
23-03-2022 ਤੋਂ 31-01-2025 ਤੱਕ 738 ਮਾਮਲੇ ਦਰਜ
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਭ੍ਰਿਸ਼ਟਾਚਾਰ ਨੂੰ ਲੈ ਕੇ ਅੰਕੜੇ ਜਾਰੀ ਕੀਤੇ ਹਨ। ਵਿਜੀਲੈਂਸ ਬਿਊਰੋ ਦਾ ਕਹਿਣਾ ਹੈ ਕਿ 23-03-2022 ਤੋਂ 31-01-2025 ਤੱਕ 738 ਮਾਮਲੇ ਦਰਜ ਕੀਤੇ ਹਨ। ਬਿਊਰੋ ਵੱਲੋਂ ਜਾਰੀ ਅੰਕੜਿਆ ਮੁਤਾਬਿਕ 817 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦਾ ਕਹਿਮਾ ਹੈ ਕਿ 94 ਭ੍ਰਿਸ਼ਟਾਚਾਰ ਮਾਮਲਿਆ ਵਿੱਚ 126 ਦੋਸ਼ੀ ਕਰਾਰ ਦਿੱਤੇ। ਵਿਜੀਲੈਂਸ ਬਿਊਰੋ ਨੇ ਹੈਲਪ ਲਾਈਨ ਨੰਬਰ 9501 200 200 ਜਾਰੀ ਕੀਤਾ ਹੈ।
ਸਾਰੇ ਰੂਪਾਂ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਅਤੇ ਰਾਜ ਦੇ ਸ਼ਾਸਨ ਪ੍ਰਣਾਲੀ 'ਤੇ ਇਸਦੇ ਖਰਾਬ ਪ੍ਰਭਾਵ ਨੂੰ ਖਤਮ ਕਰਨਾ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਲੋਕਾਂ ਨੂੰ ਅੱਗੇ ਆਉਣ ਅਤੇ ਪੰਜਾਬ ਵਿੱਚ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਕੇ ਇਸਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਨੇ 23 ਮਾਰਚ 2022 ਨੂੰ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਸ਼ੁਰੂ ਕੀਤੀ ਹੈ।
ਵਿਜੀਲੈਂਸ ਬਿਊਰੋ ਨੇ ਕਿਹਾ ਹੈ ਕਿ 23-03-2022 ਤੋਂ 31-01-2025 ਤੱਕ ਆਡੀਓ-ਵੀਡੀਓ ਰਿਕਾਰਡਿੰਗਾਂ ਵਾਲੀਆਂ ਕੁੱਲ 14099 ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਸ ਵਿੱਚੋਂ, 8254 ਸ਼ਿਕਾਇਤਾਂ ਸਬੰਧਤ ਵਿਭਾਗਾਂ ਨੂੰ ਢੁਕਵੀਂ ਕਾਰਵਾਈ ਕਰਨ ਲਈ ਭੇਜੀਆਂ ਗਈਆਂ ਸਨ। 954 ਸ਼ਿਕਾਇਤਾਂ ਵੀਬੀ ਨਾਲ ਸਬੰਧਤ ਸਨ ਅਤੇ ਸਬੰਧਤ ਜ਼ਿਲ੍ਹਾ ਐਸਐਸੀਪੀਜ਼ ਨੂੰ ਭੇਜੀਆਂ ਗਈਆਂ ਸਨ। ਸ਼ਿਕਾਇਤਾਂ 'ਤੇ ਹੁਣ ਤੱਕ ਦਰਜ 206 ਮਾਮਲੇ ਵਿਚੋਂ 201 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।