
ਬੈਂਸ ਨੇ ਸਰਕਾਰ ਦੀ ਪੋਲ ਖੋਲਣ ਲਈ ਆਪਣੇ ਇਕ ਦੋਸਤ ਨੂੰ ਚਿੱਟਾ ਖਰੀਦਣ ਲਈ ਚੀਮਾ ਚੌਂਕ ਨੇੜੇ ਰਹਿ ਰਹੇ ਤਸਕਰ ਕੋਲ ਭੇਜਿਆ ਅਤੇ ਇਹ ਕਾਰਵਾਈ ਫੋਨ ‘ਤੇ ਲਾਈਵ ਚਲ ਰਹੀ ਸੀ।
ਲੁਧਿਆਣਾ : ਪਿਛਲੇ ਦਿਨੀਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਵੱਲੋਂ ਲੁਧਿਆਣਾ ਦੇ ਟਰਾਂਸਪੋਰਟ ਨਗਰ ਵਿਚ ਕੋਡਾ ਕਾਲੋਨੀ ਤੋਂ ਫੇਸਬੁੱਕ ਤੇ ਲਾਈਵ ਹੋ ਕੇ ਚਿੱਟਾ ਖਰੀਦ ਕੇ ਪੰਜਾਬ ਸਰਕਾਰ ਦੀ ਪੋਲ ਖੋਲੀ ਸੀ ਅਤੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ ਅਤੇ 100 ਦੇ ਕਰੀਬ ਪੁਲਿਸ ਜਵਾਨਾਂ ਅਤੇ ਸੀਨੀਅਰ ਅਫਸਰਾਂ ਨੇ ਉਸ ਜਗ੍ਹਾ ‘ਤੇ ਛਾਪੇ ਮਾਰੇ ਜਿੱਥੇ ਤਸਕਰ ਆਮ ਚਿੱਟਾ ਵੇਚਦੇ ਹਨ। ਛਾਪੇ ਦੀ ਖ਼ਬਰ ਸੁਣਦੇ ਹੀ ਤਸਕਰ ਘਰ ਤੋਂ ਫਰਾਰ ਹੋ ਗਏ।
Raid At Ludhiana
ਜ਼ਿਕਰਯੋਗ ਹੈ ਕਿ ਬੈਂਸ ਨੇ ਸਰਕਾਰ ਦੀ ਪੋਲ ਖੋਲਣ ਲਈ ਆਪਣੇ ਇਕ ਦੋਸਤ ਨੂੰ ਚਿੱਟਾ ਖਰੀਦਣ ਲਈ ਚੀਮਾ ਚੌਂਕ ਨੇੜੇ ਰਹਿ ਰਹੇ ਤਸਕਰ ਕੋਲ ਭੇਜਿਆ ਅਤੇ ਇਹ ਸਾਰੀ ਕਾਰਵਾਈ ਉਹਨਾਂ ਦੇ ਫੋਨ ‘ਤੇ ਲਾਈਵ ਚਲ ਰਹੀ ਸੀ। ਵਿਧਾਇਕ ਬੈਂਸ ਨਸ਼ਾ ਤਸਕਰ ਵੱਲੋਂ ਖਰੀਦੇ ਚਿੱਟੇ ਨੂੰ ਲੈ ਕੇ ਲੁਧਿਆਣਾ ਦੇ ਪੁਲਿਸ ਕਮੀਸ਼ਨਰ ਕੋਲ ਸ਼ਿਕਾਇਤ ਕਰਨ ਪਹੁੰਚੇ ਸੀ।