਮੋਬਾਈਲ ਟੈਸਟਿੰਗ ਐਂਡ ਰਿਪੇਅਰ, ਟੂਲ ਐਂਡ ਡਾਈ, ਮਲਟੀ ਮੀਡੀਆ, ਫੋਟੋਗ੍ਰਾਫੀ, ਇੰਟੀਰੀਅਰ ਡਿਜ਼ਾਈਨਿੰਗ, ਬਿਊਟੀਸ਼ੀਅਨ, ਫੈਸ਼ਨ ਡਿਜ਼ਾਈਨਿੰਗ, ਕਟਿੰਗ ਐਂਡ ਟੇਲਰਿੰਗ, ਸੀ.ਏ.ਡੀ.-ਸੀ.ਏ.ਐਮ., ਟੂਰਿਜ਼ਮ ਐਂਡ ਹੋਸਪਿਟੈਲਿਟੀ, ਮੈਡੀਕਲ ਐਂਡ ਹੈਲਥ ਕੇਅਰ ਆਦਿ ਵਰਗੇ ਕਈ ਕਿੱਤਾਮੁਖੀ ਕੋਰਸ ਸਿੱਖ ਕੇ ਆਪਣੇ ਦੇਸ਼ ਵਿੱਚ ਬਿਹਤਰ ਜੀਵਨ ਬਤੀਤ ਕਰ ਸਕਦੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement